ਅੰਮ੍ਰਿਤਸਰ – ਕੈਨੇਡਾ ਦੇ ਸ਼ਹਿਰ ਐਡਮਿੰਟਨ ਵਿਖੇ ਰਹਿਣ ਵਾਲੇ ਪੰਜਾਬੀ ਮੂਲ ਦੇ ਭਾਰਤੀ ਦੀ ਅਮਰੀਕਾ ਵਿਖੇ ਭੇਤਭਰੇ ਹਾਲਾਤਾਂ ਦੇ ਵਿਚ ਮੌਤ ਹੋ ਜਾਣ ਦਾ ਦੁਖਦਾਈ ਸਮਾਚਾਰ ਪ੍ਰਾਪਤ ਹੋਇਆ ਹੈ।ਮ੍ਰਿਤਕ ਕਰਨਦੀਪ ਸਿੰਘ (32)ਪੰਜਾਬ ਦੇ ਸਰਹੱਦੀ ਜ਼ਿਲ੍ਹਾ ਅੰਮ੍ਰਿਤਸਰ ਦੇ ਸ਼ਹਿਰੀ ਖੇਤਰ ਨਾਲ ਸਬੰਧਤ ਹੈ।ਉਹ ਕੈਨੇਡਾ ਵਿਖੇ ਟਰਾਲਾ ਚਲਾਉਂਦਾ ਸੀ ਤੇ ਬੀਤੇ ਦਿਨੀਂ ਟਰਾਲਾ ਲੈ ਕੇ ਅਮਰੀਕਾ ਪੁੱਜਿਆ ਸੀ।ਜਿੱਥੇ ਭੇਤਭਰੇ ਹਾਲਾਤਾਂ ਵਿੱਚ ਉਸ ਦੀ ਮੌਤ ਹੋ ਗਈ ਭਾਰਤ ਰਹਿੰਦੇ ਉਸਦੇ ਪਰਿਵਾਰਕ ਮੈਂਬਰਾਂ ਨੂੰ ਅਜੇ ਤੱਕ ਉਸ ਦੀ ਮੌਤ ਦੇ ਅਸਲ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ।ਇਸ ਸਬੰਧੀ ਹੋਰ ਵਧੇਰੇ ਜਾਣਕਾਰੀ ਦਿੰਦਿਆਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪ੍ਰਬੰਧਕੀ ਬਲਾਕ ਵਿਖੇ ਤੈਨਾਤ ਮ੍ਰਿਤਕ ਨੌਜਵਾਨ ਦੇ ਪਿਤਾ ਯਾਦਵਿੰਦਰ ਸਿੰਘ ਦੱਸਿਆ ਕਿ ਉੱਚ ਸਿਖਿਅਕ ਉਨ੍ਹਾਂ ਦਾ ਮ੍ਰਿਤਕ ਬੇਟਾ ਕਰਨਦੀਪ ਸਿੰਘ(32)ਆਪਣੇ ਤੇ ਭਾਰਤ ਰਹਿੰਦੇ ਆਪਣੇ ਪਰਿਵਾਰਕ ਮੈਂਬਰਾਂ ਦੇ ਚੰਗੇਰੇ ਤੇ ਸੁਨਹਿਰੀ ਭਵਿੱਖ ਦੇ ਸੁਪਨੇ ਸੰਜੋਅ ਕੇ ਸੰਨ 2012 ਦੇ ਦੌਰਾਨ ਕੈਨੇਡਾ ਗਿਆ ਸੀ ਜਿੱਥੇ ਉਹ ਸਖ਼ਤ ਮਿਹਨਤ ਤੇ ਸਿਰੜ ਦੇ ਬਲਬੂਤੇ ਪੈਰ ਜਮਾਉਣ ਤੇ ਨਾਗਰਿਕਤਾ ਹਾਸਲ ਕਰਨ ਵਿੱਚ ਕਾਮਯਾਬ ਹੋ ਗਿਆ। ਮ੍ਰਿਤਕ ਕਰਨਦੀਪ ਸਿੰਘ(32) ਬੀਤੇ ਕਈ ਸਾਲਾਂ ਤੋਂ ਕੈਨੇਡਾ ਵਿਖੇ ਟਰਾਲਾ ਚਲਾ ਰਿਹਾ ਸੀ ਇਸ ਦੌਰਾਨ ਅਕਸਰ ਅਮਰੀਕਾ ਜਾਂਦਾ ਆਉਂਦਾ ਸੀ।ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਉਹ 17 ਸਤੰਬਰ ਦਿਨ ਸ਼ੁੱਕਰਵਾਰ ਨੂੰ ਕੈਨੇਡਾ ਤੋਂ ਅਮਰੀਕਾ ਸਾਮਾਨ ਵਾਲਾ ਟਰਾਲਾ ਲੈ ਕੇ ਪਹੁੰਚਿਆ ਜਿੱਥੇ ਰਾਤ ਦੇ ਸਮੇਂ ਉਸ ਦੀ ਅਚਾਨਕ ਭੇਤਭਰੇ ਹਾਲਾਤਾ ਵਿਚ ਮੌਤ ਹੋ ਗਈ।ਯਾਦਵਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਮ੍ਰਿਤਕ ਬੇਟੇ ਕਰਨਦੀਪ ਸਿੰਘ(32) ਦੇ ਮੌਤ ਦੇ ਅਸਲ ਕਾਰਨਾਂ ਦਾ ਅਜੇ ਤਕ ਉਨ੍ਹਾਂ ਨੂੰ ਪਤਾ ਨਹੀਂ ਲੱਗ ਸਕਿਆ।ਉਨ੍ਹਾਂ ਦੱਸਿਆ ਕਿ ਮ੍ਰਿਤਕ ਕਰਨਦੀਪ ਸਿੰਘ(32) ਦੀਆਂ ਸਮੁੱਚੀਆਂ ਅੰਤਮ ਰਸਮਾਂ ਕੈਨੇਡਾ ਵਿਖੇ ਹੀ ਪੂਰੀਆਂ ਕੀਤੀਆਂ ਜਾਣਗੀਆਂ ਜਿਸ ਵਿੱਚ ਸ਼ਮੂਲੀਅਤ ਕਰਨ ਲਈ ਉਹ ਦਸਤਾਵੇਜ਼ੀ ਕਾਰਵਾਈਆਂ ਮੁਕੰਮਲ ਕਰਨ ਵਿੱਚ ਲੱਗੇ ਹੋਏ ਹਨ ਉਨ੍ਹਾਂ ਭਾਰਤ ਤੇ ਕੈਨੇਡਾ ਸਰਕਾਰ ਦੇ ਕੋਲੋਂ ਇਸ ਮਾਮਲੇ ਤੇ ਦਖਲ ਦੇ ਕੇ ਆਵਾਜਾਈ ਨੂੰ ਸਰਲ ਬਣਾਉਣ ਦੀ ਅਪੀਲ ਕੀਤੀ ਹੈ ਤਾਂ ਜੋ ਉਹ ਆਪਣੇ ਮ੍ਰਿਤਕ ਬੇਟੇ ਦੀਆਂ ਅੰਤਿਮ ਰਸਮਾਂ ਵਿੱਚ ਸ਼ਾਮਲ ਹੋ ਸਕਣ ।ਮ੍ਰਿਤਕ ਕਰਨਦੀਪ ਸਿੰਘ(32) ਕੈਨੇਡਾ ਵਿਖੇ ਆਪਣੇ ਪਿੱਛੇ ਪਤਨੀ ਤੇ 2 ਬੱਚੇ ਛੱਡ ਗਿਆ ਹੈ।ਫੋਟੋ ਕੈਪਸ਼ਨ:ਮ੍ਰਿਤਕ ਕਰਨਦੀਪ ਸਿੰਘ(32) ਦੀ ਫਾਈਲ ਫੋਟੋ।
previous post