ਜੈਪੁਰ – ਅਸ਼ਲੀਲ ਵੀਡੀਓ ਰਾਹੀਂ ਰਾਜਸਥਾਨ ਪੁਲਿਸ ਦੀ ਬਦਨਾਮੀ ਕਰਵਾਉਣ ਵਾਲੇ ਸੂਬਾਈ ਪੁਲਿਸ ਸੇਵਾ (ਆਰਪੀਐੱਸ) ਦੇ ਅਧਿਕਾਰੀ ਹੀਰਾ ਲਾਲ ਸੈਣੀ ਨੂੰ ਨੌਕਰੀ ਤੋਂ ਬਰਖ਼ਾਸਤ ਕੀਤਾ ਜਾਵੇਗਾ। ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਇਸ ਸਬੰਧੀ ਗ੍ਹਿ ਵਿਭਾਗ ਦੀ ਤਜਵੀਜ਼ ਨੂੰ ਮਨਜ਼ੂਰੀ ਦੇ ਦਿੱਤੀ ਹੈ। ਕਰੀਬ ਦਸ ਦਿਨ ਪਹਿਲਾਂ ਗਿ੍ਫ਼ਤਾਰ ਹੋਏ ਸੈਣੀ ਸਪੈਸ਼ਲ ਆਪ੍ਰਰੇਸ਼ਨ ਗਰੁੱਪ (ਐੱਸਓਜੀ) ਦੇ ਰਿਮਾਂਡ ‘ਤੇ ਹਨ। ਜਿਸ ਮਹਿਲਾ ਕਾਂਸਟੇਬਲ ਨਾਲ ਉਨ੍ਹਾਂ ਦੀ ਵੀਡੀਓ ਵਾਇਰਲ ਹੋਈ ਸੀ, ਉਸ ਨੂੰ ਵੀ ਬਰਖ਼ਾਸਤ ਕਰਨ ਦੀ ਕਾਰਵਾਈ ਕੀਤੀ ਜਾ ਰਹੀ ਹੈ।
ਜ਼ਿਕਰਯੋਗ ਹੈ ਕਿ ਹੀਰਾ ਲਾਲ ਸੈਣੀ ਦੀਆਂ ਪਿਛਲੇ ਦਿਨੀਂ ਇਕ ਮਹਿਲਾ ਕਾਂਸਟੇਬਲ ਨਾਲ ਸਵਿਮਿੰਗ ਪੂਲ ‘ਚ ਨਹਾਉਂਦੇ ਹੋਏ ਦੀਆਂ ਦੋ ਅਸ਼ਲੀਲ ਵੀਡੀਓ ਇੰਟਰਨੈੱਟ ਮੀਡੀਆ ‘ਤੇ ਵਾਇਰਲ ਹੋਈਆਂ ਸਨ। ਇਹ ਵੀਡੀਓ 10 ਜੁਲਾਈ ਨੂੰ ਪੁਸ਼ਕਰ ਦੇ ਇਕ ਰਿਸੋਰਟ ‘ਚ ਬਣਾਈਆਂ ਗਈਆਂ ਸਨ। ਵੀਡੀਓ ਸੈਣੀ ਤੇ ਮਹਿਲਾ ਕਾਂਸਟੇਬਲ ਨੇ ਖ਼ੁਦ ਬਣਵਾਈਆਂ ਸਨ। ਦੋਵਾਂ ‘ਚ ਸੈਣੀ ਤੇ ਮਹਿਲਾ ਕਾਂਸਟੇਬਲ ਦਾ ਪੁੱਤਰ ਵੀ ਨਜ਼ਰ ਆ ਰਿਹਾ ਸੀ। ਵੀਡੀਓ ਵਾਇਰਲ ਹੋਣ ਤੋਂ ਬਾਅਦ ਸਰਕਾਰ ਨੇ ਸੈਣੀ ਤੇ ਮਹਿਲਾ ਕਾਂਸਟੇਬਲ ਨੂੰ ਮੁਅੱਤਲ ਕਰ ਦਿੱਤਾ ਸੀ। ਮੁਅੱਤਲ ਕੀਤੇ ਜਾਣ ਤੋਂ ਪਹਿਲਾਂ ਸੈਣੀ ਬਿਆਵਰ ‘ਚ ਡੀਐੱਸਪੀ ਦੇ ਅਹੁਦੇ ‘ਤੇ ਤਾਇਨਾਤ ਸਨ। ਮਹਿਲਾ ਕਾਂਸਟੇਬਲ ਜੈਪੁਰ ਪੁਲਿਸ ਲਾਈਨ ‘ਚ ਤਾਇਨਾਤ ਸੀ। ਵੀਡੀਓ ਨੂੰ ਵਾਇਰਲ ਹੋਣ ਤੋਂ ਬਾਅਦ ਇਸ ਮਾਮਲੇ ਨੂੰ ਦਬਾਉਣ ਦੇ ਦੋਸ਼ ‘ਚ ਕਰੀਬ ਅੱਧੀ ਦਰਜਨ ਪੁਲਿਸ ਅਧਿਕਾਰੀਆਂ ਨੂੰ ਵੀ ਮੁਅੱਤਲ ਕੀਤਾ ਗਿਆ ਹੈ। ਦੱਸਿਆ ਜਾਂਦਾ ਹੈ ਕਿ ਮਹਿਲਾ ਕਾਂਸਟੇਬਲ ਨੇ ਵੀਡੀਓ ਆਪਣੇ ਮੋਬਾਈਲ ‘ਚ ਸੇਵ ਕਰ ਰਹੀ ਸੀ, ਪਰ ਇਹ ਗ਼ਲਤੀ ਇੰਟਰਨੈੱਟ ਮੀਡੀਆ ‘ਤੇ ਪੋਸਟ ਹੋ ਗਈ ਸੀ।