NewsBreaking NewsInternationalLatest News

ਅਮਰੀਕਾ ‘ਚ ਕੋਰੋਨਾ ਨਾਲ ਰੋਜ਼ ਅੌਸਤਨ 2,000 ਮੌਤਾਂ

ਵਾਸ਼ਿੰਗਟਨ – ਕੋਰੋਨਾ ਦੀ ਦੂਜੀ ਲਹਿਰ ਦੌਰਾਨ ਭਾਰਤ ਦੀ ਸਥਿਤੀ ‘ਤੇ ਪੱਛਮੀ ਮੀਡੀਆ ਦਾ ਰੌਲਾ ਸਾਰਿਆਂ ਨੂੰ ਯਾਦ ਹੈ, ਪਰ ਹੁਣ ਅਜਿਹੇ ਹੀ ਹਾਲਾਤ ਸਭ ਤੋਂ ਸ਼ਕਤੀਸ਼ਾਲੀ ਤੇ ਸਾਧਨ ਸੰਪਨ ਦੇਸ਼ ਅਮਰੀਕਾ ‘ਚ ਦੇਖਣ ਨੂੰ ਮਿਲ ਰਹੇ ਹਨ। ਇੱਥੇ ਇਨਫੈਕਸ਼ਨ ਦੇ ਰੋਜ਼ਾਨਾ ਮਾਮਲਿਆਂ ‘ਚ ਗਿਰਾਵਟ ਆਉਣ ਦੇ ਬਾਵਜੂਦ ਰੋਜ਼ਾਨਾ ਅੌਸਤਨ 2,000 ਮੌਤਾਂ ਹੋ ਰਹੀਆਂ ਹਨ ਤੇ ਇਨਫੈਕਸ਼ਨ ਦੇ 99 ਫ਼ੀਸਦੀ ਮਾਮਲਿਆਂ ‘ਚ ਵਾਇਰਸ ਦਾ ਡੈਲਟਾ ਵੇਰੀਐਂਟ ਹੀ ਮਿਲ ਰਿਹਾ ਹੈ। ਅੰਕੜਿਆਂ ਮੁਤਾਬਕ, ਸ਼ਨਿਚਰਵਾਰ ਨੂੰ ਅਮਰੀਕਾ ‘ਚ ਮੌਤਾਂ ਦਾ ਸੱਤ ਦਿਨਾਂ ਦਾ ਅੌਸਤ 2,012 ਤਕ ਪਹੁੰਚ ਗਿਆ, ਜਦੋਂ ਸ਼ੁੱਕਰਵਾਰ ਨੂੰ ਦੇਸ਼ ‘ਚ 2,579 ਮੌਤਾਂ ਦਰਜ ਕੀਤੀਆਂ ਗਈਆਂ। 13 ਸਤੰਬਰ ਨੂੰ ਕੋਰੋਨਾ ਦੇ ਰੋਜ਼ਾਨਾ ਨਵੇਂ ਮਾਮਲਿਆਂ ਦਾ ਅੰਕੜਾ 2.85 ਲੱਖ ਤਕ ਪਹੁੰਚ ਗਿਆ ਸੀ, ਪਰ ਉਸ ਤੋਂ ਬਾਅਦ ਉਸ ‘ਚ ਕਮੀ ਆਈ ਤੇ ਸ਼ੁੱਕਰਵਾਰ ਨੂੰ ਦੇਸ਼ ‘ਚ 1.65 ਲੱਖ ਨਵੇਂ ਮਾਮਲੇ ਦਰਜ ਕੀਤੇ ਗਏ। ਸੈਂਟਰਸ ਫਾਰ ਡਿਜ਼ੀਜ਼ ਕੰਟਰੋਲ ਐਂਡ ਪਿ੍ਰਵੈਂਸ਼ਨ (ਸੀਡੀਸੀ) ਨੇ ਸ਼ਨਿਚਰਵਾਰ ਨੂੰ ਖ਼ਬਰਦਾਰ ਕੀਤਾ ਕਿ ਦੇਸ਼ ‘ਚ ਬੱਚਿਆਂ ਦੀ ਹਸਪਤਾਲ ‘ਚ ਭਰਤੀ ਹੋਣ ਦੀ ਦਰ ਵਧ ਰਹੀ ਹੈ। ਦੇਸ਼ ਦੇ ਸਿਖਰਲੇ ਇਨਫੈਕਸ਼ਨ ਰੋਗ ਮਾਹਰ ਡਾ. ਐਂਥਨੀ ਫਾਸੀ ਨੇ ਕਿਹਾ ਹੈ ਕਿ ਹੁਣ ਹਸਪਤਾਲਾਂ ‘ਚ ਵਧੇਰੇ ਬੱਚੇ ਆ ਰਹੇ ਹਨ ਕਿਉਂਕਿ ਡੈਲਟਾ ਵੇਰੀਐਂਟ ਵੱਡੇ ਬੱਚਿਆਂ ‘ਚ ਜ਼ਿਆਦਾ ਤੇਜ਼ੀ ਨਾਲ ਫੈਲ ਰਿਹਾ ਹੈ। ਅਲਬਾਮਾ ਸੂਬੇ ਦੇ ਇਤਿਹਾਸ ‘ਚ ਪਹਿਲੀ ਵਾਰ ਪਿਛਲੇ ਸਾਲ ਜਨਮ ਨਾਲ ਵਧੇਰੇ ਮੌਤਾਂ ਦਰਜ ਕੀਤੀਆਂ ਗਈਆਂ। ਸੂਬੇ ਦੇ ਸਿਹਤ ਅਧਿਕਾਰੀ ਡਾ. ਸਕਾਟ ਹੈਰਿਸ ਨੇ ਦੱਸਿਆ ਕਿ ਪਿਛਲੇ ਸਾਲ ਸੂਬੇ ‘ਚ ਕੁਲ 64,714 ਲੋਕਾਂ ਦੀ ਮੌਤ ਹੋਈ ਜਦਕਿ 57,641 ਬੱਚਿਆਂ ਦਾ ਜਨਮ ਹੋਇਆ। ਪਹਿਲੀ ਤੇ ਦੂਜੀ ਸੰਸਾਰ ਜੰਗ ਤੇ 1918 ‘ਚ ਫਲੂ ਮਹਾਮਾਰੀ ਦੌਰਾਨ ਵੀ ਅਜਿਹਾ ਨਹੀਂ ਹੋਇਆ ਸੀ।

Related posts

ਕੀ ਜੇਲ੍ਹ ਵਿੱਚ ਹੀ ਮਾਰ-ਮੁਕਾ ਦਿੱਤਾ ਹੈ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ?

admin

ਲਾਹੌਰ ਦੁਨੀਆਂ ਦੇ ਸਭ ਤੋਂ ਪ੍ਰਦੂਸ਼ਤ ਸ਼ਹਿਰਾਂ ਦੀ ਸੂਚੀ ਵਿੱਚ ਸਿਖਰਾਂ ਨੂੰ ਛੋਹਣ ਲੱਗਾ !

admin

ਜੇ ਹਮਾਸ ਨੇ ਹਥਿਆਰ ਨਹੀਂ ਛੱਡੇ ਤਾਂ ਪੂਰੀ ਤਰ੍ਹਾਂ ਤਬਾਹ ਕਰ ਦਿੱਤਾ ਜਾਵੇਗਾ: ਅਮਰੀਕਨ ਉਪ-ਰਾਸ਼ਟਰਪਤੀ ਵੈਂਸ

admin