Punjab

ਪਾਕਿਸਤਾਨ ‘ਚ ਗੁਰਸਿੱਖ ਹਕੀਮ ਦਾ ਗੋਲ਼ੀਆਂ ਮਾਰ ਕੇ ਕਤਲ, ਹਮਲਾਵਰ ਭੱਜਣ ‘ਚ ਸਫਲ

ਅੰਮ੍ਰਿਤਸਰ – ਪਾਕਿਸਤਾਨ ਦੇ ਸ਼ਹਿਰ ਪਿਸ਼ਾਵਰ ਵਿਖੇ ਅੱਜ ਬਾਅਦ ਦੁਪਹਿਰ ਦੁਕਾਨ ਤੇ ਬੈਠੇ ਹਕੀਮ ਗੁਰਸਿੱਖ ਨੌਜਵਾਨ ਨੂੰ ਅਣਪਛਾਤੇ ਵਿਅਕਤੀਆਂ ਨੇ ਗੋਲੀਆਂ ਮਾਰ ਕੇ ਹਲਾਕ ਕਰ ਦਿੱਤੇ ਜਾਣ ਸਬੰਧੀ ਜਾਣਕਾਰੀ ਹਾਸਲ ਹੋਈ । ਮਿਲੀ ਜਾਣਕਾਰੀ ਅਨੁਸਾਰ, ਪਿਸ਼ਾਵਰ ‘ਚ ਚਾਰ ਸਦਾ ਰੋਡ ਵਿਖੇ ਆਪਣੀ ਦੁਕਾਨ ਤੇ ਬੈਠੇ ਉਹੀ ਜਿੱਥੇ ਗੁਰਸਿੱਖ ਨੌਜਵਾਨ ਸਤਨਾਮ ਸਿੰਘ ਜੋ ਪਿਛਲੇ ਲੰਮੇ ਸਮੇਂ ਤੋਂ ਸ਼ਹਿਰ ਵਿਖੇ ਹਕੀਮੀ ਦਾ ਕੰਮ ਕਰਦਾ ਸੀ, ਜਿਸ ਨੂੰ ਅੱਜ ਮੋਟਰਸਾਈਕਲ ਸਵਾਰ ਕੁਝ ਅਣਪਛਾਤੇ ਵਿਅਕਤੀਆਂ ਨੇ ਬਾਅਦ ਦੁਪਹਿਰ ਅੰਨ੍ਹੇਵਾਹ ਗੋਲ਼ੀਆਂ ਚਲਾ ਕੇ ਹਲਾਕ ਕਰ ਦਿੱਤਾ, ਜਿਸ ਦੇ ਸਿੱਟੇ ਵਜੋਂ ਹਕੀਮ ਸਤਨਾਮ ਸਿੰਘ ਪੁੱਤਰ ਇੰਦਰ ਸਿੰਘ ਦੀ ਮੌਕੇ ‘ਤੇ ਹੀ ਮੌਤ ਹੋ ਗਈ।

ਇਸ ਸਬੰਧੀ ਪਿਸ਼ਾਵਰ ਤੋਂ ਜਾਣਕਾਰੀ ਦਿੰਦਿਆਂ ਬਾਬਾ ਗੁਰਪਾਲ ਸਿੰਘ ਪਿਸ਼ਾਵਰ ਅਤੇ ਸਰਦਾਰ ਰਘਬੀਰ ਸਿੰਘ ਪਿਸ਼ਾਵਰ ਨੇ ਸਾਂਝੇ ਤੌਰ ਤੇ ਦੱਸਿਆ ਕਿ ਗੁਰਸਿੱਖ ਨੌਜਵਾਨ ਸਤਨਾਮ ਸਿੰਘ ਜੋ ਚਾਰ ਸਦਾ ਰੋਡ ਪਿਸ਼ਾਵਰ (ਪਾਕਿਸਤਾਨ) ਵਿਖੇ ਪਿਛਲੇ ਲੰਮੇ ਸਮੇਂ ਤੋਂ ਹਕੀਮੀ ਦੀ ਦੁਕਾਨਦਾਰੀ ਕਰਦਾ ਸੀ ਜੋ ਕਿ ਬਹੁਤ ਹੀ ਹਸਮੁੱਖ ਮਿਲਣਸਾਰ ਅਤੇ ਨਰਮ ਸੁਭਾਅ ਵਾਲਾ ਸਿੱਖ ਨੌਜਵਾਨ ਸੀ। ਉਨ੍ਹਾਂ ਦੱਸਿਆ ਕਿ ਇਸ ਤੋਂ ਪਹਿਲਾਂ ਇਸ ਦੇ ਪਿਤਾ ਦਾਦਾ ਇਸ ਹੀ ਦੁਕਾਨ ਤੇ ਹਕੀਮੀ ਦਾ ਕੰਮ ਕਰਦੇ ਸਨ ਤੇ ਅੱਜ ਸਤਨਾਮ ਸਿੰਘ ਆਪਣੇ ਘਰੋਂ ਦੁਪਹਿਰ ਦਾ ਖਾਣਾ ਖਾ ਕੇ ਵਾਪਸ 1.30 ਵਜੇ ਆਪਣੀ ਦੁਕਾਨ ‘ਤੇ ਆਇਆ ਸੀ ਕਿ ਕੁਝ ਅਣਪਛਾਤੇ ਵਿਅਕਤੀ ਜੋ ਮੋਟਰਸਾਈਕਲ ਤੇ ਸਵਾਰ ਸਨ ਉਨ੍ਹਾਂ ਨੇ ਸਤਨਾਮ ਸਿੰਘ ਨੂੰ ਦੁਕਾਨ ਵਿੱਚ ਬੈਠੇ ਨੂੰ ਗੋਲ਼ੀਆਂ ਮਾਰੀਆਂ ਜਿਸ ਦੇ ਸਿੱਟੇ ਵਜੋਂ ਸਤਨਾਮ ਸਿੰਘ (43) ਸਾਲ ਹਕੀਮ ਦੀ ਮੌਕੇ ਤੇ ਹੀ ਮੌਤ ਹੋ ਗਈ।ਉਨ੍ਹਾਂ ਦੱਸਿਆ ਕਿ ਸਤਨਾਮ ਸਿੰਘ ਦੇ ਪੰਜ ਬੱਚੇ ਅਤੇ ਪਤਨੀ ਹਨ ਜੋ ਦੁਕਾਨ ਤੋਂ ਕੁਝ ਹੀ ਦੂਰੀ ਤੇ ਘਰ ਵਿੱਚ ਰਹਿੰਦੇ ਹਨ। ਉਨ੍ਹਾਂ ਦੱਸਿਆ ਕਿ ਘਟਨਾ ਤੋਂ ਕੁਝ ਸਮਾਂ ਬਾਅਦ ਹੀ ਪੁਲਿਸ ਨੇ ਮੌਕੇ ‘ਤੇ ਆ ਕੇ ਲਾਸ਼ ਨੂੰ ਆਪਣੇ ਕਬਜ਼ੇ ਵਿੱਚ ਲਿਆ ਤੇ ਪਰਚਾ ਦਰਜ ਕਰਕੇ ਅਗਲੀ ਕਾਰਵਾਈ ਦੋਸ਼ੀਆਂ ਨੂੰ ਫੜਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।

ਰਘਬੀਰ ਸਿੰਘ ਪਿਸ਼ਾਵਰ ਨੇ ਦੱਸਿਆ ਕਿ ਸਤਨਾਮ ਸਿੰਘ ਦੀ ਮ੍ਰਿਤਕ ਦੇਹ ਜੋ ਅੱਜ ਸ਼ਾਮੀਂ ਉਨ੍ਹਾਂ ਦੇ ਪਿਸ਼ਾਵਰ ਸਥਿਤ ਘਰ ਵਿਖੇ ਲਿਆਂਦੀ ਗਈ ਹੈ ਤੇ ਮ੍ਰਿਤਕ ਸਤਨਾਮ ਸਿੰਘ ਦਾ ਸਸਕਾਰ 1 ਅਕਤੂਬਰ 2021 ਨੂੰ ਫਿਰ 10 ਵਜੇ ਸਵੇਰੇ ਅਟਕ ਦਰਿਆ ਦੇ ਕੰਢੇ ਪਿਸ਼ਾਵਰੀ ਸਿੱਖਾਂ ਦੇ ਬਣੇ ਸ਼ਮਸ਼ਾਨਘਾਟ ਵਿਖੇ ਅਟਕ ਵਿਖੇ ਕੀਤਾ ਜਾਵੇਗਾ, ਜਿੱਥੇ ਇਸ ਦੌਰਾਨ ਪੂਰੇ ਪਾਕਿਸਤਾਨ ਦੇ ਵਿੱਚੋਂ ਸਿੱਖ ਆਗੂ ਅਤੇ ਸਿੱਖ ਸੰਗਤਾਂ ਵੱਡੀ ਗਿਣਤੀ ਵਿੱਚ ਅਟਕ ਦਰਿਆ ਦੇ ਦੇ ਕੰਢੇ ਸਵੇਰੇ ਦੱਸ ਵਜੇ ਹਾਜ਼ਰ ਹੋਣਗੀਆਂ।

Related posts

‘ਦ ਕਿਲਿੰਗ ਕਾਲ’ ਦੀ ਅਦਾਲਤ ਦੇ ਵਿੱਚ ਸੁਣਵਾਈ !

admin

‘ਆਪ’ ਦੇ ਸੰਜੀਵ ਅਰੋੜਾ ਦੀ ‘ਜਿੱਤ’ ਅਤੇ ਬਾਕੀ 13 ਉਮੀਦਵਾਰ ਕਿਵੇਂ ਹੋਏ ‘ਚਿੱਤ’ ?

admin

ਹਾਰ ਤੋਂ ਬਾਅਦ ਭਾਰਤ ਭੂਸ਼ਣ ਆਸ਼ੂ ਦਾ ਅਸਤੀਫਾ, ਚੋਣ ਹਾਰਨ ਦਾ ਸਾਨੂੰ ਬੇਹੱਦ ਅਫ਼ਸੋਸ: ਰਾਜਾ ਵੜਿੰਗ

admin