Punjab

ਗੁਰੂ ਕਾਸ਼ੀ ਕਾਲਜ ਦਾ ਨਾਂ ਪੰਜਾਬੀ ਯੂਨੀਵਰਸਿਟੀ ਸਾਊਥ ਕੈਂਪਸ ਰੱਖਣ ਦੀ ਤਿਆਰੀ

ਬਠਿੰਡਾ – ਗੁਰੂ ਕਾਸ਼ੀ ਕਾਲਜ ਤਲਵੰਡੀ ਸਾਬੋ ਦਾ ਨਾਂ ਬਦਲ ਕੇ ਪੰਜਾਬੀ ਯੂਨੀਵਰਸਿਟੀ ਸਾਊਥ ਕੈਂਪਸ ਰੱਖਣ ਦੀਆਂ ਤਿਆਰੀਆਂ ਚੱਲ ਰਹੀਆਂ ਹਨ। ਇਸ ਨਾਲ ਕਾਲਜ ਦੇ ਸਾਬਕਾ ਵਿਦਿਆਰਥੀਆਂ ਤੇ ਆਮ ਲੋਕਾਂ ਦੇ ਮਨਾਂ ਨੂੰ ਬਹੁਤ ਠੇਸ ਪਹੁੰਚ ਸਕਦੀ ਹੈ, ਕਿਉਂਕਿ ਉਹ ਭਾਵਨਾਤਮਕ ਤੌਰ ’ਤੇ ਇਸ ਨਾਲ ਜੁਡ਼ੇ ਹੋਏ ਹਨ। ਇਹ ਕਾਲਜ ਪ੍ਰਸਿੱਧ ਧਾਰਮਿਕ ਸ਼ਖਸੀਅਤ ਸੰਤ ਫਤਿਹ ਸਿੰਘ ਦੁਆਰਾ 1964 ਵਿਚ ਸ੍ਰੀ ਗੁਰੂ ਗੋਬਿੰਦ ਸਿੰਘ ਦੇ ਬਚਨਾਂ ਨੂੰ ਪੂਰਾ ਕਰਦਿਆਂ ਬਣਾਇਆ ਗਿਆ ਸੀ। ਇਸ ਕਾਲਜ ਲਈ ਲੋਕਾਂ ਵੱਲੋਂ 83 ਏਕਡ਼ ਜ਼ਮੀਨ ਵੀ ਦਾਨ ਕੀਤੀ ਗਈ ਸੀ। ਗੁਰੂ ਗੋਬਿੰਦ ਸਿੰਘ ਜੀ ਦੁਆਰਾ ਤਲਵੰਡੀ ਸਾਬੋ ਨੂੰ ਦਿੱਤੇ ਗਏ ਵਰਦਾਨ ਗੁਰੂ ਕੀ ਕਾਸ਼ੀ ਦੇ ਰੂਪ ਵਿਚ ਕਾਲਜ ਦਾ ਨਾਂ ਗੁਰੂ ਕਾਸ਼ੀ ਰੱਖਿਆ ਗਿਆ। ਹੁਣ ਪੰਜਾਬੀ ਯੂਨੀਵਰਸਿਟੀ ਕਾਲਜ ਦਾ ਨਾਮ ਖਤਮ ਕਰ ਕੇ ਇਸ ਨੂੰ ਪੰਜਾਬੀ ਯੂਨੀਵਰਸਿਟੀ ਸਾਊਥ ਕੈਂਪਸ ਬਣਾਉਣ ਜਾ ਰਹੀ ਹੈ।

ਯੂਨੀਵਰਸਿਟੀ ਦੇ ਸੂਤਰਾਂ ਅਨੁਸਾਰ ਨਾਮ ਬਦਲਣ ਦੀ ਪ੍ਰਕਿਰਿਆ ਸ਼ੁਰੂ ਹੋ ਚੁੱਕੀ ਹੈ ਅਤੇ ਇਸ ਕਾਲਜ ਦਾ ਨਾਂ ਕਿਸੇ ਵੇਲੇ ਵੀ ਬਦਲਿਆ ਜਾ ਸਕਦਾ ਹੈ। 20 ਦਸੰਬਰ 1995 ਨੂੰ ਕਾਲਜ ਦਾ ਪ੍ਰਬੰਧਨ ਪੰਜਾਬੀ ਯੂਨੀਵਰਸਿਟੀ ਨੇ ਸੰਭਾਲ ਲਿਆ ਸੀ। 2001 ਵਿਚ ਇਸ ਨੂੰ ਯੂਨੀਵਰਸਿਟੀ ਦਾ ਸੰਸਥਾ ਕਾਲਜ ਬਣਾ ਦਿੱਤਾ ਗਿਆ ਸੀ ਅਤੇ ਹੁਣ ਗੁਰੂ ਕਾਸ਼ੀ ਨੂੰ ਇਸ ਦੇ ਨਾਮ ਤੋਂ ਹਟਾਉਣ ਦੀ ਕਵਾਇਦ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਇਸ ਦਾ ਐਲਾਨ ਕਿਸੇ ਵੀ ਸਮੇਂ ਯੂਨੀਵਰਸਿਟੀ ਦੁਆਰਾ ਕੀਤਾ ਜਾ ਸਕਦਾ ਹੈ। ਇਸ ਸਥਾਨ ਦਾ ਨਾਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਦਮਦਮਾ ਸਾਹਿਬ ਰੱਖਿਆ ਸੀ। ਹੁਣ ਕਾਲਜ ਦੇ ਨਾਮ ਦੇ ਨਾਲ ਹੀ ਦਮਦਮਾ ਸਾਹਿਬ ਸਥਾਨ ਦਾ ਨਾਮ ਵੀ ਕੱਟਿਆ ਜਾ ਰਿਹਾ ਹੈ। ਇਸ ਨਾਲ ਇਲਾਕੇ ਦੇ ਲੋਕਾਂ ਵਿਚ ਗੁੱਸਾ ਪੈਦਾ ਹੋ ਸਕਦਾ ਹੈ ਅਤੇ ਲੋਕ ਇਸ ਦਾ ਸਖਤ ਵਿਰੋਧ ਵੀ ਕਰ ਸਕਦੇ ਹਨ।

Related posts

ਭਾਜਪਾ ਪੰਜਾਬ ਵਿੱਚ ਚੋਣ ਮੁਹਿੰਮ ਸ਼ੁਰੂ ਕਰਨ ਲਈ ਕੇਂਦਰੀ ਏਜੰਸੀਆਂ ਦੀ ਵਰਤੋਂ ਕਰ ਰਹੀ ਹੈ – ਮੁੱਖ-ਮੰਤਰੀ ਮਾਨ

admin

ਮਹਿਲਾ ਰਾਖਵਾਂਕਰਨ ਨੂੰ ਚੋਣਾਂ ਦੀ ਆੜ ‘ਚ ਮੁੜ ਕਿਉਂ ਲਿਆਂਦਾ ਜਾ ਰਿਹਾ – ਹਰਸਿਮਰਤ ਕੌਰ ਬਾਦਲ

admin

ਭਾਰਤ ਸਰਕਾਰ ਵੱਲੋਂ ਪੰਜਾਬ ਲਈ ਖਰੀਦ ਨਿਯਮਾਂ ਵਿੱਚ ਢਿੱਲ ਨੂੰ ਮਨਜ਼ੂਰੀ

admin