International

ਹੁਣ ਬਰਤਾਨੀਆ ਤੋਂ ਆਉਣ ਵਾਲੇ ਲੋਕਾਂ ਨੂੰ 10 ਦਿਨ ਰਹਿਣਾ ਪਵੇਗਾ ਇਕਾਂਤਵਾਸ

ਨਵੀਂ ਦਿੱਲੀ – ਭਾਰਤੀ ਯਾਤਰੀਆਂ ਨੂੰ ਬਰਤਾਨੀਆ ਜਾਣ ’ਤੇ ਹੋਣ ਵਾਲੀਆਂ ਪਰੇਸ਼ਾਨੀਆਂ ਨੂੰ ਵੇਖਦੇ ਹੋਏ ਭਾਰਤ ਸਰਕਾਰ ਨੇ ਵੀ ਸਖ਼ਤ ਫ਼ੈਸਲਾ ਲਿਆ ਹੈ। ਸਰਕਾਰ ਨੇ ਯੂਕੇ ਤੋਂ ਆਉਣ ਵਾਲੇ ਬਰਤਾਨਵੀ ਨਾਗਰਿਕਾਂ ਲਈ 72 ਘੰਟੇ ਦੇ ਅੰਦਰ ਆਰਟੀਪੀਸੀਆਰ ਟੈਸਟ ਜ਼ਰੂਰੀ ਕਰ ਦਿੱਤਾ ਹੈ। ਇਸ ਤੋਂ ਇਲਾਵਾ ਬਰਤਾਨੀਆ ਤੋਂ ਭਾਰਤ ਆਉਣ ’ਤੇ 10 ਦਿਨ ਇਕਾਂਤਵਾਸ ਵੀ ਰਹਿਣਾ ਪਵੇਗਾ।

ਭਾਰਤ ਆਉਣ ਵਾਲੇ ਬਰਤਾਨਵੀ ਨਾਗਰਿਕਾਂ ਨੂੰ ਟੀਕਾਕਰਨ ਦੀ ਸਥਿਤੀ ’ਤੇ ਧਿਆਨ ਦਿੱਤੇ ਬਿਨਾਂ ਚਾਰ ਅਕਤੂਬਰ ਤੋਂ 10 ਦਿਨਾਂ ਦੇ ਜ਼ਰੂਰੀ ਕੁਆਰੰਟਾਈਨ ’ਚੋਂ ਲੰਘਣਾ ਪਵੇਗਾ। ਅਧਿਕਾਰਕ ਸੂਤਰਾਂ ਨੇ ਕਿਹਾ ਕਿ ਭਾਰਤ ਆਉਣ ਵਾਲੇ ਬਰਤਾਨਵੀ ਨਾਗਰਿਕਾਂ ’ਤੇ ਪਰਸਪਰਿਕ ਕਾਰਵਾਈ ਕਰਨ ਦੇ ਫ਼ੈਸਲਾ ਕੀਤਾ ਹੈ, ਕਿਉਂਕਿ ਯੂਕੇ ਨਾਲ ਸਬੰਧਿਤ ਭਾਰਤੀ ਵੈਕਸੀਨ ਸਰਟੀਫਿਕੇਟਾਂ ਨੂੰ ਮਾਨਤਾ ਨਾ ਦੇਣ ਦੇ ਮੁੱਦੇ ਨੂੰ ਹੱਲ ਨਹੀਂ ਕੀਤਾ ਜਾ ਸਕਦਾ।

ਸੂਤਰਾਂ ਨੇ ਕਿਹਾ ਕਿ ਮਾਪਦੰਡਾਂ ਤਹਿਤ ਯੂਕੇ ਤੋਂ ਭਾਰਤ ਆਉਣ ਵਾਲੇ ਸਾਰੇ ਬਰਤਾਨਵੀ ਨਾਗਰਿਕਾਂ ਨੂੰ ਉਨ੍ਹਾਂ ਦੇ ਟੀਕਾ ਲੱਗਣ ਦੇ ਬਾਵਜ਼ੂਦ ਯਾਤਰਾ ਤੋਂ 72 ਘੰਟੇ ਦੇ ਅੰਦਰ ਦੀ ਕੋਰੋਨਾ ਦੀ ਆਰਟੀਪੀਸੀਆਰ ਰਿਪੋਰਟ ਵਿਖਾਉਣੀ ਪਵੇਗੀ। ਇਸ ਦੇ ਨਾਲ ਹੀ ਬਰਤਾਨਵੀ ਨਾਗਰਿਕਾ ਨੂੰ ਭਾਰਤ ਆਉਣ ਦੇ 8ਵੇਂ ਦਿਨ ਮੁੜ ਤੋਂ ਆਰਟੀਪੀਸੀਆਰ ਟੈਸਟ ਕਰਵਾਉਣਾ ਪਵੇਗਾ। ਉਨ੍ਹਾਂ ਕਿਹਾ ਕਿ ਬਰਤਾਨਵੀ ਨਾਗਰਿਕਾਂ ਦੇ ਆਉਣ ਤੋਂ ਬਾਅਦ 10 ਦਿਨਾਂ ਲਈ ਘਰ ’ਚ ਜ਼ਰੂਰੀ ਕੁਆਰੰਟਾਈਨ ’ਚੋਂ ਲੰਘਣਾ ਪਵੇਗਾ।

ਜ਼ਿਕਰਯੋਗ ਹੈ ਕਿ ਪਿਛਲੇ ਦਿਨੀਂ ਬਰਤਾਨਵੀ ਸਰਕਾਰ ਨੇ ਆਦੇਸ਼ ਜਾਰੀ ਕੀਤਾ ਸੀ ਕਿ ਅਫ਼ਰੀਕਾ, ਦੱਖਣੀ ਅਮਰੀਕਾ, ਸੰਯੁਕਤ ਅਰਬ ਅਮੀਰਾਤ, ਭਾਰਤ, ਤੁਰਕੀ, ਥਾਈਲੈਂਡ, ਰੂਸ ਅਤੇ ਜਾਰਡਨ ’ਚ ਵੈਕਸੀਨੇਸ਼ਲ ਕਰਵਾਉਣ ਵਾਲੇ ਕਿਸੇ ਵੀ ਵਿਅਕਤੀ ਨੂੰ ਅਣ-ਵੈਕਸੀਨੇਟਿਡ ਮੰਨਿਆ ਜਾਵੇਗਾ। ਅਜਿਹੇ ਯਾਤਰੀਆਂ ਨੂੰ ਬਰਤਾਨੀਆ ਪਹੁੰਚਣ ’ਤੇ 10 ਦਿਨਾਂ ਲਈ ਕੁਆਰੰਨਟਾਈਨ ’ਚ ਰਹਿਣਾ ਪਵੇਗਾ। ਭਾਰਤ ਨੇ ਬਰਤਾਨੀਆ ਦੇ ਇਸ ਫ਼ੈਸਲੇ ਦਾ ਜੰਮ ਕੇ ਵਿਰੋਧ ਕੀਤਾ ਸੀ। ਕਾਂਗਰਸੀ ਆਗੂ ਸ਼ਸ਼ੀ ਥਰੂਰ ਸਮੇਤ ਕਈ ਆਗੂਆਂ ਨੇ ਬਰਤਾਨੀਆ ਦੇ ਇਸ ਫ਼ੈਸਲੇ ’ਤੇ ਨਾਰਾਜ਼ਗੀ ਪ੍ਰਗਟਾਉਂਦੇ ਹੋਏ ਆਪਣੀਆਂ ਬਰਤਾਨੀਆਂ ਦੀਆਂ ਯਾਤਰਾਵਾਂ ਰੱਦ ਕਰ ਦਿੱਤੀਆਂ ਸਨ।

ਜ਼ਿਕਰਯੋਗ ਹੈ ਕਿ ਇੰਗਲੈਂਡ ਨੇ ਜਿਨ੍ਹਾਂ ਦੇਸ਼ਾਂ ਦੀ ਵੈਕਸੀਨ ਨੂੰ ਮਾਨਤਾ ਦਿੱਤੀ ਹੈ, ਉਸ ਸੂਚੀ ’ਚ ਭਾਰਤ ਦਾ ਨਾਂ ਨਹੀਂ ਹੈ। ਇਸ ਦਾ ਮਤਲਬ ਹੈ ਕਿ ਕੋਵਿਸ਼ੀਲਡ ਲਗਵਾ ਚੁੱਕੇ ਭਾਰਤੀਆਂ ਨੂੰ ਅਜੇ ਵੀ ਬਿਨਾਂ ਵੈਕਸੀਨ ਲਗਵਾਏ ਲੋਕਾਂ ਵਾਂਗ ਜ਼ਰੂਰੀ ਪਾਬੰਦੀਆਂ ’ਚੋਂ ਲੰਘਣਾ ਪਵੇਗਾ। ਇਸ ਕਾਰਨ ਹੁਣ ਭਾਰਤ ਨੇ ਵੀ ਬਰਤਾਨੀਆ ਤੋਂ ਆਉਣ ਵਾਲੇ ਨਾਗਰਿਕਾਂ ਨੂੰ 10 ਦਿਨ ਕੁਆਰੰਨਟਾਈਨ ਰਹਿਣ ਅਤੇ ਆਰਟੀਪੀਸੀਆਰ ਟੈਸਟ ਵਿਖਾਉਣ ਦਾ ਆਦੇਸ਼ ਜਾਰੀ ਕੀਤਾ ਹੈ।

Related posts

ਟਰੰਪ ਦਾ ‘ਵਨ ਬਿਗ ਬਿਊਟੀਫੁੱਲ ਬਿੱਲ’ ਪਾਸ : ਇਸ ਬਿੱਲ ਵਿੱਚ ਅਜਿਹੀ ਕੀ ਖਾਸ ਗੱਲ ਹੈ ?

admin

ਇਜ਼ਰਾਈਲ-ਈਰਾਨ ਯੁੱਧ ਅਤੇ ਦੁਨੀਆਂ ਦਾ ‘ਪੁਲਿਸਮੈਨ’ !

admin

ਅਮਰੀਕੀ ਸੁਰੱਖਿਆ ਤਰਜੀਹਾਂ ਦੇ ਅਧਾਰ ‘ਤੇ ਅਮਰੀਕਾ ਨੇ ਯੂਕਰੇਨ ਨੂੰ ਫੌਜੀ ਸਹਾਇਤਾ ਰੋਕੀ !

admin