ਨਵੀਂ ਦਿੱਲੀ – ਦੇਸ਼ ’ਚ 204 ਦਿਨਾਂ ਬਾਅਦ ਪਹਿਲੀ ਵਾਰੀ ਸਰਗਰਮ ਮਾਮਲੇ ਸਭ ਤੋਂ ਘੱਟ 2,44,198 ਦਰਜ ਕੀਤੇ ਗਏ। ਕੇਂਦਰੀ ਸਿਹਤ ਮੰਤਰਾਲੇ ਵੱਲੋਂ ਵੀਰਵਾਰ ਸਵੇਰੇ ਅੱਠ ਵਜੇ ਜਾਰੀ ਅੰਕੜਿਆਂ ਦੇ ਮੁਤਾਬਕ ਦੇਸ਼ ’ਚ ਲਗਾਤਾਰ 13 ਦਿਨਾਂ ਤੋਂ ਨਵੇਂ ਇਨਫੈਕਟਿਡ ਲੋਕਾਂ ਦੀ ਗਿਣਤੀ 30 ਹਜ਼ਾਰ ਤੋਂ ਘੱਟ ਰਹੀ। ਇਨ੍ਹਾਂ ਨਵੇਂ ਮਾਮਲਿਆਂ ਦੇ ਨਾਲ ਕੁੱਲ ਪੀੜਤਾਂ ਦੀ ਗਿਣਤੀ 3,38,94,312 ਹੋ ਗਈ ਹੈ। ਉੱਥੇ ਇਸ ਦੌਰਾਨ 318 ਹੋਰ ਲੋਕਾਂ ਦੇ ਦਮ ਤੋੜਨ ਨਾਲ ਮਿ੍ਰਤਕਾਂ ਦੀ ਗਿਣਤੀ ਵੱਧ ਕੇ 4,49,856 ਹੋ ਗਈ।