India

ਲਾਲੂ ਪਰਿਵਾਰ ’ਚ ਪਰਦੇ ਤੋਂ ਬਾਹਰ ਆਈ ਭਰਾ-ਭਰਾ ਦੀ ਲੜਾਈ

ਪਟਨਾ – ਲਾਲੂ ਪਰਿਵਾਰ ’ਚ ਭਰਾ-ਭਰਾ ਦੀ ਲੜਾਈ ਆਖ਼ਰੀ ਮੁਕਾਮ ਵੱਲ ਵਧ ਰਹੀ ਹੈ। ਵਿਰੋਧੀ ਧਿਰ ਦੇ ਨੇਤਾ ਤੇਜਸਵੀ ਯਾਦਵ ਅਜੇ ਤਕ ਪਰਦੇ ’ਚ ਰਹਿ ਕੇ ਤੇਜ਼ ਪ੍ਰਤਾਪ ਨੂੰ ਰਸਤੇ ’ਤੇ ਲੈ ਕੇ ਜਾਣ ਦਾ ਯਤਨ ਕਰ ਰਹੇ ਸਨ। ਜਦੋਂ ਗੱਲ ਨਹੀਂ ਬਣੀ ਤਾਂ ਖੁੱਲ੍ਹ ਕੇ ਆਉਣਾ ਪਿਆ। ਤਾਰਾਪੁਰ ਤੋਂ ਤੇਜ਼ ਪ੍ਰਤਾਪ ਦੇ ਉਮੀਦਵਾਰ ਸੰਜੇ ਕੁਮਾਰ ਨੂੰ ਸ਼ਨਿਚਰਵਾਰ ਦੇਰ ਰਾਤ ਜਦੋਂ ਆਰਜੇਡੀ ਦੀ ਮੈਂਬਰਸ਼ਿਪ ਦਿਵਾਈ ਤਾਂ ਦੂਜੀ ਪਾਸੇ ਤੋਂ ਵੀ ਪ੍ਰਤੀਕਿਰਿਆ ਆਉਣ ’ਚ ਦੇਰ ਨਾ ਲੱਗੀ। ਤੇਜ਼ ਪ੍ਰਤਾਪ ਨੇ ਇਸ ਨੂੰ ਸੀ-ਗ੍ਰੇਡ ਫਿਲਮਾਂ ਦੀ ਸਕ੍ਰਿਪਟ ਕਰਾਰ ਦਿੱਤਾ ਤੇ ਤੇਜਸਵੀ ਯਾਦਵ ਦੇ ਸਿਆਸੀ ਸਲਾਹਕਾਰ ਸੰਜੇ ਯਾਦਵ ਨੂੰ ਨਿਸ਼ਾਨੇ ’ਤੇ ਲਿਆ।

ਹੁਣ ਦੋਵਾਂ ਪਾਸਿਆਂ ਤੋਂ ਸ਼ਹਿ ਤੇ ਮਾਤ ਦਾ ਪ੍ਰਦਰਸ਼ਨ ਹੋਣ ਲੱਗਿਆ ਹੈ। ਹੁਣ ਤਕ ਸਿਰਫ਼ ਤੇਜ਼ ਪ੍ਰਤਾਪ ਦੀ ਸਰਗਰਮੀ ਦੀ ਸਾਰਿਆਂ ਦੇ ਸਾਹਮਣੇ ਸੀ। ਤੇਜਸਵੀ ਬਹੁਤ ਸੰਜਮੀ ਤਰੀਕੇ ਨਾਲ ਕਦਮ ਵਧਾ ਰਹੇ ਸਨ, ਪਰ ਸ਼ਨਿਚਰਵਾਰ ਰਾਤ ਪਹਿਲੀ ਵਾਰ ਉਨ੍ਹਾਂ ਨੇ ਆਪਣੀ ਚਾਲ ਦਾ ਪ੍ਰਦਰਸ਼ਨ ਵੀ ਕੀਤਾ। ਤਾਰਾਪੁਰ ਤੋਂ ਤੇਜਪ੍ਰਤਾਪ ਦੀ ਹਮਾਇਤ ਹਾਸਲ ਉਮੀਦਵਾਰ ਨੂੰ ਪਟਨਾ ਬੁਲਾ ਕੇ ਆਰਜੇਡੀ ਦੀ ਮੈਂਬਰਸ਼ਿਪ ਦਿਵਾ ਦਿੱਤੀ। ਇਸ ਦੀਆਂ ਤਸਵੀਰਾਂ ਤੇ ਵੀਡੀਓ ਕਲਿਪ ਵੀ ਮੀਡੀਆ ਨੂੰ ਜਾਰੀ ਕੀਤੇ ਗਏ, ਜਿਸ ਦਾ ਭਾਵ ਇਹ ਕੱਢਿਆ ਗਿਆ ਕਿ ਤੇਜ਼ ਪ੍ਰਤਾਪ ਦੀ ਚਾਲ ਪਿਟ ਗਈ। ਆਰਜੇਡੀ ਦੇ ਵਿਰੋਧ ’ਚ ਉਤਾਰੇ ਗਏ ਉਮੀਦਵਾਰ ਨੇ ਤੇਜਸਵੀ ਦੀ ਲੀਡਰਸ਼ਿਪ ਸਵੀਕਾਰ ਕਰ ਲਈ ਆਪਣੇ ਕਰੀਬੀ ਉਮੀਦਵਾਰ ਦੇ ਪਾਲਾ ਬਦਲਣ ਦੀ ਖ਼ਬਰ ਜਦੋਂ ਤੇਜਪ੍ਰਤਾਪ ਤਕ ਪੁੱਜੀ ਤਾਂ ਉਹ ਵੀ ਆਪੇ ਤੋਂ ਬਾਹਰ ਹੋ ਗਏ। ਪ੍ਰਗਟਾਵੇ ਲਈ ਇੰਟਰਨੈੱਟ ਮੀਡੀਆ ਦਾ ਸਹਾਰਾ ਲਿਆ। ਕੁਝ ਹੀ ਘੰਟੇ ਬਾਅਦ ਟਵੀਟ ਕਰਕੇ ਤੇਜਸਵੀ ਦੀ ਬਜਾਏ ਉਨ੍ਹਾਂ ਦੇ ਸਿਆਸੀ ਸਲਾਹਕਾਰ ਸੰਜੇ ਯਾਦਵ ’ਤੇ ਹਮਲਾ ਕਰ ਦਿੱਤਾ। ਉਨ੍ਹਾਂ ਨੇ ਇਸ ਨੂੰ ਫਿਲਮੀ ਡਰਾਮਾ ਕਰਾਰ ਦਿੱਤਾ ਤੇ ਪਟਕਥਾ ਨੂੰਸੀ ਗ੍ਰੇਡ ਫਿਲਮਾਂ ਵਰਗਾ ਘਟੀ ਦੱਸਿਆ। ਤੇਜਪ੍ਰਤਾਪ ਨੇ ਕਿਹਾ ਕਿ ਨਾ ਤਾਂ ਮੈਂ ਕੁਝ ਕਿਹਾ ਤੇ ਨਾ ਹੀ ਲਿਖਿਆ ਫਿਰ ਵੀ ਹਰਿਆਣਵੀ ਸਕ੍ਰਿਪਟ ਰਾਈਟਰ ਨੇ ਪੂਰੀ ਕਹਾਣੀ ਬਣਾ ਦਿੱਤੀ। ਜ਼ਿਕਰਯੋਗ ਹੈ ਕਿ ਸੰਜੇ ਹਰਿਆਣਾ ਦੇ ਰਹਿਣ ਵਾਲੇ ਹਨ। ਪਿਛਲੇ 11 ਸਾਲਾਂ ਤੋਂ ਉਹ ਤੇਜਸਵੀ ਦੇ ਸਲਾਹਕਾਰ ਦੇ ਰੂਪ ’ਚ ਹਨ। ਵਿਧਾਨ ਸਭਾ ਚੋਣਾਂ ’ਚ ਵੀ ਸੰਜੇ ਨੇ ਤੇਜਸਵੀ ਲਈ ਰਣਨੀਤੀ ਬਣਾਈ ਸੀ।

Related posts

ਬ੍ਰਿਕਸ ਸਮੇਂ ਦੇ ਅਨੁਸਾਰ ਆਪਣੇ ਆਪ ਨੂੰ ਬਦਲ ਸਕਦਾ ਹੈ: ਪ੍ਰਧਾਨ ਮੰਤਰੀ

admin

ਕਾਨੂੰਨ ਤੇ ਸੰਵਿਧਾਨ ਦੀ ਵਿਆਖਿਆ ਸਮਾਜ ਦੀਆਂ ਲੋੜਾਂ ਮੁਤਾਬਕ ਹੋਵੇ: ਗਵਈ

admin

ਲੋਕਾਂ ਦੀ ਸੇਵਾ ਲਈ ਹਾਲੇ ਹੋਰ 30-40 ਸਾਲ ਜਿਉਣ ਦੀ ਉਮੀਦ ਕਰਦਾ ਹਾਂ: ਦਲਾਈਲਾਮਾ

admin