ਚੰਡੀਗੜ੍ਹ – ਪੇਂਡੂ ਮਜਦੂਰ ਯੂਨੀਅਨ ਪੰਜਾਬ ਦੀ ਸੂਬਾ ਕਮੇਟੀ ਦੀ ਮੀਟਿੰਗ ਸਾਥੀ ਤਰਸੇਮ ਪੀਟਰ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਵਿਚ 29 ਅਕਤੂਬਰ ਨੂੰ ਪੇਂਡੂ ਤੇ ਖੇਤ ਮਜ਼ਦੂਰ ਜਥੇਬੰਦੀਆਂ ਦੇ ਸਾਂਝੇ ਮੋਰਚੇ ਵੱਲੋਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਮੋਰਿੰਡਾ ਸਥਿਤ ਘਰ ਅੱਗੇ ਕੀਤੇ ਜਾ ਰਹੇ ਧਰਨੇ-ਮੁਜ਼ਾਹਰੇ ਵਿਚ ਕਾਰਕੁਨਾਂ ਦੀ ਸ਼ਮੂਲੀਅਤ ਕਰਵਾਉਣ ਦਾ ਫ਼ੈਸਲਾ ਕੀਤਾ ਗਿਆ। ਇਵੇਂ ਹੀ ਪਿੰਡ ਮਸਾਣੀਆਂ ਦੇ ਐੱਸਸੀ ਪਰਿਵਾਰਾਂ ਤੇ ਯੂਨੀਅਨ ਆਗੂ ਉੱਤੇ ਹੋਏ ਹਮਲੇ ਸਬੰਧੀ ਐੱਸਐੱਸਪੀ ਬਟਾਲਾ ਵੱਲੋਂ ਹਮਲਾਵਰਾਂ ਖ਼ਿਲਾਫ਼ ਐੱਸਸੀ ਐਕਟ ਤਹਿਤ ਮਾਮਲਾ ਦਰਜ ਕਰ ਕੇ ਕਾਰਵਾਈ ਕਰਨ ਸਬੰਧੀ ਮੰਨੀਆਂ ਮੰਗਾਂ ਨੂੰ ਲਾਗੂ ਕਰਨ ਦੀ ਮੰਗ ਕੀਤੀ ਗਈ।
ਯੂਨੀਅਨ ਦੇ ਸੂਬਾ ਜਨਰਲ ਸਕੱਤਰ ਸਾਥੀ ਅਵਤਾਰ ਸਿੰਘ ਰਸੂਲਪੁਰ ਤੇ ਪ੍ਰਰੈੱਸ ਸਕੱਤਰ ਸਾਥੀ ਕਸ਼ਮੀਰ ਸਿੰਘ ਘੁੱਗਸੋਰ ਨੇ ਕਿਹਾ ਕਿ ਹਾਕਮਾਂ ਵੱਲੋਂ ਸੂਬੇ ਵਿਚ ਬਿਜਲੀ ਬਿੱਲ ਮੁਆਫ ਕਰਨ ਦੇ ਦਮਗਜੇ ਮਾਰੇ ਜਾ ਰਹੇ ਹਨ ਪਰ ਬਿੱਲ ਉੱਪਰ ਵੱਖਰੇ-ਵੱਖਰੇ ਲਗਾਏ ਜਾ ਰਹੇ ਟੈਕਸ ਮੁਆਫ ਨਹੀਂ ਕੀਤੇ ਗਏ। ਰਿਹਾਇਸੀ ਪਲਾਟਾਂ ਸੰਬੰਧੀ ਲੋੜਵੰਦਾਂ ਸੰਘਰਸ ਕਰ ਕੇ ਗ੍ਰਾਮ ਸਭਾਵਾਂ ਵਿਚ ਰਿਹਾਇਸ਼ੀ ਪਲਾਟ ਦੇਣ ਦੇ ਪਾਸ ਕੀਤੇ ਗਏ ਮਤਿਆਂ ਨੂੰ ਅੱਖੋਂ ਪਰੋਖੇ ਕੀਤਾ ਜਾ ਰਿਹਾ। ਹਰ ਵਰਗ ਪਰੇਸ਼ਾਨ ਹੈ। ਮੀਟਿੰਗ ਵਿਚ ਸਾਥੀ ਹੰਸ ਰਾਜ ਪੱਬਵਾਂ, ਸਾਥੀ ਹਰੀ ਰਾਮ ਰਸੂਲਪੁਰੀ, ਸਾਥੀ ਮਹਿੰਦਰ ਸਿੰਘ ਖੈਰੜ, ਸਾਥੀ ਕੰਵਲਜੀਤ ਸਨਾਵਾ, ਸਾਥੀ ਰਾਜ ਕੁਮਾਰ ਪੰਡੋਰੀ, ਸਾਥੀ ਨਿਰਮਲ ਸਿੰਘ ਸੇਰਪੁਰ ਸੱਧਾ ਤੇ ਸਾਥੀ ਮੰਗਾ ਸਿੰਘ ਵੈਰੋਕੇ ਹਾਜ਼ਰ ਸਨ।