India

ਟਿੱਕਰੀ ਬਾਰਡਰ ‘ਤੇ ਪੰਜ ਫੁੱਟ ਦਾ ਰਸਤਾ ਖੋਲ੍ਹਿਆ

ਬਹਾਦਰਗੜ੍ਹ – ਕਿਸਾਨਾਂ ਨੇ ਟਿੱਕਰੀ ਸਰਹੱਦ ਤੋਂ ਰਸਤਾ ਖੋਲ੍ਹਣ ਦੀ ਹਾਮੀ ਭਰ ਦਿੱਤੀ ਹੈ। ਫਿਲਹਾਲ ਇੱਥੋਂ ਦੋ ਪਹੀਆ ਵਾਹਨਾਂ ਤੇ ਐਂਬੂਲੈਂਸਾਂ ਲਈ ਰਸਤਾ ਖੋਲ੍ਹ ਦਿੱਤਾ ਗਿਆ ਹੈ। ਹਾਲਾਂਕਿ ਪਹਿਲਾਂ ਕਿਸਾਨ ਰਸਤਾ ਨਾ ਖੋਲ੍ਹਣ ‘ਤੇ ਅੜੇ ਰਹੇ। ਸਵੇਰ ਤਕ ਤਣਾਅ ਬਣਿਆ ਰਿਹਾ। ਇਸ ਤੋਂ ਬਾਅਦ ਦਿੱਲੀ ਪੁਲਿਸ ਨਾਲ ਕਿਸਾਨਾਂ ਦੀ ਮੀਟਿੰਗ ਹੋਈ, ਇਸ ਵਿਚ ਕੋਈ ਸਹਿਮਤੀ ਨਹੀਂ ਬਣ ਸਕੀ।

ਇਸ ਤੋਂ ਬਾਅਦ ਸੰਯੁਕਤ ਕਿਸਾਨ ਮੋਰਚਾ ਦੀ ਟਿੱਕਰੀ ਬਾਰਡਰ ਕਮੇਟੀ ਨੇ ਮੀਟਿੰਗ ਕੀਤੀ। ਬਾਅਦ ਵਿਚ ਉੱਦਮੀਆਂ ਨੇ ਵੀ ਆਪਣਾ ਪੱਖ ਰੱਖਿਆ। ਇਸ ਤੋਂ ਬਾਅਦ ਕਿਸਾਨ ਸਰਹੱਦ ‘ਤੇ ਦੋਪਹੀਆ ਵਾਹਨਾਂ ਤੇ ਐਂਬੂਲੈਂਸਾਂ ਲਈ ਰਸਤਾ ਖੋਲ੍ਹਣ ਲਈ ਸਹਿਮਤ ਹੋ ਗਏ। ਦਿੱਲੀ ਪੁਲਿਸ ਨਾਲ ਗੱਲਬਾਤ ਵਿਚ ਸਹਿਮਤੀ ਤੋਂ ਬਾਅਦ ਰਸਤਾ ਖੋਲ੍ਹਿਆ ਗਿਆ। ਹਾਲਾਂਕਿ ਕਿਸਾਨਾਂ ਨੇ ਇਹ ਸ਼ਰਤ ਵੀ ਰੱਖੀ ਹੈ ਕਿ ਸੜਕ ਸਵੇਰੇ ਖੋਲ੍ਹ ਦਿੱਤੀ ਜਾਵੇਗੀ ਤੇ ਰਾਤ ਨੂੰ ਬੰਦ ਕਰ ਦਿੱਤੀ ਜਾਵੇਗੀ ਪਰ ਐਂਬੂਲੈਂਸ ਦੀ ਜ਼ਰੂਰਤ ਰਾਤ ਨੂੰ ਵੀ ਹੋਵੇਗੀ।

ਟਿੱਕਰੀ ਸਰਹੱਦ ਤੋਂ ਇਕ ਪਾਸੇ ਸੜਕ ਖੋਲ੍ਹਣ ਦੀ ਕਵਾਇਦ ਨੂੰ ਝਟਕਾ ਲੱਗਾ ਹੈ। ਅੰਦੋਲਨਕਾਰੀਆਂ ਨੇ ਪੰਜ ਫੁੱਟ ਤੋਂ ਵੱਧ ਰਸਤਾ ਨਹੀਂ ਦਿੱਤਾ ਹੈ। ਅੰਦੋਲਨਕਾਰੀ ਇਸ ਤੋਂ ਵੱਡੀਆਂ ਕਾਰਾਂ ਅਤੇ ਵਾਹਨਾਂ ਨੂੰ ਰਸਤਾ ਨਾ ਦੇਣ ‘ਤੇ ਅੜੇ ਹੋਏ ਹਨ। ਦੂਜੇ ਪਾਸੇ ਦਿੱਲੀ ਤੇ ਹਰਿਆਣਾ ਪੁਲਿਸ ਦੇ ਵੀ ਵੱਖੋ-ਵੱਖਰੇ ਵਿਚਾਰ ਹਨ। ਦਿੱਲੀ ਪੁਲਿਸ ਟਿੱਕਰੀ ਬਾਰਡਰ ਤੋਂ ਸਿਰਫ਼ ਦਿੱਲੀ ਤੋਂ ਆਉਣ ਵਾਲੀ ਟਰੈਫ਼ਿਕ ਸ਼ੁਰੂ ਕਰਨ ਲਈ ਤਿਆਰ ਹੈ। ਉਹ ਇੱਥੋਂ ਦਿੱਲੀ ਵਿੱਚ ਦਾਖ਼ਲ ਹੋਣ ਲਈ ਸਹਿਮਤ ਨਹੀਂ ਹੈ।

Related posts

ਵਿਰਾਟ ਕੋਹਲੀ ਨੇ ਆਈਸੀਸੀ ਵਨਡੇ ਬੱਲੇਬਾਜ਼ੀ ਰੈਂਕਿੰਗ ਵਿੱਚ ਨੰਬਰ-1 ਸਥਾਨ ਹਾਸਲ ਕੀਤਾ

admin

ਯੂਪੀ ਦੇ ਮੁੱਖ-ਮੰਤਰੀ ਨੂੰ ਸ਼ਾਂਤ, ਸਹਿਜ ਅਤੇ ਹਮਦਰਦ ਸ਼ਖਸੀਅਤ : ਬਾਦਸ਼ਾਹ

admin

ਭਾਰਤ ਵਲੋਂ ‘ਬ੍ਰਿਕਸ 2026’ ਦੀ ਅਗਵਾਈ ਲਈ ਲੋਗੋ, ਥੀਮ ਤੇ ਵੈੱਬਸਾਈਟ ਦਾ ਉਦਘਾਟਨ

admin