India

ਮੁੰਬਈ ਡਰੱਗਜ਼ ਕੇਸ ‘ਚ ਬਿਆਨਬਾਜ਼ੀ ਪਈ ਭਾਰੀ, BJP ਨੇਤਾ ਨੇ ਨਵਾਬ ਮਲਿਕ ‘ਤੇ ਠੋਕਿਆ 100 ਕਰੋੜ ਦਾ ਕੇਸ

ਮੁੰਬਈ – ਭਾਰਤੀ ਜਨਤਾ ਪਾਰਟੀ  ਨੇਤਾ ਮੋਹਿਤ ਕੰਬੋਜ  ਨੇ ਮਹਾਰਾਸ਼ਟਰ   ਸਰਕਾਰ ਦੇ ਮੰਤਰੀ ਤੇ ਐੱਨਸੀਪੀ  ਆਗੂ ਨਵਾਬ ਮਲਿਕਾ   ਖਿਲਾਫ਼ 100 ਕਰੋੜ ਰੁਪਏ ਦਾ ਮਾਣਹਾਨੀ ਦਾ ਮੁਕੱਦਮਾ ਦਾਇਰ ਕੀਤਾ ਹੈ। ਬੀਜੀਪੇ ਨੇਤਾ ਮੋਹਿਤ ਕੰਬੋਜ ਦਾ ਕਹਿਣਾ ਹੈ ਕਿ ਨਵਾਬ ਮਲਿਕ ਨੇ ਉਨ੍ਹਾਂ ਦੇ ਅਤੇ ਉਨ੍ਹਾਂ ਦੇ ਪਰਿਵਾਰ ਖਿਲਾਫ਼ ਝੂਠੇ ਤੇ ਬੇਬੁਨਿਆਦ ਦੋਸ਼ ਲਗਾਏ ਹਨ।

ਮੋਹਿਤ ਕੰਬੋਜ ਨੇ ਟਵੀਟ ਕੀਤਾ, ‘ਮੇਰੇ ਉੱਪਰ ਅਤੇ ਮੇਰੇ ਪਰਿਵਾਰ ‘ਤੇ ਬੇਬੁਨਿਆਦ ਦੋਸ਼ ਲਗਾਉਣ ਲਈ ਮੈਂ ਮੁੰਬਈ ਹਾਈ ਕੋਰਟ ‘ਚ ਮੀਆਂ ਨਵਾਬ ਮਲਿਕ ਖਿਲਾਫ਼ 100 ਕਰੋੜ ਦਾ ਡੈਮੇਜ ਸੂਟ ਫਾਈਲ ਕੀਤਾ ਹੈ।’ਦੱਸ ਦੇਈਏ ਕਿ ਮਹਾਰਾਸ਼ਟਰ ਸਰਕਾਰ ਦੇ ਮੰਤਰੀ ਨਵਾਬ ਮਲਿਕ ਮੁੰਬਈ ਡਰੱਗਜ਼ ਕੇਸ ਵਿਚ ਐੱਨਸੀਬੀ ਦੇ ਅਧਿਕਾਰੀ ਸਮੀਰ ਵਾਨਖੇੜੇ ਸਮੇਤ ਬੀਜੇਪੀ ਦੇ ਕਈ ਆਗੂਆਂ ‘ਤੇ ਦੋਸ਼ ਲਗਾ ਚੁੱਕੇ ਹਨ। ਹੁਣ ਇਸ ਮਾਮਲੇ ‘ਚ ਨਵਾਂ ਮੋੜ ਆ ਗਿਆ ਹੈ। ਭਾਜਪਾ ਆਗੂ ਨੇ ਨਵਾਬ ਮਲਿਕ ‘ਤੇ 100 ਕਰੋੜ ਰੁਪਏ ਦਾ ਮੁਕੱਦਮਾ ਠੋਕਿਆ ਹੈ।

ਇਕ ਰਿਪੋਰਟ ਅਨੁਸਾਰ ਭਾਜਪਾ ਨੇਤਾ ਮੋਹਿਤ ਕੰਬੋਜ ਨੇ ਨਵਾਬ ਮਲਿਕ ਨੂੰ 9 ਅਕਤੂਬਰ ਨੂੰ ਨੋਟਿਸ ਭੇਜਿਆ ਸੀ। ਇਸ ਨੋਟਿਸ ‘ਚ ਮੋਹਿਤ ਕੰਬੋਜ ਨੇ ਨਵਾਬ ਮਲਿਕ ਨੂੰ ਚਿਤਾਵਨੀ ਦਿੱਤੀ ਸੀ ਕਿ ਉਨ੍ਹਾਂ ਖਿਲਾਫ਼ ਬਿਆਨ ਦੇਣ ਤੋਂ ਬਚੋ। ਇਸ ਦੇ ਬਾਵਜੂਦ ਨਵਾਬ ਮਲਿਕ ਨੇ 11 ਅਕਤੂਬਰ ਨੂੰ ਪ੍ਰੈੱਸ ਕਾਨਫਰੰਸ ਕਰ ਕੇ ਮੋਹਿਤ ਕੰਬੋਜ ‘ਤੇ ਕਈ ਇਲਜ਼ਾਮ ਲਗਾਏ ਸਨ।

ਕੋਰਟ ‘ਚ ਪਟੀਸ਼ਨ ਦਾਇਰ ਕਰ ਕੇ ਮੋਹਿਤ ਕੰਬੋਜ ਨੇ ਕਿਹਾ ਹੈ ਕਿ ਐੱਨਸੀਪੀ ਨੇਤਾ ਨਵਾਬ ਮਲਿਕ ਦੇ ਉਨ੍ਹਾਂ ‘ਤੇ ਝੂਠੇ ਦੋਸ਼ਾਂ ਦੀ ਵਜ੍ਹਾ ਨਾਲ ਉਨ੍ਹਾਂ ਦੇ ਅਕਸ ਨੂੰ ਨੁਕਸਾਨ ਪੁੱਜਾ ਹੈ, ਇਸ ਲਈ ਉਹ ਨਵਾਬ ਮਲਿਕ ਖਿਲਾਫ਼ 100 ਕਰੋੜ ਦਾ ਮੁਕੱਦਮਾ ਕਰ ਰਹੇ ਹਨ।

Related posts

ਕਾਰਤਿਕ ਆਰੀਅਨ ਨੂੰ ਵੀ ਸੁਸ਼ਾਂਤ ਸਿੰਘ ਰਾਜਪੂਤ ਵਾਂਗ ਨਿਸ਼ਾਨਾ ਬਣਾਇਆ ਜਾ ਰਿਹੈ ?

admin

ਤੇਜ਼ ਗੱਡੀ ਕਾਰਣ ਹਾਦਸੇ ਦੇ ਨੁਕਸਾਨ ਲਈ ਮੁਆਵਜ਼ੇ ਦੇ ਹੱਕਦਾਰ ਨਹੀਂ : ਸੁਪਰੀਮ ਕੋਰਟ

admin

ਮਿਆਦ ਪੁੱਗਾ ਚੁੱਕੇ ਵਾਹਨਾਂ ’ਚ ਤੇਲ ਪਾਉਣ ਦੀ ਪਾਬੰਦੀ ਸੰਭਵ ਨਹੀਂ : ਦਿੱਲੀ ਸਰਕਾਰ

admin