ਨਵੀਂ ਦਿੱਲੀ – ਖੇਤੀ ਕਾਨੂੰਨਾਂ ਖਿਲਾਫ਼ ਦਿੱਲੀ-ਗਾਜ਼ੀਆਬਾਦ ਸਰਹੱਦ (ਯੂਪੀ ਬਾਰਡਰ) ‘ਤੇ ਧਰਨਾ ਦੇ ਰਹੇ ਭਾਰਤੀ ਕਿਸਾਨ ਯੂਨੀਅਨ ਦੇ ਆਗੂ ਰਾਕੇਸ਼ ਟਿਕੈਤ ਨੇ ਜ਼ਿਲ੍ਹਾ ਪ੍ਰਸ਼ਾਸਨ ‘ਤੇ ਗੰਭੀਰ ਦੋਸ਼ ਲਗਾਏ ਹਨ। ਰਾਕੇਸ਼ ਟਿਕੈਤ ਨੇ ਐਤਵਾਰ ਨੂੰ ਕਿਹਾ ਕਿ ਉਨ੍ਹਾਂ ਨੂੰ ਪਤਾ ਚੱਲਿਆ ਹੈ ਕਿ ਪ੍ਰਸ਼ਾਸਨ ਜੇਸੀਬੀ ਦੀ ਮਦਦ ਨਾਲ ਇੱਥੇ (ਗਾਜ਼ੀਪੁਰ ਬਾਰਡਰ/ਯੂਪੀ ਬਾਰਡਰ) ‘ਤੇ ਟੈਂਟ ਸੁੱਟਣ ਦੀ ਕੋਸ਼ਿਸ਼ ਕਰ ਰਿਹਾ ਹੈ। ਜੇਕਰ ਅਜਿਹਾ ਕੀਤਾ ਜਾਵੇਗਾ ਤਾਂ ਕਿਸਾਨ ਪੁਲਿਸ ਥਾਣਿਆਂ, ਡੀਐੱਮ ਦਫ਼ਤਰਾਂ ‘ਚ ਆਪਣਾ ਟੈਂਟ ਲਗਾਉਣਗੇ। ਗਾਜ਼ੀਪੁਰ ਬਾਰਡਰ ‘ਤੇ ਰਾਕੇਸ਼ ਟਿਕੈਤ ਨੇ ਪ੍ਰਸ਼ਾਸਨ ਨੂੰ ਖੁੱਲ੍ਹ ਕੇ ਧਮਕੀ ਦਿੰਦੇ ਹੋਏ ਕਿਹਾ ਕਿ ਜੇਕਰ ਟੈਂਟ ਹਟਾਏ ਗਏ ਤਾਂ ਨਤੀਜਾ ਚੰਗਾ ਨਹੀਂ ਹੋਵੇਗਾ। ਪ੍ਰਦਰਸ਼ਨਕਾਰੀ ਸਾਰੇ ਥਾਣਿਆਂ ‘ਚ ਆਪਣੇ ਟੈਂਟ ਲਗਾ ਦੇਣਗੇ। ਰਾਕੇਸ਼ ਟਿਕੈਤ ਦੀ ਇਹ ਧਮਕੀ ਅਜਿਹੇ ਸਮੇਂ ਆਈ ਹੈ ਜਦੋਂ ਪੁਲਿਸ ਪ੍ਰਸ਼ਾਸਨ ਨੇ ਗਾਜ਼ੀਪੁਰ ਬਾਰਡਰ ‘ਤੇ ਸੜਕਾਂ ਨੂੰ ਖੋਲ੍ਹ ਦਿੱਤਾ ਹੈ। ਹਾਲਾਂਕਿ, ਪ੍ਰਦਰਸ਼ਨਕਾਰੀ ਅਜੇ ਵੀ ਰੁਕਾਵਟ ਬਣੇ ਹੋਏ ਹਨ। ਉਹ ਸੜਕ ਦੇ ਵਿਚਕਾਰ ਇੱਕ ਮੰਜੇ ‘ਤੇ ਬੈਠ ਜਾਂਦੇ ਹਨ।
previous post