ਨਵੀਂ ਦਿੱਲੀ – ਹਜ਼ਾਰਾਂ ਕਿਲੋਮੀਟਰ ਦੀ ਉਡਾਣ ਭਰ ਕੇ ਇਕ ਦੇਸ਼ ਤੋਂ ਦੂਸਰੇ ਦੇਸ਼ ਜਾਣ ਵਾਲੇ ਪੰਛੀਆਂ ਦਾ ਹੁਣ ਦੁਨੀਆ ਭਰ ’ਚ ਉਸੇ ਤਰ੍ਹਾਂ ਹੀ ਸਵਾਗਤ-ਸਤਿਕਾਰ ਹੋਵੇਗਾ, ਜਿਵੇਂ ਘਰ ਆਏ ਮਹਿਮਾਨਾਂ ਦਾ ਹੁੰਦਾ ਹੈ। ਪਿਛਲੇ ਕੁਝ ਸਾਲਾਂ ’ਚ ਦੁਨੀਆ ਭਰ ’ਚ ਇਨ੍ਹਾਂ ਦੇ ਟਿਕਾਣਿਆਂ ਦੇ ਸਵਰੂਪ ਦੇ ਨਾਲ ਜਿਸ ਤਰ੍ਹਾਂ ਦੀ ਛੇੜਛਾੜ ਹੋਈ ਅਤੇ ਇਨ੍ਹਾਂ ਦਾ ਸ਼ਿਕਾਰ ਹੋਇਆ, ਉਸ ਨਾਲ ਪਰਵਾਸੀ ਪੰਛੀਆਂ ਦੀਆਂ ਕਈ ਪ੍ਰਜਾਤੀਆਂ ਨਸ਼ਟ ਹੋ ਗਈਆਂ ਤੇ ਕਈ ਲੋਪ ਹੋਣ ਦੀ ਕਗ਼ਾਰ ’ਤੇ ਹਨ। ਭਾਰਤ ਨੇ ਹੁਣ ਇਨ੍ਹਾਂ ਨੂੰ ਬਚਾਉਣ ਦੀ ਇਕ ਵਿਸ਼ਵੀ ਮੁਹਿੰਮ ਛੇੜੀ ਹੈ, ਜਿਸਦੀ ਸ਼ੁਰੂਆਤ ਮੱਧ ਏਸ਼ੀਆਈ ਫਲਾਈ-ਵੇਅ (ਉਡਾਣ ਮਾਰਗ) ਦੇ ਦੋਸ਼ਾਂ ਤੋਂ ਹੋਵੇਗੀ। ਬਾਅਦ ’ਚ ਇਸਨੂੰ ਦੂਸਰੇ ਦੇਸ਼ਾਂ ’ਚ ਵੀ ਵਿਸਥਾਰ ਦਿੱਤਾ ਜਾਵੇਗਾ। ਦੁਨੀਆ ਭਰ ’ਚ ਪਰਵਾਸੀ ਪੰਛੀਆਂ ਦੀ ਸੁਰੱਖਿਆ ਦੀ ਅਗਵਾਈ ਕਰ ਰਹੇ ਭਾਰਤ ਨੇ ਇਸਦੇ ਲਈ ਇਕ ਪਲਾਨ ਵੀ ਤਿਆਰ ਕੀਤਾ ਹੈ, ਜਿਸ ’ਚ ਪਰਵਾਸੀ ਪੰਛੀਆਂ ਦੇ ਫਲਾਈ-ਵੇਅ ਦੇ ਦਾਅਰੇ ’ਚ ਆਉਣ ਵਾਲੇ ਦੇਸ਼ਾਂ ’ਚ ਇਨ੍ਹਾਂ ਦੇ ਟਿਕਾਣਿਆਂ ਨੂੰ ਸੁਰੱਖਿਅਤ ਕਰਨ ਦੀ ਮੁਹਿੰਮ ਹੋਰ ਤੇਜ਼ ਹੋਵੇਗੀ। ਕੋਈ ਵੀ ਦੇਸ਼ ਇਨ੍ਹਾਂ ਦੇ ਟਿਕਾਣਿਆਂ ਦੇ ਨਾਲ ਛੇੜਛਾੜ ਨਹੀਂ ਕਰੇਗਾ। ਨਾਲ ਹੀ ਇਸਨੂੰ ਵਾਤਾਵਰਨ ਦੇ ਅਨੁਕੂਲ ਬਣਾਇਆ ਜਾਵੇਗਾ। ਜਿਸ ’ਚ ਖਾਣ-ਪੀਣ ਦੀ ਸੁਵਿਧਾ ਦਾ ਪੂਰਾ ਖ਼ਿਆਲ ਰੱਖਿਆ ਜਾਵੇਗਾ। ਇਸ ਪੂਰੀ ਮੁਹਿੰਮ ’ਚ ਪਰਵਾਸੀ ਪੰਛੀਆਂ ਦੀ ਸੰਕਟਗ੍ਰਸਤ ਪ੍ਰਜਾਤੀਆਂ ’ਤੇ ਵੀ ਨਜ਼ਰ ਰੱਖੀ ਜਾਵੇਗੀ। ਇਨ੍ਹਾਂ ਪੰਛੀਆਂ ਦੇ ਟ੍ਰੈਫਿਕ ਦੀ ਸੂਚਨਾ ਵੀ ਸਬੰਧਿਤ ਦੇਸ਼ ਇਕ-ਦੂਸਰੇ ਨਾਲ ਸਾਂਝਾ ਕਰਨਗੇ।ਵਣ ਤੇ ਵਾਤਾਵਰਨ ਮੰਤਰਾਲੇ ਅਨੁਸਾਰ ਭਾਰਤ ਇਸ ਸਮੇਂ ਪਰਵਾਸੀ ਪੰਛੀਆਂ ਦੀ ਸੁਰੱਖਿਆ ਨਾਲ ਜੁੜੀ ਕਾਪ (ਕਾਨਫਰੰਸ ਆਫ ਪਾਰਟੀਜ਼) ਦੀ ਅਗਵਾਈ ਕਰ ਰਿਹਾ ਹੈ।ਉਹ ਦੁਨੀਆ ਭਰ ’ਚ ਇਸ ਮੁਹਿੰਮ ਨੂੰ ਅੱਗੇ ਵਧਾਉਣ ’ਚ ਜੁਟਿਆ ਹੋਇਆ ਹੈ। ਦੱਸਣਯੋਗ ਹੈ ਕਿ ਭਾਰਤ ’ਚ ਹਰ ਸਾਲ ਹਜ਼ਾਰਾਂ ਕਿਲੋਮੀਟਰ ਦੀ ਉਡਾਣ ਭਰ ਕੇ ਸਾਈਬੇਰਿਆ ਸਮੇਤ ਕਈ ਸੁਦੂਰ ਇਲਾਕਿਆਂ ਤੋਂ ਵੱਡੀ ਗਿਣਤੀ ’ਚ ਪੰਛੀ ਆਉਂਦੇ ਹਨ, ਜੋ ਕੁਝ ਸਮਾਂ ਭਾਰਤ ’ਚ ਬਿਤਾਉਣ ਤੋਂ ਬਾਅਦ ਫਿਰ ਤੋਂ ਵਾਪਸ ਚਲੇ ਜਾਂਦੇ ਹਨ। ਭਾਰਤ ’ਚ ਇਨ੍ਹਾਂ ਦੀ ਮੌਜੂਦਗੀ ਕਈ ਹਿੱਸਿਆਂ ’ਚ ਪਾਈ ਜਾਂਦੀ ਹੈ। ਰੂਸ, ਕਤਰ, ਸਾਊਦੀ ਅਰਬ, ਸ਼੍ਰੀਲੰਕਾ, ਤਜ਼ਾਕਿਸਤਾਨ, ਤੁਰਕਮੇਨਿਸਤਾਨ, ਯੂਏਈ, ਯੂਨਾਈਟਿਡ ਕਿੰਗਡਮ, ਉਜ਼ਬੇਕਿਸਤਾਨ, ਯਮਨ, ਇਰਾਕ, ਕਜ਼ਾਕਿਸਤਾਨ, ਕੁਵੈਤ, ਕਿਰਗਿਸਤਾਨ, ਮਾਲਦੀਵ, ਮੰਗੋਲੀਆ, ਮਿਆਂਮਾਰ, ਨੇਪਾਲ, ਓਮਾਨ, ਪਾਕਿਸਤਾਨ, ਅਫਗਾਨਿਸਤਾਨ, ਅਰਮੇਨੀਆ, ਅਜ਼ਰਬਾਈਜਾਨ, ਬਹਿਰੀਨ , ਬੰਗਲਾਦੇਸ਼, ਭੂਟਾਨ, ਚੀਨ, ਜਾਰਜੀਆ, ਭਾਰਤ ਅਤੇ ਈਰਾਨ।