Bollywood

ਜੇਲ੍ਹ ਤੋਂ ਰਿਹਾਅ ਹੋਣ ਤੋਂ ਬਾਅਦ ਸ਼ਾਹਰੁਖ ਖਾਨ ਤੇ ਗੌਰੀ ਨੇ ਬੇਟੇ ਆਰਿਅਨ ਦੀ ਸੁਰੱਖਿਆ ਲਈ ਚੁੱਕਿਆ ਵੱਡਾ ਕਦਮ

ਨਵੀਂ ਦਿੱਲੀ – ਬਾਲੀਵੁੱਡ ਅਦਾਕਾਰ ਸ਼ਾਹਰੁਖ ਖਾਨ ਅਤੇ ਉਨ੍ਹਾਂ ਦੇ ਪਰਿਵਾਰ ਲਈ ਸ਼ਨੀਵਾਰ 30 ਅਕਤੂਬਰ ਦਾ ਦਿਨ ਖ਼ਾਸ ਰਿਹਾ। ਡਰੱਗਸ ਮਾਮਲੇ ’ਚ ਜ਼ਮਾਨਤ ਮਿਲਣ ਤੋਂ ਬਾਅਦ ਅਦਾਕਾਰ ਦੇ ਬੇਟੇ ਆਰਿਅਨ ਖਾਨ ਆਪਣੇ ਘਰ ਮੰਨਤ ਪਹੁੰਚੇ। ਜਿਸਤੋਂ ਬਾਅਦ ਅਦਾਕਾਰ ਦੇ ਫੈਨਜ਼ ਅਤੇ ਕਰੀਬੀ ਕਾਫੀ ਖੁਸ਼ ਹਨ। ਇਸ ਮਹੀਨੇ ਦੀ ਸ਼ੁਰੂਆਤ ’ਚ ਆਰਿਆਨ ਖਾਨ ਦਾ ਇਕ ਕਰੂਜ਼ ’ਤੇ ਚੱਲ ਰਹੀ ਰੇਵ ਪਾਰਟੀ ’ਚ ਛਾਪੇਮਾਰੀ ਦੌਰਾਨ ਗਿ੍ਰਫ਼ਤਾਰ ਕੀਤਾ ਸੀ।

ਆਰਿਆਨ ਖਾਨ ’ਤੇ ਡਰੱਗਸ ਮਾਮਲੇ ਦੀਆਂ ਗਤੀਵਿਧੀਆਂ ’ਚ ਜੁੜੇ ਰਹਿਣ ਦਾ ਦੋਸ਼ ਹੈ। ਉਥੇ ਹੀ 25 ਦਿਨ ਬਾਅਦ ਘਰ ਵਾਪਸ ਆਉਣ ’ਤੇ ਹੁਣ ਸ਼ਾਹਰੁਖ ਖਾਨ ਅਤੇ ਗੌਰੀ ਖਾਨ ਨੇ ਬੇਟੇ ਆਰਿਅਨ ਦੀ ਸੁਰੱਖਿਆ ਨੂੰ ਦੇਖਦੇ ਹੋਏ ਵੱਡਾ ਫ਼ੈਸਲਾ ਕੀਤਾ ਹੈ। ਆਰਿਆਨ ਖਾਨ ਦੀ ਸੁਰੱਖਿਆ ਨੂੰ ਦੇਖਦੇ ਹੋਏ ਹੁਣ ਸ਼ਾਹਰੁਖ ਖਾਨ ਦੇ ਪਰਸਨਲ ਬਾਡੀਗਾਰਡ ਉਨ੍ਹਾਂ ਦੇ ਨਾਲ ਰਹਿਣਗੇ ਅਤੇ ਅਦਾਕਾਰ ਨੂੰ ਆਰਿਅਨ ਖਾਨ ਦੀ ਜਾਣਕਾਰੀ ਦੇਣਗੇ।

ਸ਼ਾਹਰੁਖ ਖਾਨ ਦੇ ਪਰਸਨਲ ਬਾਡੀਗਾਰਡ ਦਾ ਨਾਮ ਰਵੀ ਸਿੰਘ ਹੈ ਜੋ ਹਰ ਸਮੇਂ ਅਦਾਕਾਰ ਦੇ ਨਾਲ ਸਾਏ ਵਾਂਗ ਰਹਿੰਦਾ ਹੈ, ਪਰ ਹੁਣ ਉਹ ਆਰਿਅਨ ਖਾਨ ਦੇ ਪਰਸਨਲ ਬਾਡੀਗਾਰਡ ਬਣ ਗਏ ਹਨ। ਰਵੀ ਸਿੰਘ ਹਰ ਸਮੇਂ ਆਰਿਅਨ ਖਾਨ ਦੇ ਨਾਲ ਰਹਿਣਗੇ, ਚਾਹੇ ਉਹ ਕਿਤੇ ਵੀ ਜਾਂਦੇ ਹਨ ਜਾਂ ਕੁਝ ਵੀ ਕਰਦੇ ਹਨ। ਸ਼ਾਹਰੁਖ ਖਾਨ ਦੇ ਪਰਿਵਾਰ ਦੇ ਕਰੀਬੀ ਸੂਤਰਾਂ ਨੇ ਦੱਸਿਆ ਹੈ ਕਿ ਡਰੱਗਸ ਮਾਮਲੇ ’ਚ ਆਰਿਅਨ ਖਾਨ ਦਾ ਨਾਮ ਆਉਣ ਤੋਂ ਬਾਅਦ ਤੋਂ ਸ਼ਾਹਰੁਖ ਖਾਨ ਕਾਫੀ ਹੈਰਾਨ ਹਨ। ਉਨ੍ਹਾਂ ਨੂੰ ਲੱਗਦਾ ਹੈ ਕਿ ਜੇਕਰ ਰਵੀ ਸਿੰਘ ਆਰਿਅਨ ਦੇ ਨਾਲ ਹੁੰਦੇ ਤਾਂ ਸ਼ਾਇਦ ਚੀਜ਼ਾਂ ਇਸ ਪੱਧਰ ’ਤੇ ਨਾ ਜਾਂਦੀਆਂ।

ਹਾਲਾਂਕਿ ਸ਼ਾਹਰੁਖ ਖਾਨ ਦੇ ਪਰਿਵਾਰ ਵੱਲੋਂ ਇਸ ਤਰ੍ਹਾਂ ਦਾ ਹਾਲੇ ਤਕ ਕੋਈ ਬਿਆਨ ਨਹੀਂ ਆਇਆ ਹੈ। ਸ਼ਾਹਰੁਖ ਖਾਨ ਦੇ ਬੇਟੇ ਆਰਿਅਨ ਖਾਨ ਨੂੰ ਮੁੰਬਈ ਹਾਈ ਕੋਰਟ ਨੇ 28 ਅਕਤੂਬਰ ਨੂੰ ਜ਼ਮਾਨਤ ਦੇ ਦਿੱਤੀ ਹੈ ਅਤੇ 30 ਅਕਤੂਬਰ ਨੂੰ ਉਹ ਰਿਹਾਅ ਹੋ ਕੇ ਆਪਣੇ ਘਰ ਪਹੁੰਚ ਗਏ ਹਨ। ਉਨ੍ਹਾਂ ਨੂੰ ਮੁੰਬਈ ’ਚ 2 ਅਕਤੂਬਰ ਗਾਂਧੀ ਜੈਅੰਤੀ ਦੇ ਦਿਨ ਕਰੂਜ਼ ’ਤੇ ਡਰੱਗਸ ਪਾਰਟੀ ਕਰਨ ਦੇ ਦੋਸ਼ ’ਚ ਜ਼ਮਾਨਤ ਮਿਲੀ ਹੈ।

Related posts

ਕਾਰਤਿਕ ਆਰੀਅਨ ਨੂੰ ਵੀ ਸੁਸ਼ਾਂਤ ਸਿੰਘ ਰਾਜਪੂਤ ਵਾਂਗ ਨਿਸ਼ਾਨਾ ਬਣਾਇਆ ਜਾ ਰਿਹੈ ?

admin

ਦਿਲਜੀਤ ਨੂੰ ‘ਬਾਰਡਰ 2’ ਤੋਂ ਕਿਉਂ ਨਹੀਂ ਹਟਾਇਆ ਤੇ ਪਾਬੰਦੀ ਬਰਕਰਾਰ ਕਿਉਂ ?

admin

ਦਿਲਜੀਤ ਸਦਭਾਵਨਾ ਪੈਦਾ ਕਰਕੇ ਪੰਜਾਬ ਦੀ ਜਵਾਨੀ ਲਈ ਰਾਹ ਦਸੇਰਾ ਬਣਿਆ !

admin