ਨਵੀਂ ਦਿੱਲੀ – ਦੀਵਾਲੀ ਦਾ ਤਿਉਹਾਰ ਨੇੜੇ ਆਉਂਦਾ ਜਾ ਰਿਹਾ ਹੈ। ਇੱਧਰ ਪ੍ਰਦੂਸ਼ਣ ਦਾ ਪੱਧਰ ਵੀ ਵਧ ਰਿਹਾ ਹੈ। ਸਾਰੇ ਸ਼ਹਿਰਾਂ ’ਚ ਇਸ ਦਾ ਅਸਰ ਵਿਖਾਈ ਦੇਣ ਲੱਗਿਆ ਹੈ। ਪੰਜਾਬ, ਹਰਿਆਣਾ ਅਤੇ ਦਿੱਲੀ ’ਚ ਏਅਰ ਕੁਆਲਟੀ ਇੰਡੈਕਸ ਲਗਾਤਾਰ ਵਧ ਰਿਹਾ ਹੈ। ਰਾਜਧਾਨੀ ਅਤੇ ਐੱਨਸੀਆਰ ਪ੍ਰਦੂਸ਼ਣ ਦੀ ਲਪੇਟ ’ਚ ਹੈ। ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਅਨੁਸਾਰ, ਦਿੱਲੀ ’ਚ ਏਅਰ ਇੰਡੈਕਸ਼ 268 ਰਿਕਾਰਡ ਕੀਤਾ ਗਿਆ, ਜੋ ਖ਼ਰਾਬ ਕੈਟੇਗਰੀ ’ਚ ਹੈ। ਐੱਨਸੀਆਰ ਦੇ ਸ਼ਹਿਰਾਂ ’ਚ ਸਭ ਤੋਂ ਜ਼ਿਆਦਾ ਪ੍ਰਦੂਸ਼ਣ ਗਾਜ਼ੀਆਬਾਦ ’ਚ 287 ਦਰਜ ਕੀਤਾ ਗਿਆ। ਸ਼ਨਿਚਰਵਾਰ ਨੂੰ 321 ਏਅਰ ਇੰਡੈਕਸ ਸੀ।
ਐਤਵਾਰ ਨੂੰ ਪੰਜਾਬ ਦੇ ਜ਼ਿਆਦਾਤਰ ਸ਼ਹਿਰਾਂ ’ਚ ਪ੍ਰਦੂਸ਼ਣ ਦੇ ਪੱਧਰ ’ਚ ਵਾਧਾ ਵਿਖਾਈ ਦਿੱਤਾ। ਲੁਧਿਆਦਾ, ਜਲੰਧਰ ਅਤੇ ਅੰਮ੍ਰਿਤਸਰ ’ਚ ਏਕਿਊਆਈ ਦਾ ਪੱਧਰ 200 ਤੋਂ ਜ਼ਿਆਦਾ ਰਿਹਾ। ਕਈ ਸ਼ਹਿਰਾਂ ’ਚ 250 ਤੋਂ ਜ਼ਿਆਦਾ ਰਿਕਾਰਡ ਕੀਤਾ ਗਿਆ। ਇਸ ਹਵਾ ’ਚ ਸਾਹ ਲੈਣਾ ਵੀ ਕਾਫ਼ੀ ਖ਼ਤਰਨਾਕ ਹੁੰਦਾ ਹੈ। ਹਰਿਆਣਾ ਦੇ ਸ਼ਹਿਰਾਂ ਦਾ ਹਾਲ ਵੀ ਅਜਿਹਾ ਹੈ। ਇੱਥੇ ਕਰਨਾਲ, ਕੁਰੂਕੁਸ਼ੇਤਰ ’ਚ ਏਕਿਊਆਈ 250 ਤੋਂ ਜ਼ਿਆਦਾ ਰਿਹਾ। ਉੱਥੇ ਪਾਨੀਪਤ ’ਚ ਸਭ ਤੋਂ ਜ਼ਿਆਦਾ 298 ਏਅਰ ਕੁਆਲਟੀ ਇੰਡੈਕਸ ਦਰਜ ਹੋਇਆ।
ਜ਼ਿਕਰਯੋਗ ਹੈ ਕਿ ਝੋਨੇ ਦੀ ਕਟਾਈ ਦਾ ਸੀਜ਼ਲ ਆਖਰੀ ਗੇੜ ’ਤੇ ਹੈ। ਝੋਨੇ ਦੀ ਕਟਾਈ ਤੋਂ ਬਾਅਦ ਕਣਕ ਬੀਜਣ ਲਈ ਪਰਾਲੀ ਸਾੜੀ ਜਾਂਦੀ ਹੈ। ਪੰਜਾਬ ਅਤੇ ਹਰਿਆਣਾ ’ਚ ਪਰਾਲੀ ਸੜਨੀ ਸ਼ੁਰੂ ਹੋ ਗਈ ਹੈ। ਪਰਾਲੀ ਸੜਨ ਨਾਲ ਖੁੱਲ੍ਹੀ ਹਵਾ ’ਚ ਸਾਹ ਲੈਣਾ ਔਖਾ ਹੋ ਜਾਂਦਾ ਹੈ। ਸਾਹ ਸਬੰਧੀ ਮਰੀਜ਼ਾਂ ਨੂੰ ਜ਼ਿਆਦਾ ਪਰੇਸ਼ਾਨੀ ਹੁੰਦੀ ਹੈ। ਪਰਾਲੀ ਸੜਨੀ ਅੱਗੇ ਨਹੀਂ ਰੁਕੀ ਤਾਂ ਪ੍ਰਦੂਸ਼ਣ ਰਿਕਾਰਡਤੋੜ ਹੋ ਸਕਦਾ ਹੈ।