International

ਇੰਗਲੈਂਡ ’ਚ ਲੀਹੋਂ ਲੱਥੀ ਟ੍ਰੇਨ ਨਾਲ ਦੂਜੀ ਟਕਰਾਈ, ਕਈ ਜ਼ਖ਼ਮੀ

ਲੰਡਨ – ਬ੍ਰਿਟੇਨ ਦੇ ਦੱਖਣੀ ਸ਼ਹਿਰ ਸੈਲਿਸਬਰੀ ’ਚ ਇਕ ਟ੍ਰੇਨ ਲੀਹੋਂ ਲੱਥ ਗਈ ਤੇ ਦੂਜੀ ਟ੍ਰੇਨ ਉਸ ਨਾਲ ਟਕਰਾ ਗਈ। ਇਸ ਹਾਦਸੇ ’ਚ ਕਈ ਲੋਕਾਂ ਦੇ ਜ਼ਖ਼ਮੀ ਹੋਣ ਦੀ ਖ਼ਬਰ ਹੈ। ਟਰਾਂਸਪੋਰਟ ਮੰਤਰੀ ਗ੍ਰਾਂਟ ਸ਼ਾਪਸ ਨੇ ਟਵੀਟ ਕੀਤਾ ਕਿ ਘਟਨਾ ਦੀ ਜਾਂਚ ਕੀਤੀ ਜਾਵੇਗੀ।

ਨੈੱਟਵਰਕ ਰੇਲ ਨੇ ਦੱਸਿਆ ਕਿ ਲੰਡਨ ਤੋਂ ਲਗਪਗ 113 ਕਿਲੋਮੀਟਰ ਦੂਰ ਸੈਲਿਸਬਰੀ ਸਟੇਸ਼ਨ ਕੋਲ ਐਤਵਾਰ ਨੂੰ ਕਿਸੇ ਵਸਤੂ ਦੇ ਟਕਰਾਉਣ ਤੋਂ ਬਾਅਦ ਇਕ ਯਾਤਰੀ ਟ੍ਰੇਨ ਦੇ ਪਿਛਲੇ ਡੱਬੇ ਪਟੜੀ ਤੋਂ ਉਤਰ ਗਏ। ਟ੍ਰੇਨ ਦੇ ਪਟੜੀ ਤੋਂ ਉਤਰਣ ਨਾਲ ਸਾਰੇ ਸਿਗਨਲ ਠੱਪ ਹੋ ਗਏ। ਇਸ ਕਾਰਨ ਇਸ ਟ੍ਰੇਨ ਨਾਲ ਇਕ ਹੋਰ ਟ੍ਰੇਨ ਟਕਰਾ ਗਈ। ਨੈੱਟਵਰਕ ਰੇਲ ਨੇ ਕਿਹਾ, ‘ਕਈ ਲੋਕਾਂ ਦੇ ਜ਼ਖ਼ਮੀ ਹੋਣ ਦੀ ਸੂਚਨਾ ਮਿਲੀ ਹੈ ਤੇ ਐਮਰਜੈਂਸੀ ਸੇਵਾਵਾਂ ਮੌਕੇ ’ਤੇ ਮੌਜੂਦ ਹਨ।’ ਬ੍ਰਿਟਿਸ਼ ਟਰਾਂਸਪੋਰਟ ਪੁਲਿਸ ਨੇ ਦੱਸਿਆ ਕਿ ਹਾਦਸੇ ’ਚ ਕਿਸੇ ਦੀ ਜਾਨ ਨਹੀਂ ਗਈ ਹੈ। ਪੁਲਿਸ ਨੇ ਕਿਹਾ, ‘ਕਈ ਲੋਕ ਜ਼ਖ਼ਮੀ ਹੋਏ ਹਨ।’ ਪਰ ਪੁਲਿਸ ਨੇ ਇਸ ਤੋਂ ਜ਼ਿਆਦਾ ਜਾਣਕਾਰੀ ਨਹੀਂ ਦਿੱਤੀ।

Related posts

ਟਰੰਪ ਦਾ ‘ਵਨ ਬਿਗ ਬਿਊਟੀਫੁੱਲ ਬਿੱਲ’ ਪਾਸ : ਇਸ ਬਿੱਲ ਵਿੱਚ ਅਜਿਹੀ ਕੀ ਖਾਸ ਗੱਲ ਹੈ ?

admin

ਇਜ਼ਰਾਈਲ-ਈਰਾਨ ਯੁੱਧ ਅਤੇ ਦੁਨੀਆਂ ਦਾ ‘ਪੁਲਿਸਮੈਨ’ !

admin

ਅਮਰੀਕੀ ਸੁਰੱਖਿਆ ਤਰਜੀਹਾਂ ਦੇ ਅਧਾਰ ‘ਤੇ ਅਮਰੀਕਾ ਨੇ ਯੂਕਰੇਨ ਨੂੰ ਫੌਜੀ ਸਹਾਇਤਾ ਰੋਕੀ !

admin