ਰੁਦ੍ਰਪ੍ਰਯਾਗ – ਉੱਤਰਾਖੰਡ ਦੇ ਸਾਬਕਾ ਮੁੱਖ ਮੰਤਰੀ ਤ੍ਰਿਵੇਂਦਰ ਸਿੰਘ ਰਾਵਤ ਰੁਦ੍ਰਪ੍ਰਯਾਗ ਦੇ ਦੌਰੇ ’ਤੇ ਹੈ। ਕੇਦਾਰਨਾਥ ਧਾਮ ਪਹੁੰਚਣ ’ਤੇ ਤੀਰਥ ਪੁਰੋਹਿਤਾਂ ਨੇ ਉਨ੍ਹਾਂ ਦਾ ਭਾਰੀ ਵਿਰੋਧ ਕੀਤਾ। ਵਿਰੋਧ ਦੌਰਾਨ ਹੀ ਤ੍ਰਿਵੇਂਦਰ ਰਾਵਤ ਨੇ ਬਾਬਾ ਕੇਦਾਰ ਦੇ ਦਰਸ਼ਨ ਕੀਤੇ। ਤੀਰਥ ਪੁਰੋਹਿਤਾਂ ਦਾ ਵਿਰੋਧ ਹੁਣ ਵੀ ਜਾਰੀ ਹੈ।ਚਾਰਧਾਮਾਂ ’ਚ ਯਾਤਰਾ ਵਿਵਸਥਾ ਤੇ ਪ੍ਰਬੰਧਨ ਲਈ ਸਰਕਾਰ ਵੱਲੋਂ ਦੇਵਸਥਾਨਮ ਬੋਰਡ ਦਾ ਗਠਨ ਕੀਤਾ ਗਿਆ ਸੀ, ਜਿਸਦੀ ਸ਼ੁਰੂਆਤ ਤੋਂ ਹੀ ਤੀਰਥ ਪੁਰੋਹਿਤ ਵਿਰੋਧ ਕਰ ਰਹੇ ਹਨ। ਬੋਰਡ ਭੰਗ ਕਰਨ ਦੀ ਮੰਗ ਨੂੰ ਲੈ ਕੇ ਮਹਾਪੰਚਾਇਤ ਨੇ ਲੰਬਾ ਅੰਦੋਲਨ ਵੀ ਕੀਤਾ ਸੀ। ਹੁਣ ਇਕ ਵਾਰ ਫਿਰ ਤੀਰਥ ਪੁਰੋਹਿਤ ਮੁਖਰ ਹੋ ਗਏ ਹਨ। ਉਨ੍ਹਾਂ ਨੇ ਸਾਬਕਾ ਤ੍ਰਿਵੇਂਦਰ ਦੇ ਕੇਦਾਰਨਾਥ ਪਹੁੰਚਣ ’ਤੇ ਵਿਰੋਧ ਕੀਤਾ। ਉਨ੍ਹਾਂ ਦਾ ਕਹਿਣਾ ਹੈ ਕਿ ਤ੍ਰਿਵੇਂਦਰ ਰਾਵਤ ਹੀ ਦੇਵਸਥਾਨਮ ਨੂੰ ਲਿਆਉਣ ਵਾਲੇ ਹਨ।ਚਾਰਧਾਮ ਦੇਵਸਥਾਨਮ ਪ੍ਰਬੰਧਨ ਬੋਰਡ ਦੇ ਵਿਰੋਧ ’ਚ ਅੱਜ ਗੰਗੋਤਰੀ ਬਾਜ਼ਾਰ ਬੰਦ ਰਹੇਗਾ। ਨਾਲ ਹੀ ਤੀਰਥ ਪੁਰੋਹਿਤ ਵੀ ਗੰਗੋਤਰੀ ਮੰਦਰ ਦੀ ਨਿਯਮਿਤ ਪੂਜਾ ਤੋਂ ਇਲਾਵਾ ਹੋਰ ਤੀਰਥ ਯਾਤਰੀਆਂ ਦੀ ਬੇਨਤੀ ’ਤੇ ਹੋਣ ਵਾਲੇ ਪੂਜਾ-ਪਾਠ ਨਹੀਂ ਕਰਵਾਉਣਗੇ। ਗੰਗੋਤਰੀ ਮੰਦਰ ਕਮੇਟੀ ਦੇ ਪ੍ਰਧਾਨ ਸੁਰੇਧ ਸੇਮਵਾਲ ਨੇ ਕਿਹਾ ਕਿ ਦੇਵਸਥਾਨਮ ਪ੍ਰਬੰਧਨ ਬੋਰਡ ਨੂੰ ਰੱਦ ਕਰਨ ਦੀ ਥਾਂ ਸਰਕਾਰ ਹੁਣ ਤੀਰਥ ਪੁਰੋਹਿਤਾਂ ਨੂੰ ਭ੍ਰਮਤ ਕਰ ਰਹੀ ਹੈ।
previous post