Punjab

ਪੰਜਾਬ ‘ਚ ਬਿਹਾਰ ਦੇ ਵਿਦਿਆਰਥੀਆਂ ਨੂੰ ਹੌਸਟਲ ‘ਚੋਂ ਕੱਢਣ ਦਾ ਫ਼ੈਸਲਾ ਵਾਪਸ

ਜਲੰਧਰ – ਭਾਜਪਾ ਦੇ ਵਿਰੋਧ ਤੋਂ ਬਾਅਦ ਬਾਬਾ ਫ਼ਰੀਦ ਗਰੁੱਪ ਆਫ ਇੰਸਟੀਚਿਊਸ਼ਨਜ਼ ਦੇ ਬਾਬਾ ਫ਼ਰੀਦ ਕਾਲਜ ਨੇ ਬਿਹਾਰ ਦੇ ਚਾਰਾਂ ਵਿਦਿਆਰਥੀਆਂ ਨੂੰ ਹੌਸਟਲ ਤੋਂ ਬਾਹਰ ਕੱਢਣ ਦਾ ਫ਼ੈਸਲਾ ਵਾਪਸ ਲੈ ਲਿਆ ਹੈ। ਇਨ੍ਹਾਂ ਵਿਦਿਆਰਥੀਆਂ ‘ਤੇ ਕਥਿਤ ਤੌਰ ‘ਤੇ 24 ਅਕਤੂਬਰ ਨੂੰ ਭਾਰਤ ਖਿਲਾਫ਼ ਹੋਏ T20 ਵਿਸ਼ਵ ਕੱਪ ਮੈਚ ‘ਚ ਪਾਕਿਸਤਾਨ ਦੀ ਜਿੱਤ ‘ਤੇ ਕਸ਼ਮੀਰੀ ਵਿਦਿਆਰਥੀਆਂ ਨਾਲ ਝਗੜੇ ਤੋਂ ਬਾਅਦ ਕਾਰਵਾਈ ਕੀਤੀ ਸੀ। ਵਿਦਿਆਰਥੀਆਂ ‘ਤੇ ਹੌਸਟਲ ‘ਚ ਡਾਂਗਾਂ ਲੈ ਕੇ ਘੁੰਮਣ ਦਾ ਦੋਸ਼ ਲੱਗਿਆ ਸੀ। ਉੱਥੇ ਹੀ ਬਿਹਾਰ ਦੇ ਵਿਦਿਆਰਥੀਆਂ ਦਾ ਕਹਿਣਾ ਸੀ ਕਿ ਕਸ਼ਮੀਰੀ ਵਿਦਿਆਰਥੀ ਪਾਕਿਸਤਾਨ ਜ਼ਿੰਦਾਬਾਦ ਦੇ ਨਾਅਰੇ ਲਗਾ ਰਹੇ ਸਨ। ਵਿਰੋਧ ਕਰਨ ‘ਤੇ ਉਨ੍ਹਾਂ ਨੇ ਉਨ੍ਹਾਂ ਨਾਲ ਕੁੱਟਮਾਰ ਕੀਤੀ ਤੇ ਹੌਸਟਲ ‘ਚ ਭੰਨਤੋੜ ਕੀਤੀ ਸੀ।ਕਾਲਜ ਪ੍ਰਸ਼ਾਸਨ ਨੇ ਕੁੱਟਮਾਰ ਤੇ ਤੋੜਭੰਨ ਕਰਨ ਵਾਲੇ ਕਸ਼ਮੀਰੀ ਵਿਦਿਆਰਥੀਆਂ ਖਿਲਾਫ਼ ਕਾਰਵਾਈ ਕਰਨ ਦੀ ਜਗ੍ਹਾ ਉਨ੍ਹਾਂ ਨੂੰ ਹੀ ਹੌਸਟਲ ਤੋਂ ਬਾਹਰ ਕੱਢਣ ਦਾ ਫ਼ੈਸਲਾ ਲੈ ਲਿਆ। ਹਾਲਾਂਕਿ ਇਸ ਕਾਰਵਾਈ ਵੇਲੇ ਕਾਲਜ ਮੈਨੇਜਮੈਂਟ ਨੇ ਕਿਹਾ ਸੀ ਕਿ ਇਸ ਕਾਰਵਾਈ ਦਾ ਪਾਕਿਸਤਾਨ ਜ਼ਿੰਦਾਬਾਦ ਦੇ ਨਾਅਰੇ ਲਗਾਉਣ ਵਾਲੇ ਮਾਮਲੇ ਨਾਲ ਕੋਈ ਸੰਬੰਧ ਨਹੀਂ।ਕਾਲਜ ਮੈਨੇਜਮੈਂਟ ਨੇ 30 ਅਕਤੂਬਰ ਨੂੰ ਚਾਰਾਂ ਵਿਦਿਆਰਥੀਆਂ-ਕੁਮਾਰ ਕਾਰਤੀਕੇ ਓਝਾ, ਆਯੁਸ਼ ਕੁਮਾਰ ਤਿਵਾੜੀ, ਉੱਜਵਲ ਪਾਂਡੇ, ਆਯੂਸ਼ ਕੁਮਾਰ ਜਯਸਵਾਲ ਨੂੰ ਹੌਸਟਲ ‘ਚੋਂ ਬਾਹਰ ਕੱਢਣ ਦਾ ਹੁਕਮ ਦਿੱਤਾ ਸੀ। ਇਸ ਦਾ ਭਾਜਪਾ ਨੇ ਭਾਰੀ ਵਿਰੋਧ ਕੀਤਾ ਸੀ। ਭਾਜਪਾ ਆਗੂ ਕਪਿਲ ਮਿਸ਼ਰਾ ਨੇ ਇਸ ਕਾਰਵਾਈ ਨੂੰ ਗ਼ਲਤ ਦੱਸਦੇ ਹੋਏ ਕਿਹਾ ਸੀ ਕਿ ਪੰਜਾਬ ‘ਚ ਪਾਕਿਸਤਾਨ ਜ਼ਿੰਦਾਬਾਦ ਦੇ ਨਾਅਰੇ ਲਗਾਉਣ ਵਾਲਿਆਂ ਖਿਲਾਫ਼ ਕਾਰਵਾਈ ਦੀ ਜਗ੍ਹਾ ਦੇਸ਼ ਵਿਰੋਧੀਆਂ ਦਾ ਵਿਰੋਧ ਕਰਨ ਵਾਲਿਆਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਬਾਬਾ ਫ਼ਰੀਦ ਗਰੁੱਪ ਆਫ ਇੰਸਟੀਚਿਊਸ਼ਨਜ਼ ਦੇ 1 ਨਵੰਬਰ ਨੂੰ ਜਾਰੀ ਤਾਜ਼ਾ ਨੋਟਿਸ ‘ਚ ਕਿਹਾ ਹੈ ਕਿ ਪੂਰੇ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਗਈ ਕਿ ਉਸ ਦਿਨ ਨਾ ਤਾਂ ਕੋਈ ਘਟਨਾ ਹੋਈ ਸੀ ਤੇ ਨਾ ਹੀ ਵਿਦਿਆਰਥੀਆਂ ਵਿਚਕਾਰ ਕੋਈ ਝਗੜਾ ਹੋਇਆ ਸੀ। ਅਜਿਹੇ ਵਿਚ ਚਾਰ ਵਿਦਿਆਰਥੀਆਂ ਨੂੰ ਹੌਸਟਲ ਤੋਂ ਬਾਹਰ ਕੱਢਣ ਦੇ 30 ਅਕਤੂਬਰ ਨੂੰ ਜਾਰੀ ਹੁਕਮ ਨੂੰ ਰੱਦ ਕੀਤਾ ਜਾ ਰਿਹਾ ਹੈ। ਚਾਰੋਂ ਵਿਦਿਾਰਥੀ ਹੁਣ ਹੌਸਟਲ ‘ਚ ਰੁਕ ਸਕਦੇ ਹਨ।

Related posts

ਜੇਐਸਡਬਲਯੂ ਕੰਪਨੀ ਖਿਲਾਫ਼ 14 ਜੁਲਾਈ ਨੂੰ ਲੋਕ ਸੁਣਵਾਈ ਵਿੱਚ ਪਹੁੰਚਣ ਦਾ ਸੱਦਾ !

admin

ਮੁੱਖ-ਮੰਤਰੀ ਵਲੋਂ ਪਵਿੱਤਰ ਨਗਰੀ ਦੇ ਲੋਕਾਂ ਨੂੰ 346.57 ਕਰੋੜ ਰੁਪਏ ਦੇ ਪ੍ਰੋਜੈਕਟ ਸਮਰਪਿਤ !

admin

ਰਾਜੇਵਾਲ ਵਲੋਂ ਪੰਜਾਬ ਸਰਕਾਰ ਨੂੰ ਲੈਂਡ ਪੂਲਿੰਗ ਨੋਟੀਫਿਕੇਸ਼ਨ ਨੂੰ ਫੌਰੀ ਰੱਦ ਕਰਨ ਦੀ ਅਪੀਲ !

admin