India

ਪੰਜ ਹੋਰ ਦੇਸ਼ਾਂ ਨੇ ਭਾਰਤ ਦੇ ਵੈਕਸੀਨੇਸ਼ਨ ਸਰਟੀਫਿਕੇਟ ਨੂੰ ਦਿੱਤੀ ਮਾਨਤਾ

ਨਵੀਂ ਦਿੱਲੀ – ਵਿਦੇਸ਼ ਮੰਤਰਾਲੇ ਦੇ ਬੁਲਾਰੇ ਅਰਿੰਦਮ ਬਾਗਚੀ ਨੇ ਟਵੀਟ ਕੀਤਾ ਕਿ ਪੰਜ ਹੋਰ ਦੇਸ਼ ਭਾਰਤ ਦੇ ਟੀਕਾਕਰਨ ਸਰਟੀਫਿਕੇਟ ਨੂੰ ਮਾਨਤਾ ਦਿੰਦੇ ਹਨ, ਜਿਸ ਵਿਚ ਐਸਟੋਨੀਆ, ਕਿਰਗਿਸਤਾਨ, ਫਲਸਤੀਨ ਰਾਜ, ਮੌਰਿਸ਼ਸ ਤੇ ਮੰਗੋਲੀਆ ਸ਼ਾਮਲ ਹਨ। ਇਨ੍ਹਾਂ ਦੇਸ਼ਾਂ ਵਿਚ ਭਾਰਤ ‘ਚ ਵੈਕਸੀਨੇਸ਼ਨ ਤੋਂ ਬਾਅਦ ਯਾਤਰਾ ਕਰ ਸਕਣਗੇ। ਉੱਥੇ ਹੀ ਆਸਟ੍ਰੇਲਿਆਈ ਸਰਕਾਰ ਨੇ ਭਾਰਤ ਬਾਇਓਟੈੱਕ ਦੀ ਕੋਰੋਨਾ ਵੈਕਸੀਨ ਕੋਵੈਕਸੀਨ ਨੂੰ ਮਾਨਤਾ ਦੇ ਦਿੱਤੀ ਹੈ। ਭਾਰਤ ਤੋਂ ਆਸਟ੍ਰੇਲੀਆ ਦੇ ਹਾਈ ਕਮਿਸ਼ਨਰ ਬੈਰੀ ਓਫੇਰਲ ਏਓ ਨੇ ਇਸ ਸਬੰਧੀ ਜਾਣਕਾਰੀ ਦਿੱਤੀ ਹੈ। ਉਨ੍ਹਾਂ ਮੁਤਾਬਕ, ਆਸਟ੍ਰੇਲਿਆਈ ਸਰਕਾਰ ਨੇ ਯਾਤਰੀਆਂ ਦੇ ਟੀਕਾਕਰਨ ਸਟੇਟਸ ਦੇ ਉਦੇਸ਼ ਨਾਲ ਭਾਰਤ ਬਾਇਓਟੈੱਕ ਦੀ ਕੋਵੈਕਸੀਨ ਨੂੰ ਮਾਨਤਾ ਦੇ ਦਿੱਤੀ ਹੈ। ਇਸ ਦਾ ਮਤਲਬ ਹੋਇਆ ਕਿ ਹੁਣ ਕੋਈ ਵੀ ਯਾਤਰੀ ਕੋਵੈਕਸੀਨ ਦੀ ਡੋਜ਼ ਲੈਣ ਤੋਂ ਬਾਅਦ ਆਸਟ੍ਰੇਲੀਆ ਦੀ ਯਾਤਰਾ ਕਰ ਸਕਦਾ ਹੈ। ਰੋਮ ‘ਚ ਕਰਵਾਏ ਗਏ ਜੀ20 ਸਿਖਰ ਸੰਮੇਲਨ ‘ਚ ਪੀਐੱਮ ਮੋਦੀ ਨੇ ਰੇਖਾਂਕਿਤ ਕੀਤਾ ਕਿ ਭਾਰਤ ਨੇ ਇਕ ਅਰਬ ਖੁਰਾਕ ਦਿੱਤੀ ਹੈ। ਦੱਸਿਆ ਕਿ ਭਾਰਤ ਅਗਲੇ ਸਾਲ ਦੇ ਅਖੀਰ ਤਕ ਦੁਨੀਆ ਨੂੰ ਮਹਾਮਾਰੀ ਖਿਲਾਫ਼ ਲੜਾਈ ‘ਚ ਮਦਦ ਕਰਨ ਲਈ ਪੰਜ ਅਰਬ ਤੋਂ ਜ਼ਿਆਦਾ ਕੋਵਿਡਵੈਕਸੀਨ ਡੋਜ਼ ਦਾ ਉਤਪਾਦਨ ਕਰਨ ਲਈ ਤਿਆਰ ਹੈ। ਵਿਦੇਸ਼ ਸਕੱਤਰ ਹਰਸ਼ਵਰਧਨ ਸ਼੍ਰਿੰਗਲਾ ਨੇ ਪ੍ਰਧਾਨ ਮੰਤਰੀ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਵੈਕਸੀਨ ਦੀ ਖੁਰਾਕ ਵੱਡੇ ਪੱਧਰ ‘ਤੇ ਦੁਨੀਆ ਨੂੰ ਮੁਹੱਈਆ ਕਰਵਾਈ ਜਾਵੇਗੀ। ਨਾਲ ਹੀ ਕਿਹਾ ਕਿ ਅਸੀਂ ਇਹ ਵੀ ਮੰਨਦੇ ਹਾਂ ਕਿ ਕੋਵੈਕਸੀਨ ਲਈ WHO ਦੀ ਐਮਰਜੈਂਸੀ ਇਸਤੇਮਾਲ ਅਥਾਰਟੀ ਹੋਰਨਾਂ ਦੇਸ਼ਾਂ ਦੀ ਮਦਦ ਕਰਨ ਦੀ ਇਸ ਪ੍ਰਕਿਰਿਆ ਨੂੰ ਸਨਮਾਨਿਤ ਕਰੇਗੀ।

Related posts

ਲੋਕਾਂ ਦੀ ਸੇਵਾ ਲਈ ਹਾਲੇ ਹੋਰ 30-40 ਸਾਲ ਜਿਉਣ ਦੀ ਉਮੀਦ ਕਰਦਾ ਹਾਂ: ਦਲਾਈਲਾਮਾ

admin

ਕਾਰਤਿਕ ਆਰੀਅਨ ਨੂੰ ਵੀ ਸੁਸ਼ਾਂਤ ਸਿੰਘ ਰਾਜਪੂਤ ਵਾਂਗ ਨਿਸ਼ਾਨਾ ਬਣਾਇਆ ਜਾ ਰਿਹੈ ?

admin

ਤੇਜ਼ ਗੱਡੀ ਕਾਰਣ ਹਾਦਸੇ ਦੇ ਨੁਕਸਾਨ ਲਈ ਮੁਆਵਜ਼ੇ ਦੇ ਹੱਕਦਾਰ ਨਹੀਂ : ਸੁਪਰੀਮ ਕੋਰਟ

admin