International

ਪੀਐੱਮ ਮੋਦੀ ਬੋਲੇ, ਜਲਵਾਯੂ ਪਰਿਵਰਤਨ ਦੇ ਖਤਰੇ ਤੋਂ ਕੋਈ ਨਹੀਂ ਹੈ ਬਚਿਆ

ਗਲਾਸਗੋ – ਕਾਪ-26 ਜਲਵਾਯੂ ਸਿਖਰ ਸੰਮੇਲਨ ’ਚ ਪੀਐੱਮ ਮੋਦੀ ਨੇ ਕਿਹਾ ਕਿ ‘ਇਨਫ੍ਰਾਸਟਕਚਰ ਫਾਰ ਰਿਸਾਈਲੈਂਟ ਆਈਲੈਂਡ ਸਟੇਟਸ’ ਦਾ ਲਾਂਚ ਇਕ ਨਵੀਂ ਆਸ਼ਾ ਜਗਾਉਂਗਾ ਹੈ ਤੇ ਇਕ ਨਵਾਂ ਵਿਸ਼ਵਾਸ ਦਿੱਤਾ ਹੈ। ਮੈਂ ਇਸ ਲਈ ਇਕ ਕੋਏਲੀਸ਼ਨ ਫਾਰ ਡਿਜਾਸਟਰ ਰੈਜੀਸਟੈਂਸ ਇਨਫ੍ਰਾਸਟਕਚਰ ਨੂੰ ਵਧਾਈ ਦਿੰਦਾ ਹਾਂ। ਇਸ ਮਹੱਤਵਪੂਰਨ ਮੰਚ ’ਤੇ ਮੈਂ ਆਸਟ੍ਰੇਲੀਆ ਅਤੇ ਬਿ੍ਰਟੇਨ ਸਮੇਤ ਸਾਰੇ ਸਹਿਯੋਗੀ ਦੇਸ਼ਾਂ ਅਤੇ ਵਿਸ਼ੇਸ਼ ਰੂਪ ਨਾਲ ਮੋਰੇਸੇਸ ਅਤੇ ਜਮੈਕਾ ਸਮੇਤ ਛੋਟੇ ਦੀਪ ਸਮੂਹਾਂ ਦੇ ਆਗੂਆਂ ਦਾ ਸਵਾਗਤ ਕਰਦਾ ਹਾਂ। ਪੀਐੱਮ ਮੋਦੀ ਨੇ ਕਿਹਾ ਕਿ ਭਾਰਤ ਦੀ ਸਪੇਸ ਏਜੰਸੀ ਇਸਰੋ, ਸਿਡ੍ਰਸ ਲਈ ਇਕ ਸਪੈਸ਼ਲ ਡਾਟਾ ਵਿੰਡੋ ਦਾ ਨਿਰਮਾਣ ਕਰੇਗੀ। ਇਸ ਨਾਲ ਸਿਡ੍ਰਸ ਨੂੰ ਸੈਟੇਲਾਈਟ ਜ਼ਰੀਏ ਸਾਇਕਲੋਨ, ਕੋਰਲ-ਰੀਫ ਮਾਨੀਟਰਿੰਗ, ਕੋਸਟ-ਲਾਈਨ ਮਾਨੀਟਰਿੰਗ ਆਦਿ ਬਾਰੇ ’ਚ ਸਮਾਂ ਰਹਿੰਦੇ ਜਾਣਕਾਰੀ ਮਿਲਦੀ ਰਹੇਗੀ। ਇਸਦੇ ਨਾਲ ਹੀ ਪੀਐੱਮ ਮੋਦੀ ਨੇ ਕਿਹਾ ਕਿ ਆਈਆਰਆਈਐੱਸ ਦੇ ਲਾਂਚ ਨੂੰ ਬਹੁਤ ਅਹਿਮ ਸਮਝਦਾ ਹਾਂ। ਆਈਆਰਆਈਐੱਸ ਦੇ ਜ਼ਰੀਏ ਸਿਡ੍ਰਸ ਨੂੰ ਤਕਨੀਕੀ, ਵਿੱਤੀ ਸਹਾਇਤਾ, ਜ਼ਰੂਰੀ ਜਾਣਕਾਰੀ ਤੇਜ਼ੀ ਨਾਲ ਇਕੱਠੀ ਕਰਨ ’ਚ ਆਸਾਨੀ ਹੋਵੇਗੀ।

Related posts

ਟਰੰਪ ਦਾ ‘ਵਨ ਬਿਗ ਬਿਊਟੀਫੁੱਲ ਬਿੱਲ’ ਪਾਸ : ਇਸ ਬਿੱਲ ਵਿੱਚ ਅਜਿਹੀ ਕੀ ਖਾਸ ਗੱਲ ਹੈ ?

admin

ਇਜ਼ਰਾਈਲ-ਈਰਾਨ ਯੁੱਧ ਅਤੇ ਦੁਨੀਆਂ ਦਾ ‘ਪੁਲਿਸਮੈਨ’ !

admin

ਅਮਰੀਕੀ ਸੁਰੱਖਿਆ ਤਰਜੀਹਾਂ ਦੇ ਅਧਾਰ ‘ਤੇ ਅਮਰੀਕਾ ਨੇ ਯੂਕਰੇਨ ਨੂੰ ਫੌਜੀ ਸਹਾਇਤਾ ਰੋਕੀ !

admin