ਨਵੀਂ ਦਿੱਲੀ – ਕੋਰੋਨਾ ਮਹਾਮਾਰੀ ਨਾਲ ਜੂਝ ਰਹੇ ਭਾਰਤ ਲਈ ਵੱਡੀ ਰਾਹਤ ਭਰੀ ਖਬਰ ਹੈ। ਕੋਰੋਨਾ ਇਨਫੈਕਸ਼ਨ ਦੇ ਸਾਰੇ ਮਾਮਲਿਆਂ ’ਚ ਹਾਲਾਤ ਤੇਜ਼ੀ ਨਾਲ ਬੇਹਤਰ ਹੋ ਰਹੇ ਹਨ। ਕਰੀਬ 9 ਮਹੀਨਿਆਂ ਬਾਅਦ 24 ਘੰਟਿਆਂ ’ਚ ਇਨਫੈਕਸ਼ਨ ਦੇ ਸਭ ਤੋਂ ਘੱਟ 10,423 ਮਾਮਲੇ ਸਾਹਮਣੇ ਆਏ ਹਨ, ਇਸ ਦੌਰਾਨ 443 ਹੋਰ ਲੋਕਾਂ ਦੀ ਜਾਨ ਵੀ ਗਈ ਹੈ, ਜਿਨ੍ਹਾਂ ’ਚ 368 ਮੌਤਾਂ ਸਿਰਫ ਕੇਰਲ ’ਚ ਹੀ ਹੋਈਆਂ ਹਨ। ਕੇਰਲ ’ਚ ਮਰਨ ਵਾਲਿਆਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ। ਕੇਂਦਰੀ ਸਿਹਤ ਮੰਤਰਾਲੇ ਵੱਲੋਂ ਮੰਗਲਵਾਰ ਸਵੇਰੇ ਅਪਡੇਟ ਕੀਤੇ ਗਏ ਅੰਕੜਿਆਂ ਦੇ ਮੁਤਾਬਕ ਪਿਛਲੇ ਇਕ ਦਿਨ ’ਚ ਸਰਗਰਮ ਮਾਮਲਿਆਂ ’ਚ ਪੰਜ ਹਜ਼ਾਰ ਤੋਂ ਜ਼ਿਆਦਾ ਦੀ ਗਿਰਾਵਟ ਆਈ ਹੈ। ਵਰਤਮਾਨ ’ਚ ਸਰਗਰਮ ਮਾਮਲੇ 1,53,776 ਰਹਿ ਗਏ ਹਨ ਜੋ ਕੁਲ ਮਾਮਲਿਆਂ ਦਾ 0.45 ਫੀਸਦੀ ਹੈ। ਮਰੀਜ਼ਾਂ ਦੇ ਉਭਰਨ ਦੀ ਦਰ ’ਚ ਵਾਧਾ ਹੋਇਆ ਹੈ ਤੇ ਮੌਤ ਦਰ ਪੁਰਾਣੇ ਪੱਧਰ ’ਤੇ ਬਣੀ ਹੋਈ ਹੈ। ਮੰਗਲਵਾਰ ਸ਼ਾਮ 6 ਵਜੇ ਤਕ ਦੇ ਅੰਕੜਿਆਂ ਦੇ ਮੁਤਾਬਿਕ ਦੇਸ਼ ’ਚ ਹੁਣ ਤਕ ਕੋਰੋਨਾ ਰੋਕੂ ਵੈਕਸੀਨ ਦੀ ਕੁਲ 107.23 ਕਰੋੜ ਡੋਜ਼ ਲਾ ਦਿੱਤੀ ਗਈ ਹੈ। ਇਨ੍ਹਾਂ ’ਚੋਂ 73.74 ਕਰੋੜ ਪਹਿਲੀ ਤੇ 33.49 ਕਰੋੜ ਦੂਜੀ ਡੋਜ਼ ਸ਼ਾਮਲ ਹੈ।
previous post