International

ਅਮਰੀਕਾ ‘ਚ ਇਕ ਚੀਨੀ ਜਾਸੂਸ ਨੂੰ ਖ਼ੁਫ਼ੀਆ ਜਾਣਕਾਰੀ ਚੋਰੀ ਕਰਨ ਦੇ ਮਾਮਲੇ ‘ਚ ਦੋਸ਼ੀ ਕਰਾਰ ਦਿੱਤਾ

ਬੀਜਿੰਗ – ਅਮਰੀਕਾ ‘ਚ ਇਕ ਚੀਨੀ ਜਾਸੂਸ ਨੂੰ ਹਵਾਬਾਜ਼ੀ ਖੇਤਰ ਦੀ ਖ਼ੁਫ਼ੀਆ ਜਾਣਕਾਰੀ ਚੋਰੀ ਕਰਨ ਦੇ ਮਾਮਲੇ ਵਿਚ ਦੋਸ਼ੀ ਕਰਾਰ ਦਿੱਤਾ ਗਿਆ ਹੈ। ਅਮਰੀਕੀ ਨਿਆਂ ਵਿਭਾਗ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ।

ਨਿਆਂ ਵਿਭਾਗ ਨੇ ਦੱਸਿਆ, ‘ਅਮਰੀਕੀ ਫੈਡਰਲ ਜਿਊਰੀ ਨੇ ਚੀਨੀ ਨਾਗਰਿਕ ਯਾਨਜੂਨ ਸੂ ਨੂੰ ਆਰਥਿਕ ਜਾਸੂਸੀ ਦੀ ਸਾਜ਼ਿਸ਼ ਰਚਣ ਅਤੇ ਕਾਰੋਬਾਰੀ ਖ਼ੁਫ਼ੀਆ ਜਾਣਕਾਰੀ ਚੋਰੀ ਕਰਨ ਦੇ ਦੋਸ਼ਾਂ ਵਿਚ ਦੋਸ਼ੀ ਠਹਿਰਾਇਆ ਹੈ। ਉਹ ਪਹਿਲਾ ਚੀਨੀ ਜਾਸੂਸ ਹੈ ਜਿਸ ਨੂੰ ਸੁਣਵਾਈ ਦਾ ਸਾਹਮਣਾ ਕਰਨ ਲਈ ਅਮਰੀਕਾ ਹਵਾਲਗੀ ਤਹਿਤ ਭੇਜਿਆ ਗਿਆ ਹੈ।’ ਨਿਆਂ ਵਿਭਾਗ ਦੇ ਸਹਾਇਕ ਅਟਾਰਨੀ ਜਨਰਲ ਮੈਥਿਊ ਓਲਸੇਨ ਨੇ ਕਿਹਾ, ‘ਆਰਥਿਕ ਅਪਰਾਧ ਲਈ ਚੀਨ ਦੇ ਖ਼ੁਫ਼ੀਆ ਅਧਿਕਾਰੀ ਨੂੰ ਦੋਸ਼ੀ ਠਹਿਰਾਏ ਜਾਣ ਨਾਲ ਇਹ ਸਿੱਧ ਹੁੰਦਾ ਹੈ ਕਿ ਕਾਰੋਬਾਰੀ ਜਾਣਕਾਰੀ ਦੀ ਚੋਰੀ ਚੀਨ ਦੇ ਆਪਣੇ ਉਦਯੋਗਾਂ ਦੇ ਆਧੁਨਿਕੀਕਰਨ ਦੀ ਯੋਜਨਾ ਨਾਲ ਜੁੜਿਆ ਹੈ।’ ਚੀਨੀ ਜਾਸੂਸ ਯਾਨਜੂਨ ਨੂੰ ਅਪ੍ਰਰੈਲ 2018 ਵਿਚ ਬੈਲਜੀਅਮ ‘ਚ ਗਿ੍ਫ਼ਤਾਰ ਕੀਤਾ ਗਿਆ ਸੀ। ਉਸ ਨੂੰ ਜਿਨ੍ਹਾਂ ਦੋਸ਼ਾਂ ਵਿਚ ਦੋਸ਼ੀ ਠਹਿਰਾਇਆ ਗਿਆ ਹੈ, ਉਨ੍ਹਾਂ ਵਿਚ ਉਸ ਨੂੰ 15 ਸਾਲ ਤਕ ਜੇਲ੍ਹ ਦੀ ਸਜ਼ਾ ਹੋ ਸਕਦੀ ਹੈ। ਸਜ਼ਾ ਦਾ ਐਲਾਨ ਬਾਅਦ ਵਿਚ ਕੀਤਾ ਜਾਵੇਗਾ।

Related posts

ਟਰੰਪ ਦਾ ‘ਵਨ ਬਿਗ ਬਿਊਟੀਫੁੱਲ ਬਿੱਲ’ ਪਾਸ : ਇਸ ਬਿੱਲ ਵਿੱਚ ਅਜਿਹੀ ਕੀ ਖਾਸ ਗੱਲ ਹੈ ?

admin

ਇਜ਼ਰਾਈਲ-ਈਰਾਨ ਯੁੱਧ ਅਤੇ ਦੁਨੀਆਂ ਦਾ ‘ਪੁਲਿਸਮੈਨ’ !

admin

ਅਮਰੀਕੀ ਸੁਰੱਖਿਆ ਤਰਜੀਹਾਂ ਦੇ ਅਧਾਰ ‘ਤੇ ਅਮਰੀਕਾ ਨੇ ਯੂਕਰੇਨ ਨੂੰ ਫੌਜੀ ਸਹਾਇਤਾ ਰੋਕੀ !

admin