India

ਬੰਗਾਲ ’ਚ ਯੁਵਾ ਭਾਜਪਾ ਆਗੂ ਦੀ ਕੁੱਟ-ਕੁੱਟ ਕੇ ਹੱਤਿਆ, ਤ੍ਰਿਣਮੂਲ ’ਤੇ ਦੋਸ਼

ਕੋਲਕਾਤਾ – ਬੰਗਾਲ ’ਚ ਹਿੰਸਾ ਰੁਕਣ ਦਾ ਨਾਂ ਨਹੀਂ ਲੈ ਰਹੀ ਹੈ। ਸੂਬੇ ’ਚ ਮੁੜ ਤੋਂ ਇਕ ਯੁਵਾ ਭਾਜਪਾ ਆਗੂ ਦੀ ਕੁੱਟ-ਕੁੱਟ ਕੇ ਹੱਤਿਆ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਘਟਨਾ ਪੂਰਬੀ ਮੇਦਨੀਪੁਰ ਜ਼ਿਲ੍ਹੇ ਦੇ ਭਗਵਾਨਪੁਰ ਦੀ ਹੈ। ਭਾਜਪਾ ਨੇ ਐਤਵਾਰ ਨੂੰ ਹੱਤਿਆ ਦਾ ਦਾਅਵਾ ਕਰਦੇ ਹੋਏ ਸੱਤਾਧਾਰੀ ਤ੍ਰਿਣਮੂਲ ਕਾਂਗਰਸ (ਟੀਐੱਮਸੀ) ਦੇ ਵਰਕਰਾਂ ’ਤੇ ਇਸ ਦਾ ਦੋਸ਼ ਲਗਾਇਆ ਸੀ। ਹਾਲਾਂਕਿ ਤ੍ਰਿਣਮੂਲ ਨੇ ਇਸ ਦੋਸ਼ ਨੂੰ ਖ਼ਾਰਜ ਕੀਤਾ ਹੈ। ਮ੍ਰਿਤਕ ਭਾਜਪਾ ਨੇਤਾ ਦਾ ਨਾਂ ਸ਼ੰਭੂ ਮਾਇਤੀ ਹੈ। ਸ਼ੰਭੂ ਭਗਵਾਨਪੁਰ ਇਕ ਨੰਬਰ ਬਲਾਕ ਕੇ ਮੁਹੰਮਦਪੂੁਰ ਅੰਚਲ ਦੇ ਪਾਰਟੀ ਦੇ ਸ਼ਕਤੀ ਕੇਂਦਰ ਦੇ ਮੁਖੀ ਸਨ। ਪਰਿਵਾਰ ਵਾਲਿਆਂ ਦਾ ਦੋਸ਼ ਹੈ ਕਿ ਟੀਐੱਮਸੀ ਸਮਰਥਕ ਗੁੰਡਿਆਂ ਨੇ ਸ਼ਨਿਚਰਵਾਰ ਦੇਰ ਰਾਤ ਨੂੰ ਉਨ੍ਹਾਂ ਘਰ ਬੁਲਾ ਕੇ ਪਹਿਲਾਂ ਜੰਮ ਕੇ ਕੁੱਟਮਾਰ ਕੀਤੀ ਤੇ ਫਿਰ ਚਾਕੂ ਨਾਲ ਹੱਤਿਆ ਕਰ ਦਿੱਤੀ ਤੇ ਲਾਸ਼ ਨਦੀ ਕਿਨਾਰੇ ਸੁੱਟ ਦਿੱਤੀ। ਪੁਲਿਸ ਨੇ ਇਸ ਸਬੰਧੀ ਮਾਮਲਾ ਦਰਜ ਕਰ ਲਿਆ ਹੈ ਤੇ ਜਾਂਚ ਕੀਤੀ ਜਾ ਰਹੀ ਹੈ।

Related posts

ਬ੍ਰਿਕਸ ਸਮੇਂ ਦੇ ਅਨੁਸਾਰ ਆਪਣੇ ਆਪ ਨੂੰ ਬਦਲ ਸਕਦਾ ਹੈ: ਪ੍ਰਧਾਨ ਮੰਤਰੀ

admin

ਕਾਨੂੰਨ ਤੇ ਸੰਵਿਧਾਨ ਦੀ ਵਿਆਖਿਆ ਸਮਾਜ ਦੀਆਂ ਲੋੜਾਂ ਮੁਤਾਬਕ ਹੋਵੇ: ਗਵਈ

admin

ਲੋਕਾਂ ਦੀ ਸੇਵਾ ਲਈ ਹਾਲੇ ਹੋਰ 30-40 ਸਾਲ ਜਿਉਣ ਦੀ ਉਮੀਦ ਕਰਦਾ ਹਾਂ: ਦਲਾਈਲਾਮਾ

admin