India

ਚੋਣਾਂ ਮਗਰੋਂ ਹਿੰਸਾ ਮਾਮਲੇ ’ਚ ਕਲਕੱਤਾ ਹਾਈ ਕੋਰਟ ਨੇ ਨਵੀਂ ਜਾਂਚ ਰਿਪੋਰਟ ਦਾਖ਼ਲ ਕਰਨ ਲਈ ਕਿਹਾ

ਕੋਲਕਾਤਾ – ਬੰਗਾਲ ’ਚ ਵਿਧਾਨ ਸਭਾ ਚੋਣਾਂ ਤੋਂ ਬਾਅਦ ਹੋਈ ਹਿੰਸਾ ਮਾਮਲੇ ’ਚ ਸੋਮਵਾਰ ਨੂੰ ਕਲਕੱਤਾ ਹਾਈ ਕੋਰਟ ਨੇ ਕੇਂਦਰੀ ਜਾਂਚ ਬਿਊਰੋ (ਸੀਬੀਆਈ) ਤੇ ਵਿਸ਼ੇਸ਼ ਜਾਂਚ ਦਲ (ਐੱਸਆਈਟੀ) ਨੂੰ ਨਵੀਂ ਜਾਂਚ ਰਿਪੋਰਟ ਦਾਖ਼ਲ ਕਰਨ ਦਾ ਨਿਰਦੇਸ਼ ਦਿੱਤਾ ਹੈ। ਚੀਫ ਜਸਟਿਸ ਪ੍ਰਕਾਸ਼ ਸ਼੍ਰੀਵਾਸਤਵ ਤੇ ਜਸਟਿਸ ਇੰਦਰ ਪ੍ਰਸੰਨ ਮੁਖਰਜੀ ਦੇ ਬੈਂਚ ਨੇ ਹਿੰਸਾ ਮਾਮਲੇ ਦੀ ਸੁਣਵਾਈ ਕਰਦੇ ਹੋਏ ਇਹ ਨਿਰਦੇਸ਼ ਦਿੱਤਾ। ਮਾਮਲੇ ਦੀ ਅਗਲੀ ਸੁਣਵਾਈ ਹੁਣ 23 ਦਸੰਬਰ ਨੂੰ ਹੋਵੇਗੀ ਤੇ ਉਸੇ ਦਿਨ ਸੀਬੀਆਈ ਤੇ ਐੱਸਆਈਟੀ ਨੂੰ ਨਵੀਂ ਜਾਂਚ ਰਿਪੋਰਟ ਦਾਖ਼ਲ ਕਰਨੀ ਪਵੇਗੀ।ਅਸਲ ’ਚ ਮਾਮਲੇ ਦੀ ਜਾਂਚ ਕਿੰਨੀ ਅੱਗੇ ਵਧੀ, ਇਸ ਬਾਰੇ ਐੱਸਆਈਟੀ ਨੇ ਅਦਾਲਤ ਦੇ ਸਾਹਮਣੇ ਇਕ ਰਿਪੋਰਟ ਪੇਸ਼ ਕੀਤੀ ਸੀ। ਸੁਣਵਾਈ ਦੌਰਾਨ ਅਦਾਲਤ ਨੇ ਕਿਹਾ ਕਿ ਉਹ ਰਿਪੋਰਟ ਇਕ ਮਹੀਨਾ ਪੁਰਾਣੀ ਹੈ। ਅਦਾਲਤ ਨੇ ਐੱਸਆਈਟੀ ਤੇ ਸੀਬੀਆਈ ਦੋਵਾਂ ਨੂੰ ਜਾਂਚ ਪ੍ਰਕਿਰਿਆ ਦੀ ਮੌਜੂਦਾ ਸਥਿਤੀ ਬਾਰੇ ਨਵੀਂ ਰਿਪੋਰਟ ਦਾਖ਼ਲ ਕਰਨ ਦਾ ਨਿਰਦੇਸ਼ ਦਿੱਤਾ।ਜ਼ਿਕਰਯੋਗ ਹੈ ਕਿ ਚੋਣਾਂ ਤੋਂ ਬਾਅਦ ਹਿੰਸਾ ਬਾਰੇ ਸੀਬੀਆਈ ਤੇ ਐੱਸਆਈਟੀ ਨੇ ਇਸ ਤੋਂ ਪਹਿਲਾਂ ਚਾਰ ਅਕਤੂਬਰ ਨੂੰ ਸੀਲਬੰਦ ਲਿਫ਼ਾਫੇ ’ਚ ਹਾਈ ਕੋਰਟ ਦੇ ਸਾਹਮਣੇ ਸਥਿਤੀ ਰਿਪੋਰਟ ਸੌਂਪੀ ਸੀ। ਉੱਥੇ ਹੀ ਸੀਬੀਆਈ ਦੇ ਵਕੀਲ ਨੇ ਅਦਾਲਤ ਨੂੰ ਸੂਚਨਾ ਦਿੱਤੀ ਸੀ ਕਿ ਜਾਂਚ ਦੀ ਜ਼ਿੰਮੇਵਾਰੀ ਸੰਭਾਲਣ ਤੋਂ ਬਾਅਦ ਹੁਣ ਤਕ 40 ਐੱਫਆਈਆਰ ਦਰਜ ਕੀਤੀ ਗਈਆਂ ਹਨ।

Related posts

ਭਾਰਤ ਸਰਕਾਰ ਕਿਸਾਨੀ ਨੂੰ ਸੁਧਾਰਨ ਦੇ ਲਈ ਰੋਡਮੈਪ ਤਿਆਰ ਕਰੇਗੀ

admin

ਵੱਧਦੀ ਨਿਗਰਾਨੀ ਕਾਰਨ ਵੱਧ ਰਹੀ ਹੈ ਸਾਈਬਰ ਧੋਖਾ ਦੇਹੀ : ਸ਼ਾਹ

Bunty

ਮਸ਼ਾਲ ਜਲੂਸ ਦੌਰਾਨ ਵਾਪਰਿਆ ਵੱਡਾ ਹਾਦਸਾ: ਔਰਤਾਂ-ਬੱਚਿਆਂ ਸਣੇ ਝੁਲਸੇ 30 ਲੋਕ

Bunty