International

ਕੱਟੜਪੰਥੀਆਂ ਵੱਲੋਂ ਤੋੜੇ ਗਏ ਹਿੰਦੂ ਮੰਦਰ ਦੇ ਮੁੜ ਤੋਂ ਨਿਰਮਾਣ ਤੋਂ ਬਾਅਦ ਪਾਕਿਸਤਾਨ ਦੇ ਚੀਫ ਜਸਟਿਸ ਨੇ ਕੀਤਾ ਉਦਘਾਟਨ

ਪਿਸ਼ਾਵਰ – ਪਾਕਿਸਤਾਨ ਦੇ ਚੀਫ ਜਸਟਿਸ ਗੁਲਜ਼ਾਰ ਅਹਿਮਦ ਨੇ ਸੋਮਵਾਰ ਨੂੰ ਮੁੜ ਤੋਂ ਬਣਾਏ ਗਏ ਟੇਰੀ ਮੰਦਰ ਨੂੰ ਲੋਕ ਅਰਪਣ ਕਰ ਕੇ ਦੇਸ਼ ਦੇ ਕੱਟੜਪੰਥੀ ਮੁਸਲਮਾਨਾਂ ਨੂੰ ਵੱਡਾ ਤੇ ਸਖ਼ਤ ਸੰਦੇਸ਼ ਦਿੱਤਾ। ਉੱਤਰ-ਪੱਛਮੀ ਪਾਕਿਸਾਤਨ ’ਚ ਸਥਿਤ ਇਕ ਸਦੀ ਪੁਰਾਣੇ ਇਸ ਮੰਦਰ ਨੂੰ ਪਿਛਲੇ ਸਾਲ ਕੱਟੜਪੰਥੀਆਂ ਨੇ ਅੱਗ ਦੇ ਹਵਾਲੇ ਕਰ ਦਿੱਤਾ ਸੀ। ਉਦੋਂ ਚੀਫ ਜਸਟਿਸ ਅਹਿਮਦ ਨੇ ਹੀ ਸਬੰਧਤ ਅਧਿਕਾਰੀਆਂ ਨੂੰ ਮੰਦਰ ਦੇ ਮੁੜ ਨਿਰਮਾਣ ਦਾ ਆਦੇਸ਼ ਦਿੱਤਾ ਸੀ।

ਖੈਬਰ ਪਖਤੂਨਖਵਾ ਦੇ ਕਰਕ ਜ਼ਿਲ੍ਹੇ ’ਚ ਸਥਿਤ ਸ੍ਰੀ ਪਰਮਹੰਸ ਜੀ ਮਹਾਰਾਜ ਮੰਦਰ ’ਚ ਪਿਛਲੇ ਸਾਲ ਦਸੰਬਰ ’ਚ ਕੱਟੜਪੰਥੀਆਂ ਨੇ ਭੰਨਤੋੜ ਤੋਂ ਬਾਅਦ ਅੱਗ ਲਗਾ ਦਿੱਤੀ ਸੀ। ਭੀੜ ਦੀ ਅਗਵਾਈ ਕੁਝ ਸਥਾਨਕ ਮੌਲਵੀ ਕਰ ਰਹੇ ਸਨ, ਜੋ ਜਮੀਅਤ ਓਲੇਮਾ-ਏ-ਇਸਲਾਮ ਫਜ਼ਲ ਨਾਲ ਜੁੜੇ ਸਨ। ਉਦੋਂ ਚੀਫ ਜਸਟਿਸ ਅਹਿਮਦ ਨੇ ਸਬੰਧਤ ਅਧਿਕਾਰੀਆਂ ਨੂੰ ਮੰਦਰ ਦਾ ਪੁਨਰ ਨਿਰਮਾਣ ਕਰਵਾਉਣ ਤੇ ਉਸ ਦਾ ਪੈਸਾ ਹਮਲਾਵਰਾਂ ਤੋਂ ਵਸੂਲਣ ਦਾ ਆਦੇਸ਼ ਦਿੱਤਾ ਸੀ।

Related posts

ਅਫ਼ਗਾਨਿਸਤਾਨ ‘ਚ ਬੱਚਿਆਂ ਦੇ ਹਾਲਾਤਾਂ ‘ਤੇ ਯੂਨਿਸੈੱਫ ਚਿੰਤਿਤ, ਛੇ ਮਹੀਨਿਆਂ ‘ਚ 460 ਬੱਚਿਆਂ ਦੀ ਹੋਈ ਮੌਤ

Bunty

ਬੰਦੀ ਛੋੜ ਦਿਵਸ ਤੇ ਦੀਵਾਲੀ ’ਤੇ ਗੁ. ਕਰਤਾਰਪੁਰ ਸਾਹਿਬ ਪਾਕਿਸਤਾਨ ’ਚ ਨਹੀਂ ਹੋਈ ਦੀਪਮਾਲਾ, ਕੋਰੀਡੋਰ ਜਗਮਗਾਇਆ

Bunty

ਕੈਨੇਡਾ ਸਰਕਾਰ ਨੇ ਇਲੈਕਟ੍ਰਿਕ ਕਾਰਾਂ ਲਈ ਜਰਮਨ ਨਾਲ ਕੀਤਾ ਸਮਝੌਤਾ, ਪ੍ਰਧਾਨ ਮੰਤਰੀ ਟਰੂਡੋ ਦਿੱਤੀ ਜਾਣਕਾਰੀ

Bunty