
“ਇੱਕ ਕਚੋਰੀ ਦੋ ਸਮੋਸਾ, ਇਨ ਮਰਦੋਂ ਕਾ ਕਿਆ ਭਰੋਸਾ”। ਇਹ ਸਤਰਾਂ ਅੱਜ ਹਰੇਕ ਦੀ ਜੁਬਾਨ ਤੇ ਹਨ ਚਾਹੇ ਕੋਈ ਇਨ੍ਹਾਂ ਸਤਰਾਂ ਦੇ ਹੱਕ ਵਿੱਚ ਹੈ ਚਾਹੇ ਵਿਰੋਧ ਵਿੱਚ। ਇਨ੍ਹਾਂ ਸਤਰਾਂ ਨਾਲ ਚੱਲ ਰਿਹਾ ਧਰਨਾ ਪ੍ਰਦਰਸ਼ਨ ਅੱਜ ਦੀ ਤਾਰੀਕ ਵਿੱਚ ਕਾਫੀ ਮਸ਼ਹੂਰ ਹੈ ਅਤੇ ਚਰਚਾ ਦਾ ਵਿਸ਼ਾ ਹੈ। ਕੀ ਕਾਰਨ ਹੈ ਇਸ ਧਰਨੇ ਦਾ, ਕਿਉਂ ਲਗਾਇਆ ਗਿਆ ਹੈ, ਕਿਸ ਜਗ੍ਹਾ ਤੇ ਲਗਾਇਆ ਗਿਆ ਹੈ ਅਤੇ ਕਿਸ ਵੱਲੋਂ ਲਗਾਇਆ ਗਿਆ ਹੈ? ਇਸ ਬਾਰੇ ਸ਼ਾਇਦ ਬਹੁੱਤਿਆਂ ਨੂੰ ਨਹੀਂ ਪਤਾ। ਇਹ ਕੋਈ ਇੱਕ ਜਗ੍ਹਾ ਦਾ ਧਰਨਾ ਨਹੀਂ, ਇਸ ਦੀ ਸ਼ੁਰੂਆਤ ਦਿੱਲੀ ਤੋਂ ਹੋਈ ਸੀ। ਦਿੱਲੀ ਯੂਨੀਵਰਸਿਟੀ ਦੇ ਨਾਰਥ ਕੈਂਪਸ ਵਿੱਚ ਲੇਡੀ ਸ਼੍ਰੀ ਰਾਮ ਕਾਲਜ ਸਮੇਤ ਹੋਰ ਕਾਲਜਾਂ ਦੀਆਂ ਵਿਦਿਆਰਥਣਾਂ ਨੇ ਮਾਰਚ ਕੱਢਿਆ। ਉਸ ਤੋਂ ਬਾਅਦ ਭੋਪਾਲ ਦੇ ਰੋਸ਼ਨਪੁਰਾ ਚੌਰਾਹੇ ਤੇ ਵੀ ਇਸੇ ਨਾਅਰੇ ਨਾਲ ਵੱਡਾ ਪ੍ਰਦਰਸ਼ਨ ਹੋਇਆ ਹੈ। ਜੈਪੁਰ ਅਤੇ ਪਟਨਾ ਵਿੱਚ ਵੀ ਵਿਦਿਆਰਥੀਆਂ ਨੇ ਇਸੇ ਤਰਜ਼ ਤੇ ਨਾਅਰੇ ਲਾਏ ਹਨ। ਇਸ ਦਾ ਕਾਰਨ ਸੀ ਕਿ 21 ਸਤੰਬਰ 2026 ਨੂੰ ਦੱਖਣੀ ਦਿੱਲੀ ਦੇ ਕਾਲਕਾਜੀ ਦੇ ਆਸਥਾ ਕੁੰਜ ਪਾਰਕ ਵਿੱਚ ਇੱਕ 17 ਸਾਲਾ ਨਾਬਾਲਗ ਕੁੜੀ ਨਾਲ ਕਥਿਤ ਸਮੂਹਿਕ ਬਲਾਤਕਾਰ ਦੀ ਘਟਨਾ ਹੋਈ ਸੀ। ਉਸ ਤੋਂ ਬਾਅਦ ਸੁਰੱਖਿਆ ਨੂੰ ਲੈ ਕੇ ਗੁੱਸਾ ਭੜਕਿਆ। ਇਹ ਖੱਬੇ-ਪੱਖੀ ਵਿਚਾਰਧਾਰਾ ਵਾਲੇ ਵਿਦਿਆਰਥੀ ਸਮੂਹਾਂ ਅਤੇ ਦਿੱਲੀ ਯੂਨੀਵਰਸਟੀ ਦੀਆਂ ਵਿਿਦਆਰਥਣਾਂ ਵੱਲੋਂ ਲਗਾਇਆ ਗਿਆ। ਉਹਨਾਂ ਦੀਆਂ ਮੁੱਖ ਮੰਗਾਂ ਹਨ ਕਿ ਗਲੀਆਂ ‘ਚ ਲਾਈਟਾਂ, ਸੀਸੀਟੀਵੀ ਅਤੇ ਪੁਲਿਸ ਗਸ਼ਤ ਵਧਾਈ ਜਾਵੇ, ਕੁੜੀਆਂ ਦੇ ਹੋਸਟਲ ਦਾ ਕਰਫਿਊ (ਪਿੰਜਰਾ ਤੋੜ) ਬੰਦ ਕੀਤਾ ਜਾਵੇ। ਰਾਤ 8 ਵਜੇ ਕੁੜੀਆਂ ਨੂੰ ਬੰਦ ਕਰਨ ਦੀ ਬਜਾਏ ਸੜਕਾਂ ਨੂੰ ਸੁਰੱਖਿਅਤ ਬਣਾਇਆ ਜਾਵੇ। ਇਨ੍ਹਾਂ ਲੜਕੀਆਂ ਦੀਆਂ ਮੰਗਾ ਸਹੀ ਹਨ ਪਰ ਮੰਗਾ ਮੰਗਵਾਉਣ ਦਾ ਤਰੀਕਾ ਬਿਲਕੁੱਲ ਗਲਤ ਹੈ। ਵਿਦਿਆਰਥਣਾਂ ਨੇ ਇਹ ਜੋ ਸਮੁੱਚੇ ਮਰਦ ਸਮਾਜ ਤੇ ਤੰਜ ਕਸਿਆ ਹੈ ਇਹ ਤਾਂ ਬਿਲਕੁੱਲ ਗਲਤ ਹੈ।
ਵਿਦਿਆਰਥਣਾਂ ਦਾ ਕਹਿਣਾ ਹੈ ਕਿ ਜਦੋਂ ਕੋਈ ਘਟਨਾ ਹੁੰਦੀ ਹੈ ਤਾਂ ਸਵਾਲ ਕੁੜੀ ਦੇ ਕੱਪੜੇ, ਸਮੇਂ ਅਤੇ ਘੁੰਮਣ-ਫਿਰਨ ਤੇ ਚੁੱਕਿਆ ਜਾਂਦਾ ਹੈ। ਇਸ ਗੁੱਸੇ ਵਿੱਚ ਉਹ ਵਿਅੰਗ ਦੇ ਤੌਰ ਤੇ ਇਹ ਨਾਅਰਾ ਲਾ ਰਹੀਆਂ ਹਨ “ਇਕ ਕਚੋਰੀ ਦੋ ਸਮੋਸਾ, ਇਨ ਮਰਦੋਂ ਕਾ ਕਿਆ ਭਰੋਸਾ”। ਪਰ ਕੀ ਸਾਰੇ ਮਰਦਾਂ ਨੂੰ ਇਦਾ ਦੇ ਨਾਅਰੇ ਲਾ ਜੇ ਜਲ਼ੀਲ ਕਰਨਾ ਜਾਇਜ਼ ਹੈ? ਇੱਥੇ ਅੱਜ ਇਹ ਹੀ ਬਹਿਸ ਹੈ। ਕਾਨੂੰਨ ਅਤੇ ਤਰਕ ਵਿੱਚ ਵੀ ਅਪਰਾਧ ਵਿਅਕਤੀਗਤ ਹੁੰਦਾ ਹੈ, ਸਮੂਹਿਕ ਨਹੀਂ। ਜੇ ਕੁਝ ਮਰਦਾਂ ਨੇ ਗਲਤ ਕੀਤਾ ਤਾਂ ਸਜ਼ਾ ਉਹਨਾਂ ਨੂੰ ਮਿਲਣੀ ਚਾਹੀਦੀ ਹੈ, ਸਾਰੇ ਮਰਦਾਂ ਨੂੰ ਗਾਲ੍ਹ ਨਹੀਂ। ਜਿਵੇਂ ਕਿ ਪਿਛਲੇ ਕੁੱਝ ਸਮੇਂ ਵਿੱਚ ਨੀਲੇ ਡਰੰਮ ਵਾਲੀ ਘਟਨਾ ਹੋਈ ਹੈ। ਮੇਰਠ ਵਿੱਚ ਇਕ ਮੁਸਕਾਨ ਨਾਮ ਦੀ ਔਰਤ ਨੇ ਆਪਣੇ ਪਤੀ ਸੌਰਭ ਨੂੰ ਮਾਰ ਕੇ ਡਰੰਮ ਵਿੱਚ ਪਾ ਦਿੱਤਾ ਸੀ ਅਤੇ ਹੁਣ ਤਾਂ ਹਰ ਮਹੀਨੇ ਅਜਿਹੀਆਂ ਘਟਨਾਵਾਂ ਦੀਆਂ ਖ਼ਬਰਾਂ ਆਉਂਦੀਆਂ ਹਨ ਜਿੱਥੇ ਪਤਨੀ ਵੱਲੋਂ ਆਪਣੇ ਆਸ਼ਿਕ ਨਾਲ ਮਿਲ ਕੇ ਪਤੀ ਦਾ ਕਤਲ ਕਰ ਦਿੱਤਾ ਜਾਂਦਾ ਹੈ। ਉਸ ਆਧਾਰ ਤੇ ਜੇ ਸਾਰੀਆਂ ਔਰਤਾਂ ਬਾਰੇ ਕਹਿ ਦਿੱਤਾ ਜਾਵੇ ਕਿ “ਇੱਕ ਕਚੌੜੀ ਦੋ ਸਮੋਸਾ, ਇਨ੍ਹਾਂ ਔਰਤਾਂ ਦਾ ਕੀ ਭਰੋਸਾ” ਤਾਂ ਉਹ ਵੀ ਉਨ੍ਹਾਂ ਕੁੜੀਆਂ ਲਈ ਗਲਤ ਹੋਵੇਗਾ ਜੋ ਚੰਗੀਆਂ ਹਨ। ਇਸੇ ਨੂੰ ਤਰਕ ਸ਼ਾਸਤਰ ਵਿੱਚ Hasty Generalization ਕਹਿੰਦੇ ਹਨ। ਕੁਝ ਕੁ ਦੀਆਂ ਗਲਤੀਆਂ ਕਰਕੇ ਪੂਰੇ ਸਮੂਹ ‘ਤੇ ਮੋਹਰ ਲਾ ਦੇਣਾ। ਦੋਵੇਂ ਪਾਸਿਓਂ ਅਪਰਾਧ ਹੋ ਰਹੇ ਹਨ ਕੁੜੀਆਂ ਨਾਲ ਵੀ ਅਤੇ ਮੁੰਡਿਆਂ ਨਾਲ ਵੀ। ਇਸ ਲਈ ਧਰਨਾ ਅਪਰਾਧੀਆਂ ਦੇ ਖਿਲਾਫ ਹੋਣਾ ਚਾਹੀਦਾ ਹੈ ਨਾ ਕਿ ਮਰਦ ਜਾਂ ਔਰਤ ਦੇ ਖਿਲਾਫ। ਮੰਗ ਸੜਕਾਂ ਤੇ ਲਾਈਟਾਂ, ਸੀਸੀਟੀਵੀ, ਤੇਜ਼ ਇਨਸਾਫ ਦੀ ਹੋਣੀ ਚਾਹੀਦੀ ਹੈ, ਨਾ ਕਿ “ਸਾਰੇ ਮਰਦ ਹੀ ਖ਼ਰਾਬ ਹਨ” ਵਾਲੀ।
ਜੇਕਰ ਅਜਿਹੀ ਘਟੀਆ ਸੋਚ ਦੇ ਚਲਦਿਆਂ ਮਰਦ ਔਰਤਾਂ ਇੱਕ ਦੂਜੇ ਦੇ ਖਿਲਾਫ ਧਰਨੇ ਲਗਾਉਣ ਲੱਗ ਜਾਣ ਤਾਂ ਸਾਰਾ ਸੰਸਾਰ ਹੀ ਰੁਕ ਜਾਵੇਗਾ। ਇਸ ਵਿੱਚ ਕੋਈ ਸ਼ੱਕ ਨਹੀਂ ਇਹ ਕੁਦਰਤੀ ਵਰਤਾਰਾ ਹੈ ਕਿ ਬੰਦੇ ਔਰਤਾਂ ਨੂੰ ਦਿਖਾਉਣ ਲਈ ਸਭ ਕੁਝ ਕਰਦੇ ਹਨ ਅਤੇ ਔਰਤਾਂ ਮਰਦਾਂ ਦੇ ਸਾਹਮਣੇ ਸੁੰਦਰ ਬਣਦੀਆਂ ਹਨ ਉਹਨਾਂ ਨੂੰ ਪਾਉਣ ਲਈ। ਇਸੇ ਤਰ੍ਹਾਂ ਇਹ ਦੁਨੀਆਂ ਚੱਲ ਰਹੀ ਹੈ, ਸੰਸਾਰ ਚੱਲ ਰਿਹਾ ਹੈ। ਇਹ ਪਤਾ ਨਹੀਂ ਕਿਹੜੀ ਅਜਾਦੀ ਭਾਲਦੀਆਂ ਹਨ। ਇਨ੍ਹਾਂ ਤੇ ਕਿਹੜੀਆਂ ਪਾਬੰਦੀਆਂ ਲੱਗੀਆਂ ਹੋਈਆਂ ਹਨ? ਇਹ ਕਿੱਥੇ ਨਹੀਂ ਜਾ ਸਕਦੀਆਂ, ਕਿੱਥੇ ਪੜ੍ਹਾਈ ਨਹੀਂ ਕਰ ਸਕਦੀਆਂ, ਕਿੱਥੇ ਇਹ ਜੋਬ ਨਹੀਂ ਕਰ ਸਕਦੀਆ, ਕਿੱਥੇ ਇਨ੍ਹਾਂ ਹੱਕ ਨਹੀਂ ਮਿਲ ਰਹੇ? ਭਰੂਣ ਹੱਤਿਆ ਬੰਦ ਹੋ ਚੁੱਕੀ ਹੈ। (ਪੰਜਾਬ ਵਿੱਚ ਤਾਂ ਇਸ ਟਾਈਮ ਅਸਲ ਵਿੱਚ ਤਾਂ ਭਰੂਨ ਹੱਤਿਆ ਨਹੀਂ ਹੁੰਦੀਂ, ਕਾਗਜਾਂ ਵਿੱਚ ਚਾਹੇ ਹੁੰਦੀ ਹੋਵੇ), ਹੁਣ ਤਾਂ ਵਿਆਹ ਵੀ ਬਿਨ੍ਹਾਂ ਦਾਜ ਦਹੇਜ ਤੋਂ ਹੁੰਦੇ ਹਨ, ਤਲਾਕ ਲੈਣ ਲਈ ਇਹ ਅਗਲੇ ਦਾ ਘਰ ਖਾਲੀ ਕਰ ਜਾਦੀਆਂ ਹੋ (ਐਲੇਮਨੀ ਦੇ ਨਾਮ ਤੇ)। ਹੁਣ ਇਹ ਹੋਰ ਕਿਹੜੀ ਆਜ਼ਾਦੀ ਭਾਲਦੀਆਂ ਹੋ? ਇਹ ਆਪਣੇ ਕੱਪੜਿਆਂ ਨੂੰ ਪਹਿਨਣ ਤੇ ਰੌਲਾ ਪਾ ਰਹੀਆਂ ਹੋ। ਕੱਪੜੇ ਨਾ ਪਾਉਣਾ ਕਿਥੋਂ ਦੀ ਅਜਾਦੀ ਹੈ? ਇਹ ਕੀ ਚਾਹੁੰਦੀਆਂ ਹਨ, ਨੰਗੀਆਂ ਹੋ ਕੇ ਸੜਕਾਂ ਤੇ ਉੱਤੇ ਫਿਰਨਾ? ਕੱਪੜੇ ਪਾਉਣਾ ਸਮਾਜਿਕ ਰੀਤੀ ਰਿਵਾਜਾਂ ਅਨੁਸਾਰ ਹੁੰਦਾ ਹੈ। ਜਿਹੋ ਜਿਹੇ ਸਮਾਜ ਵਿੱਚ ਰਹੀਏ, ਉਸੇ ਅਨੁਸਾਰ ਚੱਲਣਾ ਮਰਿਯਾਦਾ ਹੁੰਦੀ ਹੈ। “ਖਾਈਏ ਮਨ ਭਾਉਂਦਾ, ਪਹਿਣੀਏ ਜੱਗ ਭਾਉਂਦਾ”। ਇਹ ਇਦਾਂ ਦੇ ਬੇਹੂਦਾ/ ਬਰਗਲ ਕੱਪੜੇ ਪਾਉਣ, ਤੇ ਇਨ੍ਹਾਂ ਨੂੰ ਕੋਈ ਰੋਕੇ ਵੀ ਨਾ! ਇਦਾਂ ਦੇ ਬਰਗਲ ਕੱਪੜੇ ਪਾ ਕੇ ਇਹ ਮੰਦਰਾਂ ਤੇ ਗੁਰਦੁਆਰੇ ਦੇ ਵਿੱਚ ਜਾਦੀਆਂ ਹਨ। ਉਥੇ ਕੋਈ ਸੇਵਾਦਾਰ ਇਨ੍ਹਾਂ ਨੂੰ ਰੋਕਦਾ ਹੈ ਤਾਂ ਇਹ ਉਲਟਾ ਉਹਨਾਂ ਤੇ ਭਾਰੀ ਪੈਦੀਆਂ ਹਨ! ਅਜਿਹੀ ਆਜ਼ਾਦੀ ਭਾਲਦੀਆਂ ਹਨ ਇਹ?
ਇਹ ਆਪ ਕੀ ਗਲਤ ਨਹੀਂ ਕਰਦੀਆਂ? ਟਾਈਟ ਕੱਪੜੇ ਪਾ ਕੇ ਗੇੜੀਆਂ ਮਾਰਦੀਆਂ ਹਨ, ਬਿਕਨੀਆ ਪਾ ਕੇ ਸੜਕਾਂ ਤੇ ਨਿਕਲ ਦੀਆ ਹਨ, ਸ਼ਰਾਬਾਂ ਇਹ ਪੀਦੀਆਂ, ਪੱਬਾਂ ‘ਚ ਜਾ ਕੇ ਨੱਚਦੀਆਂ-ਟੱਪਦੀਆਂ। ਇਹ ਸਭ ਕੁੱਝ ਕੀ ਹੈ? ਇਹੀ ਕੀ ਚਾਹੁੰਣੀਆਂ ਹਨ ਕਿ ਇਹ ਸਭ ਕੁੱਝ ਸੜਕਾਂ ਦੇ ਉੱਤੇ ਕਰਨ ਅਤੇ ਇਨ੍ਹਾਂ ਨੂੰ ਰੋਕਿਆ ਨਾ ਜਾਵੇ! ਕੀ ਇਸ ਗੱਲ ਦੀ ਅਜਾਦੀ ਭਾਲਦੀਆ ਇਹ? ਇਹ ਵਿਦਿਆਰਥਾਂ ਕੁੜੀਆਂ ਕੀ ਚਾਹੁੰਦੀਆਂ ਹਨ ਕਿ ਇਹ ਰਾਤ ਨੂੰ 2 ਵਜੇ ਕਲੱਬਾਂ ਦੇ ਵਿੱਚੋਂ ਟੱਲੀ ਹੋ ਕੇ ਸ਼ੜਕਾ ਦੇ ਉੱਤੇ ਆਰਾਮ ਨਾਲ ਫਿਰਨ ਤੇ ਇਨ੍ਹਾਂ ਦੇ ਉੱਤੇ ਕੋਈ ਉਂਗਲ ਨਾ ਚੱਕੇ, ਇਹ ਆਜ਼ਾਦੀ ਚਾਹੀਦੀ ਹੈ ਇਨ੍ਹਾਂ ਨੂੰ? ਅੱਜ “ਇਕ ਕਚੋਰੀ ਦੋ ਸਮੋਸਾ, ਇਨ ਮਰਦੋਂ ਕਾ ਕਿਆ ਭਰੋਸਾ” ਵਾਲੇ ਸਲੋਗਨ ਨਾਲ ਸਾਰਾ ਸੋਸ਼ਲ ਮੀਡੀਆ ਭਰਿਆ ਪਿਆ ਹੈ। ਪੁਛਣਾ ਚਾਹਾਗਾ ਉਨ੍ਹਾਂ ਕੁੜੀਆਂ ਨੂੰ ਜੋ ਇਸ ਧਰਨੇ ਤੇ ਬੈਠੀਆਂ ਹਨ ਕਿ ਕਿੰਨ੍ਹਾਂ ਮਰਦਾ ਤੇ ਨਹੀਂ ਭਰੋਸਾ ਹੈ ਤੁਹਾਨੂੰ? ਆਪਣੇ ਪਿਓ ਤੇ, ਆਪਣੇ ਭਰਾ ‘ਤੇ, ਆਪਣੇ ਚਾਚੇ ‘ਤੇ, ਤਾਏ ‘ਤੇ ਜਾਂ ਮਾਮੇ ‘ਤੇ। ਹਰ ਬੰਦਾ ਇਹ ਸੁਣ ਕੇ ਹੱਸ ਰਿਹਾ ਹੈ, ਤੁਹਾਡਾ ਮਜਾਕ ਬਣਾ ਰਿਹਾ ਹੈ।
ਆਜਾਦੀ ਆਜਾਦੀ ਆਜਾਦੀ ਇਹ ਕੁੜੀਆਂ ਕਹਿ ਰਹੀਆਂ ਹਨ, “ਬਾਪ ਸੇ ਅਜਾਦੀ, ਭਾਈ ਸੇ ਅਜਾਦੀ” ਇਹ ਆਜਾਦੀ ਲਈ ਦਿੱਲੀ ਦੀਆਂ ਸੜਕਾਂ ਨਾਰੇ ਲਾ ਰਹੀਆਂ ਹਨ। ਇਨ੍ਹਾਂ ਨੂੰ ਅਜਾਦੀ ਚਾਹੀਦੀ ਹੈ ਉਸ ਪਿਉ ਤੋਂ ਜਿਹੜਾ ਆਪਣੀਆਂ ਖੁਆਇਸ਼ਾਂ ਮਾਰ ਕੇ ਤੁਹਾਨੂੰ ਚੰਗੀ ਪੜਾਈ ਕਰਵਾ ਰਿਹਾ ਹੈ, ਜਿਸ ਨੇ ਆਪਣੀ ਜਵਾਨੀ ਲਾ ਦਿੱਤੀ, ਆਪਣਾ ਖੂਨ ਪਸੀਨਾ ਇੱਕ ਕਰ ਦਿੱਤਾ ਇਨ੍ਹਾਂ ਨੂੰ ਪੜਾਉਚ ਵਾਸਤੇ। ਜਿਹੜਾ ਰਾਤ ਨੂੰ ਇਨ੍ਹਾਂ ਦੇ ਘਰ ਪਹੁੰਚਣ ਤੱਕ ਦਰਵਾਜੇ ਵੱਲ ਵੇਖਦਾ ਰਹਿੰਦਾ ਹੈ। ਉੁਹ ਪਿਤਾ ਜੋ ਤੁਹਾਡੇ ਰੋਟੀ ਪਾਣੀ ਅਤੇ ਤੁਹਾਡੀਆਂ ਜਰੂਰਤਾਂ ਵਾਸਤੇ ਦਰ-ਦਰ ਤੇ ਦੂਰ ਦਰਾਡੇ ਕਮਾਈ ਕਰਦਾ ਫਿਰਦਾ ਹੈ। ਉਸ ਪਿਤਾ ਤੋਂ ਇਨ੍ਹਾਂ ਨੂੰ ਅਜਾਦੀ ਚਾਹੀਦੀ ਹੈ! ਇਨ੍ਹਾਂ ਦਾ ਭਰਾ, ਕੋਈ ਵੀ ਮੁੰਡਾ ਹੋਵੇ ਜੇਕਰ ਕੋਈ ਸਿਰਫਿਿਰਆ ਰਾਸਤੇ ਉਨ੍ਹਾਂ ਦੀ ਬੈਣ ਨਾਲ ਛੇੜ ਛਾੜ ਕਰਦਾ ਹੈ ਤਾਂ ਸਾਹਮਣੇ ਚਾਹੇ 100 ਲੋਕ ਖੜੇ ਹੋਣ, ਫਿਰ ਵੀ ਉਹ ਅੱਗੇ ਹੋ ਜਾਂਦਾ ਹੈ ਆਪਣੀ ਭੈਣ ਨੂੰ ਬਚਾਉਣ ਵਾਸਤੇ। ਉਹ ਭਰਾ ਜਿਸ ਦੇ ਨਾਲ ਤੁਸੀਂ ਪਲੀਆ, ਵੱਡੀਆਂ ਹੋਈਆਂ। ਤੁਹਾਡੀ ਸੇਫਟੀ ਵਾਸਤੇ ਉਸ ਨੇ ਪਤਾ ਨਹੀਂ ਕਿਨ੍ਹੀਆਂ ਲੜਾਈਆਂ ਕੀਤੀਆਂ ਹੋਣਗੀਆਂ। ਇਨ੍ਹਾਂ ਬੇਵਕੂਫਾਂ ਨੂੰ ਅਜਿਹੇ ਭਰਾਵਾਂ ਤੋਂ ਆਜਾਦੀ ਚਾਹੀਦੀ ਹੈ। ਕਿਉਂ ਚਾਹੀਦੀ ਹੈ ਇਨ੍ਹਾਂ ਕੁੜੀਆਂ ਨੂੰ ਭਰਾ ਤੇ ਪਿਉ ਤੋਂ ਅਜਾਦੀ, ਤਾਂਕਿ ਬਿਨਾਂ ਕਿਸੀ ਰੋਕ ਟੋਕ ਕੇ ਤੋਂ ਆਪਣੇ ਬੁਆਏ ਫਰੈਂਡ ਬਣਾ ਸਕਣ, ਅਯਾਸੀਆਂ ਕਰ ਸਕਣ।
ਇਹ ਕਹਿ ਰਹੀਆਂ ਹਨ ਕਿ ‘ਇਨ ਮਰਦੋਂ ਕਾ ਕਿਆ ਭਰੋਸਾ’। ਅਸਲ ਵਿੱਚ ਭਰੋਸਾ ਹੀ ਮਰਦ ਤੇ ਹੁੰਦਾਂ ਹੈ। ਇਸਤਰੀ ਨੂੰ ਬੁਰੀ ਨਜ਼ਰ ਨਾਲ ਵੇਖਣ ਵਾਲਾ ਤਾਂ ਮਰਦ ਹੁੰਦਾ ਹੀ ਨਹੀਂ। ਅਸਲੀ ਮਰਦ ਤਾਂ ਹੁੰਦਾ ਹੀ ਉਹ ਹੈ ਜਿਹੜਾਂ ਇਸਤਰੀ ਜਾਤ ਨੂੰ ਸਤਿਕਾਰ ਦਿੰਦਾ ਹੈ। ਜਿਹੜੀਆਂ ਵੀ ਔਰਤਾਂ ਨੇ ਧਰਨੇ ਲਗਾਏ ਹਨ ਉਹਨਾਂ ਦੇ ਖਿਲਾਫ ਵੀ ਔਰਤਾਂ ਹੀ ਬੋਲ ਰਹੀਆਂ ਹਨ, ਉਹ ਔਰਤਾਂ ਨਾ ਸਮਝ ਨਹੀਂ ਹਨ ਉਹ ਸਮਝਦਾਰ, ਸਿਆਣੀਆਂ ਤੇ ਸੂਝਵਾਨ ਹਨ। ਉਹਨਾਂ ਨੂੰ ਪਤਾ ਹੈ ਕਿ ਇਹ ਨਜਾਇਜ਼ ਕੀਤਾ ਜਾ ਰਿਹਾ ਹੈ ਤੇ ਕੁਝ ਕੁ ਬੇ-ਹਜਾ, ਬੇ-ਸ਼ਰਮਾਂ ਦਾ ਕਾਰਾ ਹੈ ਸਿਰਫ ਆਪਣੇ ਫੇਮ ਲਈ, ਆਪਣੀ ਮਸ਼ਹੂਰੀ ਲਈ ਜਾਂ ਆਪਣੇ ਨਿੱਜੇ ਫਾਇਦਿਆਂ ਲਈ। ਸਾਡੀਆਂ ਭਾਰਤੀ ਔਰਤਾਂ ਖਾਸ ਕਰਕੇ ਪੰਜਾਬ ਦੀਆਂ ਔਰਤਾਂ ਇਹ ਕਦੇ ਵੀ ਨਹੀਂ ਚਾਹੁੰਦੀਆਂ ਕਿ ਇਸ ਤਰ੍ਹਾਂ ਦੇ ਧਰਨੇ ਲੱਗਣ। ਸਾਡੀਆਂ ਪੰਜਾਬ ਦੀਆਂ ਔਰਤਾਂ ਬਹੁਤ ਸਿਆਣੀਆਂ ਸਮਝਦਾਰ ਅਤੇ ਵਧੀਆ ਸੋਚ ਰੱਖਣ ਵਾਲੀਆਂ ਹਨ ਉਹ ਅਜਿਹੀਆਂ ਔਰਤਾਂ ਦੇ ਬਹਿਕਾਵੇ ਵਿੱਚ ਨਹੀਂ ਆਉਂਦੀਆਂ। ਕਿਤੇ ਕੋਈ ਸੋਚੀ ਸਮਝੀ ਸਾਜਿਸ਼ ਤਾਂ ਨਹੀਂ ਅਸਲੀ ਮੁੱਦਿਆਂ ਤੋਂ ਲੋਕਾਂ ਦਾ ਧਿਆਨ ਭਟਕਾਉਣ ਲਈ? ਕਿਉਂਕਿ ਵੋਟਾਂ ਨੇੜੇ ਆ ਰਹੀਆਂ ਹਨ। ਲੋੜ ਹੈ ਸੋਚ ਸਮਝ ਕੇ ਚੱਲਣ ਦੀ, ਸਿਆਣਪ ਨੂੰ ਅਪਣਾਉਣ ਦੀ, ਸਾਰੀਆਂ ਹੀ ਭੈਣਾਂ ਨੂੰ ਬੇਨਤੀ ਹੈ ਕਿ ਅਜਿਹੀਆਂ ਘਟੀਆ ਔਰਤਾਂ ਦੇ ਬਹਿਕਾਵੇ ਵਿੱਚ ਨਾ ਆਓ! ਆਪਣੀ ਸੋਚ ਸਮਝ ਮੁਤਾਬਿਕ ਚੁਣੋ ਕਿ ਤੁਹਾਨੂੰ ਕੀ ਠੀਕ ਲੱਗਦਾ ਹੈ ਅਜਿਹੇ ਧਰਨੇ ਲਾਣਾ ਕਿੰਨੇ ਕੁ ਜਾਇਜ਼ ਹਨ।
ਅੱਜ ਹਰ ਵਿਅਕਤੀ “ਇਕ ਕਚੋਰੀ ਦੋ ਸਮੋਸਾ, ਇਨ ਮਰਦੋਂ ਕਾ ਕਿਆ ਭਰੋਸਾ” ਸਲੋਗਨ ਸੁਣ ਕੇ ਹੱਸ ਰਿਹਾ ਹੈ, ਇਨ੍ਹਾਂ ਬੇ-ਅਕਲਾਂ ਦਾ ਮਜਾਕ ਬਣਾ ਰਿਹਾ ਹੈ। ਜਦ ਵੀ ਕੋਈ ਧਰਨਾ ਲੱਗਦਾ ਹੈ ਤਾਂ ਉਸ ਧਰਨੇ ਵਿੱਚ ਸ਼ਾਮਿਲ ਧਰਨਾ ਕਾਰੀਆਂ ਨੂੰ ਇੱਜਤ ਮਾਣ ਦੀ ਨਿਗ੍ਹਾ ਨਾਲ ਵੇਖਿਆ ਜਾਂਦਾ ਹੈ। ਕੁੱਝ ਸਮਾਂ ਪਹਿਲਾ ਹੀ ਦਿੱਲੀ ਜੰਤਰ-ਮੰਤਰ ‘ਤੇ ਧਰਨਾ ਲੱਗਿਆ ਸੀ ਜਿਸ ਦੇ ਹੱਕ ਵਿੱਚ ਪੂਰਾ ਭਾਰਤ ਖੜ੍ਹ ਗਿਆ ਸੀ। ਉਸ ਧਰਨੇ ਸਾਹਮਣੇ ਸਰਕਾਰਾ ਵੀ ਬੇਵੱਸ ਹੋ ਗਈਆਂ ਸਨ। ਪਰ ਇਹ “ਇੱਕ ਕਚੋਰੀ ਦੋ ਸਮੋਸਾ, ਇਨ ਮਰਦੋਂ ਕਾ ਕਿਆ ਭਰੋਸਾ” ਵਾਲਾ ਪਹਿਲਾ ਅਜਿਹਾ ਧਰਨਾ ਹੈ ਜਿਸ ਨੂੰ ਤਕਰੀਬਨ ਸਾਰਾ ਮੁਲਕ ਲਾਹਨਤਾਂ ਪਾ ਰਿਹਾ ਹੈ। ਧਰਨਾਕਾਰੀਆਂ ਨੂੰ ਇਨ੍ਹੀ ਕੁ ਸਮਝ ਤਾਂ ਹੋਣੀ ਚਾਹੀਦੀ ਹੈ ਕਿ ਸਾਡੀਆਂ ਮੰਗਾਂ ਕੀ ਹਨ ਅਤੇ ਅਸੀਂ ਵਿਰੋਧ ਕਿਸ ਦਾ ਕਰ ਰਹੇ ਹਾਂ। ਪ੍ਰਮਾਤਮਾਂ ਇਨ੍ਹਾਂ ਸਿਰ ਫਿਰੀਆਂ ਨੂੰ ਸਮੁੱਤ ਬਖਸ਼ੇ।
