Punjab

ਰਾਜਾ ਵੜਿੰਗ ਨੇ ਨਿੱਜੀ ਟੂਰਿਸਟ ਬੱਸਾਂ ਦੀ ਕੀਤੀ ਚੈਕਿੰਗ, ਚਲਾਨ ਕਰ ਕੇ ਕਈ ਜ਼ਬਤ

ਜ਼ੀਰਕਪੁਰ – ਟਰਾਂਸਪੋਰਟ ਮੰਤਰੀ ਰਾਜਾ ਵੜਿੰਗ ਮੰਗਲਵਾਰ ਦੇਰ ਰਾਤ ਜ਼ੀਰਕਪੁਰ ਦੇ ਮੈਕ-ਡੀ ਚੌਕ ਨੇੜੇ ਨਿੱਜੀ ਟੂਰਿਸਟ ਬੱਸਾਂ ਦੀ ਚੈਕਿੰਗ ਕੀਤੀ। ਇਸ ਮੌਕੇ ਆਰਟੀਏ ਮੋਹਾਲੀ ਵੀ ਉਨ੍ਹਾਂ ਨਾਲ ਸਨ ਜਿਨ੍ਹਾਂ ਬੱਸਾਂ ਦੇ ਚਲਾਨ ਕਰਕੇ ਕਈ ਬੱਸਾਂ ਨੂੰ ਜ਼ਬਤ ਕਰ ਲਿਆ ਹੈ। ਦੇਰ ਰਾਤ ਤਕ ਵੜਿੰਗ ਖੁਦ ਆਰਟੀਏ ਨਾਲ ਬੱਸਾਂ ਦੀ ਚੈਕਿੰਗ ਕਰਦੇ ਰਹੇ। ਉਹ ਖੁਦ ਬੱਸਾਂ ’ਚ ਸਵਾਰ ਹੋ ਕੇ ਸਵਾਰੀਆਂ ਨਾਲ ਗੱਲਬਾਤ ਕਰ ਰਹੇ ਸੀ। ਉਨ੍ਹਾਂ ਵੱਲੋਂ ਯਾਤਰੀਆਂ ਨੂੰ ਹੋਈ ਅਸੁਵਿਧਾ ਲਈ ਮੁਆਫ਼ੀ ਮੰਗਦਿਆਂ ਪਹਿਲਾਂ ਬੱਸ ਸਟੈਂਡ ਤਕ ਉਤਾਰਿਆ ਗਿਆ ਅਤੇ ਬਾਅਦ ’ਚ ਬੱਸਾਂ ਨੂੰ ਰੋਕ ਦਿੱਤਾ ਗਿਆ। ਇਸ ਮੌਕੇ ਵੜਿੰਗ ਨੇ ਦੱਸਿਆ ਕਿ ਚੈਕਿੰਗ ਦੌਰਾਨ ਪਤਾ ਲੱਗਿਆ ਕਿ ਹੈ ਕਿ ਟੂਰਿਸਟ ਪਰਮਿਟ ’ਤੇ ਚੱਲਣ ਵਾਲੀਆਂ ਬੱਸਾਂ ਬਿਨਾਂ ਸਟੇਟ ਟੈਕਸ ਭਰੇ ਤੈਅ ਕੀਤੇ ਗਏ ਆਪਣੇ ਟਿਕਾਣਿਆਂ ਤੋਂ ਇਕ ਸਟੇਸ਼ਨ ਤੋਂ ਦੂਜੇ ਸਟੇਸ਼ਨ ਦੀਆਂ ਸਵਾਰੀਆਂ ਭਰਕੇ ਸੂਬੇ ਦੀ ਆਰਥਿਕਤਾ ਨੂੰ ਨੁਕਸਾਨ ਪਹੁੰਚਾ ਰਹੀਆਂ ਹਨ। ਟਰਾਂਸਪੋਰਟ ਦੀਆਂ ਬੱਸਾਂ ਵਾਂਗ ਟੂਰਿਸਟ ਬੱਸਾਂ ਚਲਾਈਆਂ ਜਾ ਰਹੀਆਂ ਹਨ, ਜਿਸ ਕਾਰਨ ਸਰਕਾਰ ਨੂੰ ਆਰਥਿਕ ਨੁਕਸਾਨ ਹੋ ਰਿਹਾ ਹੈ। ਇਸ ਨੂੰ ਰੋਕਣ ਲਈ ਇਹ ਕਾਰਵਾਈ ਕੀਤੀ ਗਈ ਹੈ, ਜੋ ਲਗਾਤਾਰ ਜਾਰੀ ਰਹੇਗੀ।

Related posts

ਪੰਜਾਬ ਭਰ ਵਿੱਚ ਹੜ੍ਹ ਵਰਗੀ ਸੰਭਾਵੀ ਸਥਿਤੀ ਨਾਲ ਨਜਿੱਠਣ ਲਈ ਪੁਖ਼ਤਾ ਪ੍ਰਬੰਧ: ਗੋਇਲ

admin

ਸ਼੍ਰੋਮਣੀ ਅਕਾਲੀ ਦਲ ਵਲੋਂ 33 ਜ਼ਿਲ੍ਹਾ (ਸ਼ਹਿਰੀ ਤੇ ਦਿਹਾਤੀ) ਪ੍ਰਧਾਨ ਨਿਯੁਕਤ !

admin

ਮੁੜ ਉਤਸ਼ਾਹਿਤ ਹੋਣਗੀਆਂ ਬੈਲਗੱਡੀਆਂ ਦੀਆਂ ਦੌੜਾਂ ਤੇ ਪੇਂਡੂ ਰਵਾਇਤੀ ਖੇਡਾਂ: ਚੀਮਾ

admin