ਚੰਡੀਗੜ੍ਹ – ਨਵਜੋਤ ਸਿੰਘ ਸਿੱਧੂ ਦੇ ਸਾਹਮਣੇ ਪੰਜਾਬ ਦੀ ਕਾਂਗਰਸ ਤੇ ਚਰਨਜੀਤ ਸਿੰਘ ਚੰਨੀ (Charanjit Singh Channi) ਸਰਕਾਰ ਨੂੰ ਮੁੜ ਝੁਕਣਾ ਪਿਆ। ਕੈਪਟਨ ਅਮਰਿੰਦਰ ਸਿੰਘ ਸਰਕਾਰ ਦਾ ਤਖ਼ਤਾ ਪਲਟਣ ਤੋਂ ਬਾਅਦ ਇਹ ਦੂਜੀ ਵਾਰ ਹੈ ਜਦੋਂ ਕਾਂਗਰਸ ਨੂੰ ਸਿੱਧੂ ਅੱਗੇ ਝੁਕਣਾ ਪਿਆ ਹੈ। ਇਸ ਦੇ ਕਈ ਕਾਰਨ ਹਨ। ਕਾਂਗਰਸ ਨਹੀਂ ਚਾਹੁੰਦੀ ਕਿ ਸਿੱਧੂ ਕਿਸੇ ਵੀ ਹਾਲਤ ‘ਚ ਪਾਰਟੀ ਛੱਡਣ। ਦਰਅਸਲ ਕੈਪਟਨ ਅਮਰਿੰਦਰ ਸਿੰਘ (Captain Amarinder Singh) ਦੇ ਪਾਰਟੀ ਛੱਡਣ ਕਾਰਨ ਹਿੰਦੂ ਵੋਟ ਬੈਂਕ ਪਹਿਲਾਂ ਹੀ ਕਾਂਗਰਸ ਤੋਂ ਖਿਸਕਦਾ ਜਾ ਰਿਹਾ ਹੈ। ਅਜਿਹੇ ‘ਚ ਜੇਕਰ ਪਾਰਟੀ ਸਿੱਧੂ ਖਿਲਾਫ ਕੋਈ ਕਦਮ ਚੁੱਕਦੀ ਹੈ ਤਾਂ ਡਰ ਹੈ ਕਿ ਸਿੱਖ ਵੀ ਕਾਂਗਰਸ ਤੋਂ ਨਾਰਾਜ਼ ਹੋ ਸਕਦੇ ਹਨ। ਇਹੀ ਕਾਰਨ ਹੈ ਕਿ 2022 ‘ਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਕਾਂਗਰਸ ਵੀ ਸਿੱਧੂ ਦੀ ਗੱਲ ਮੰਨਣ ‘ਚ ਹੀ ਆਪਣੀ ਭਲਾਈ ਸਮਝ ਰਹੀ ਹੈ। ਸਿਆਸੀ ਮਾਹਿਰਾਂ ਦਾ ਕਹਿਣਾ ਹੈ ਕਿ ‘ਗੁਰੂ’ ਸਿੱਧੂ ਕਾਂਗਰਸ ਦੀ ਇਸ ਮਜਬੂਰੀ ਦਾ ਪੂਰਾ ਫਾਇਦਾ ਉਠਾ ਰਹੇ ਹਨ।ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਇਕਬਾਲ ਪ੍ਰੀਤ ਸਿੰਘ ਨੂੰ ਕਾਰਜਕਾਰੀ ਡੀਜੀਪੀਅਤੇ ਏਪੀਐਸ ਦਿਓਲ ਨੂੰ ਐਡਵੋਕੇਟ ਜਨਰਲ ਨਿਯੁਕਤ ਕਰਨ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਨੇ ਸੂਬਾ ਪ੍ਰਧਾਨ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ। ਸਿੱਧੂ ਉਦੋਂ ਤੋਂ ਹੀ ਡੀਜੀਪੀ ਤੇ ਏਜੀ ਬਦਲਣ ‘ਤੇ ਅੜੇ ਹੋਏ ਸਨ। ਇਸ ਵਿਵਾਦ ਕਾਰਨ ਸੂਬੇ ‘ਚ ਪਾਰਟੀ ਦਾ ਅਕਸ ਖ਼ਰਾਬ ਹੋਣ ਦੇ ਬਾਵਜੂਦ ਕਾਂਗਰਸ ਨੇ ਸਿੱਧੂ ਖ਼ਿਲਾਫ਼ ਕੋਈ ਕਾਰਵਾਈ ਨਹੀਂ ਕੀਤੀ। ਕਾਂਗਰਸ ਨੂੰ ਚਿੰਤਾ ਸੀ ਕਿ ਜੇਕਰ ਸਿੱਧੂ ਪਾਰਟੀ ਛੱਡ ਜਾਂਦੇ ਹਨ ਤਾਂ ਇਸ ਨਾਲ ਸਿੱਖਾਂ ‘ਚ ਪਾਰਟੀ ਦਾ ਅਕਸ ਖਰਾਬ ਹੋ ਜਾਵੇਗਾ।ਜਾਣਕਾਰੀ ਮੁਤਾਬਕ 2022 ਦੀਆਂ ਵਿਧਾਨ ਸਭਾ ਚੋਣਾਂ ਨੇੜੇ ਹੋਣ ਕਾਰਨ ਕਾਂਗਰਸ ਨਹੀਂ ਚਾਹੁੰਦੀ ਕਿ ਸਿੱਧੂ ਪਾਰਟੀ ਛੱਡ ਦੇਣ।ਜੇਕਰ ਸਿੱਧੂ ਨੇ ਅਜਿਹਾ ਕੀਤਾ ਤਾਂ ਸਿੱਖਾਂ ‘ਚ ਕਾਂਗਰਸ ਦਾ ਅਕਸ ਵੀ ਖਰਾਬ ਹੋ ਜਾਣਾ ਸੀ ਕਿਉਂਕਿ ਕੈਪਟਨ ਅਮਰਿੰਦਰ ਸਿੰਘ ਪਹਿਲਾਂ ਹੀ ਕਾਂਗਰਸ ਪਾਰਟੀ ਛੱਡ ਚੁੱਕੇ ਹਨ। ਸਾਰੀਆਂ ਕੋਸ਼ਿਸ਼ਾਂ ਦੇ ਬਾਵਜੂਦ ਕਾਂਗਰਸ ਹਿੰਦੂਆਂ ‘ਚ ਆਪਣਾ ਅਕਸ ਸੁਧਾਰਨ ‘ਚ ਕਾਮਯਾਬ ਨਹੀਂ ਹੋ ਸਕੀ, ਅਜਿਹੇ ‘ਚ ਜੇਕਰ ਪਾਰਟੀ ‘ਤੇ ਅਜਿਹਾ ਧੱਬਾ ਲੱਗਾ ਕਿ ਸਿੱਖ ਵੀ ਕਾਂਗਰਸ ਤੋਂ ਦੂਰ ਹੁੰਦੇ ਜਾ ਰਹੇ ਹਨ।
ਕਾਂਗਰਸ ਨੇ ਪਹਿਲਾਂ ਹੀ ਅਨੁਸੂਚਿਤ ਜਾਤੀ ਵਰਗ ਵਿੱਚੋਂ ਮੁੱਖ ਮੰਤਰੀ ਬਣਾ ਕੇ ਲੰਬੇ ਸਮੇਂ ਤੋਂ ਜੱਟ ਸਿੱਖਾਂ ਦੀ ਸਰਦਾਰੀ ਨੂੰ ਤੋੜ ਦਿੱਤਾ ਸੀ। ਇਹੀ ਕਾਰਨ ਹੈ ਕਿ ਲੰਬੇ ਸਮੇਂ ਤੋਂ ਡੀਜੀਪੀ ਅਤੇ ਏਜੀ ਨੂੰ ਹਟਾਉਣ ਦੀ ਸਿੱਧੂ ਦੀ ਮੰਗ ਨੂੰ ਕਾਂਗਰਸ ਨਾ ਤਾਂ ਮੰਨ ਰਹੀ ਸੀ ਤੇ ਨਾ ਹੀ ਮੰਗ ਨਾ ਮੰਨਣ ਤੋਂ ਇਨਕਾਰ ਕਰ ਰਹੀ ਸੀ। ਪਰ ਜਦੋਂ ਸਿੱਧੂ ਨੇ ਕਿਹਾ ਕਿ ਜਾਂ ਤਾਂ ਦੋ ਅਧਿਕਾਰੀ ਚੁਣੋ ਜਾਂ ਸੂਬਾ ਕਾਂਗਰਸ ਦਾ ਮੁਖੀ, ਉਦੋਂ ਤੋਂ ਹੀ ਕਾਂਗਰਸ ਨੂੰ ਹੱਥਾਂ-ਪੈਰਾਂ ਦੀ ਪੈ ਗਈ। ਜਿਸ ਤਰ੍ਹਾਂ ਸਿੱਧੂ ਨੇ ਸੂਬਾ ਪ੍ਰਧਾਨ ਦੇ ਅਹੁਦੇ ਤੋਂ ਅਸਤੀਫਾ ਦਿੱਤਾ ਸੀ, ਉਨ੍ਹਾਂ ਦੇ ਰਵੱਈਏ ਨੂੰ ਦੇਖ ਕੇ ਲੱਗ ਰਿਹਾ ਸੀ ਕਿ ਉਹ ਪਾਰਟੀ ਵੀ ਛੱਡ ਸਕਦੇ ਹਨ। ਕਾਂਗਰਸ ਨਹੀਂ ਚਾਹੁੰਦੀ ਸੀ ਕਿ ਸਿੱਧੂ ਕਿਸੇ ਵੀ ਬਹਾਨੇ ਕਾਂਗਰਸ ਛੱਡ ਜਾਣ।
ਕੈਪਟਨ ਅਮਰਿੰਦਰ ਸਿੰਘ ਪਹਿਲਾਂ ਹੀ ਕਾਂਗਰਸ ਨੂੰ ਅਲਵਿਦਾ ਕਹਿ ਚੁੱਕੇ ਹਨ। ਉਨ੍ਹਾਂ ਦੇ ਪਾਰਟੀ ਛੱਡਣ ਤੋਂ ਬਾਅਦ ਕਾਂਗਰਸ ਇਸ ਗੱਲ ਨੂੰ ਲੈ ਕੇ ਚਿੰਤਤ ਹੈ ਕਿ 43 ਫੀਸਦੀ ਹਿੰਦੂ ਵੋਟ ਬੈਂਕ ਨੂੰ ਕਿਵੇਂ ਸੰਭਾਲਿਆ ਜਾਵੇ। ਕੈਪਟਨ ਅਮਰਿੰਦਰ ਸਿੰਘ ਦੀ ਪੰਜਾਬ ‘ਚ ਹਿੰਦੂ ਵੋਟ ਬੈਂਕ ‘ਤੇ ਮਜ਼ਬੂਤ ਪਕੜ ਮੰਨੀ ਜਾਂਦੀ ਸੀ। ਕਾਂਗਰਸ ਦੇ ਸਰਵੇਖਣ ਮੁਤਾਬਕ ਹਿੰਦੂ ਵੋਟ ਬੈਂਕ ਪਾਰਟੀ ਤੋਂ ਖਿਸਕਦਾ ਜਾ ਰਿਹਾ ਹੈ। ਅਜਿਹੇ ਵਿੱਚ ਜੇਕਰ ਇਹ ਸੁਨੇਹਾ ਵੀ ਜਾਂਦਾ ਹੈ ਕਿ ਸਿੱਖ ਵੀ ਕਾਂਗਰਸ ਤੋਂ ਮੂੰਹ ਮੋੜ ਰਹੇ ਹਨ ਤਾਂ ਕਾਂਗਰਸ 2022 ਦਾ ਮਿਸ਼ਨ ਵਿਗੜ ਸਕਦਾ ਹੈ। ਇਹੀ ਕਾਰਨ ਹੈ ਕਿ ਕਾਂਗਰਸ ਨੇ ਆਖਰਕਾਰ ਸਿੱਧੂ ਦੀ ਗੱਲ ਮੰਨਣਾ ਹੀ ਚੰਗਾ ਸਮਝਿਆ।