India

ਚੀਨ ਨੇ ਭੂਟਾਨ ਸਰਹੱਦ ’ਤੇ ਵਸਾਏ ਚਾਰ ਪਿੰਡ

ਨਵੀਂ ਦਿੱਲੀ – ਚੀਨ ਪੂਰਬੀ ਲੱਦਾਖ ਹੀ ਨਹੀਂ ਅਰੁਣਾਚਲ ਪ੍ਰਦੇਸ਼ ਤੇ ਸਿੱਕਮ ਨਾਲ ਲਗਦੇ ਸਰਹੱਦੀ ਇਲਾਕਿਆਂ ’ਚ ਵੀ ਕਬਜ਼ੇ ਰਾਹੀਂ ਸਰਹੱਦੀ ਵਿਵਾਦ ਨੂੰ ਤੂਲ ਦੇਣ ਦਾ ਯਤਨ ਕਰਦਾ ਰਿਹਾ ਹੈ। ਪਰ ਭਾਰਤੀ ਸੈਨਿਕਾਂ ਦੀ ਵਧੀ ਚੌਕਸੀ ਨਾਲ ਉਸ ਦੇ ਮਨਸੂਬੇ ਕਾਮਯਾਬ ਨਹੀਂ ਹੋ ਰਹੇ। ਮੰਨਿਆ ਜਾ ਰਿਹਾ ਹੈ ਕਿ ਇਸੇ ਲਈ ਚੀਨ ਹੁਣ ਭੂਟਾਨ ਦੇ ਜ਼ਮੀਨੀ ਹਿੱਸੇ ’ਚ ਕਬਜ਼ੇ ਕਰ ਕੇ ਸਰਹੱਦ ’ਤੇ ਭਾਰਤ ਲਈ ਚੁਣੌਤੀ ਵਧਾਉਣ ਦਾ ਯਤਨ ਕਰ ਰਿਹਾ ਹੈ। ਡੋਕਲਾਮ ਦੇ ਨਜ਼ਦੀਕ ਭੂਟਾਨ ਦੇ ਇਲਾਕੇ ’ਚ ਚੀਨ ਵੱਲੋਂ ਪਿੰਡ ਵਸਾਉਣ ਦੀ ਨਵੀਂ ਘਟਨਾ ਬੀਜਿੰਗ ਦੀ ਇਸੇ ਚਾਲ ਦਾ ਸੰਕੇਤ ਮੰਨਿਆ ਜਾ ਰਿਹਾ ਹੈ। ਓਪਨ ਸੋਰਸ ਅਕਾਊਂਟ ਡੋਟ੍ਰਸਫਾ ਨੇ ਸੈਟੇਲਾਈਟ ਤਸਵੀਰਾਂ ਤੇ ਸ਼ੋਧਕਰਤਾਵਾਂ ਦੇ ਅਧਿਐਨ ਦਾ ਹਵਾਲਾ ਦਿੰਦਿਆਂ ਦਾਅਵਾ ਕੀਤਾ ਹੈ ਕਿ ਚੀਨ ਨੇ ਭੂਟਾਨ ਦੀ ਸਰਹੱਦ ਅੰਦਰ ਚਾਰ ਨਵੇਂ ਪਿੰਡ ਵਸਾਏ ਹਨ, ਜੋ ਡੋਕਲਾਮ ਇਲਾਕੇ ਦੇ ਨਜ਼ਦੀਕ ਹਨ।

ਸ਼ੋਧਕਰਤਾਵਾਂ ਨੇ ਸੈਟੇਲਾਈਟ ਤਸਵੀਰਾਂ ਦੇ ਅਧਿਐਨ ਦੇ ਆਧਾਰ ’ਤੇ ਦਾਅਵਾ ਕੀਤਾ ਹੈ ਕਿ ਚੀਨ ਨੇ ਪਿਛਲੇ ਇਕ ਸਾਲ ਦੌਰਾਨ ਕਰੀਬ 100 ਵਰਗ ਕਿਲੋਮੀਟਰ ਦੇ ਇਲਾਕੇ ’ਚ ਇਨ੍ਹਾਂ ਚਾਰਾਂ ਪਿੰਡਾਂ ਦਾ ਨਿਰਮਾਣ ਕੀਤਾ ਹੈ। ਡੋਕਲਾਮ ਦੇ ਨਜ਼ਦੀਕ ਭੂਟਾਨ ਦੇ ਇਲਾਕੇ ’ਚ ਚੀਨ ਦੀ ਢਾਂਚਾਗਤ ਮੌਜੂਦਗੀ ਭਾਰਤ ਲਈ ਚਿੰਤਾ ਦੀ ਗੱਲ ਹੈ।

Related posts

ਸੂਬੇ ‘ਚ ਲੱਗ ਸਕਦੈ ਸਾਲ 2022 ਦਾ ਪਹਿਲਾ ਲਾਕਡਾਊਨ

Bunty

133 ਦਿਨਾਂ ਬਾਅਦ ਕਿਸਾਨ ਆਗੂ ਡੱਲੇਵਾਲ ਵਲੋਂ ਭੁੱਖ ਹੜਤਾਲ ਖਤਮ !

admin

ਕੇਂਦਰ ਸਰਕਾਰ ਦਾ ਵੱਡਾ ਫ਼ੈਸਲਾ, ਅੰਗਰੇਜ਼ਾਂ ਦੇ ਸਮੇਂ ਦੀ ਵਿਵਸਥਾ ਖ਼ਤਮ

Bunty