Punjab

ਸੁਖਬੀਰ ਸਿੰਘ ਬਾਦਲ ਦਾ ਭਾਜਪਾ ਨਾਲ ਅਕਾਲੀ ਦਲ ਦੇ ਗਠਜੋੜ ਸਬੰਧੀ ਆਇਆ ਵੱਡਾ ਬਿਆਨ

ਮੌੜ ਮੰਡੀ – ਭਾਵੇਂ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਖੇਤੀ ਕਾਨੂੰਨ ਵਾਪਸ ਲੈਣ ਦਾ ਐਲਾਨ ਕੀਤਾ ਹੈ, ਪਰ ਸ਼੍ਰੋਮਣੀ ਅਕਾਲੀ ਦਲ ਭਾਰਤੀ ਜਨਤਾ ਪਾਰਟੀ ਨਾਲ ਦੁਆਰੇ ਕਿਸੇ ਵੀ ਕੀਮਤ ’ਤੇ ਗਠਜੋੜ ਨਹੀ ਕਰੇਗਾ। ਕਿਉਂਕੇ ਤਿੰਨ ਖੇਤੀ ਕਾਨੂੰਨ ਨੂੰ ਰੱਦ ਕਰਵਾਉਣ ਲਈ 700 ਤੋਂ ਵਧੇਰੇ ਕਿਸਾਨ ਸ਼ਹੀਦ ਹੋ ਗਏ ਹਨ। ਜਿਸ ਕਾਰਨ ਭਾਜਪਾ ਨਾਲ ਗਠਜੋੜ ਕਰਨ ਦਾ ਸਵਾਲ ਹੀ ਪੈਦਾ ਨਹੀ ਹੁੰਦਾ। ਇਹ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਜਗਮੀਤ ਸਿੰਘ ਬਰਾੜ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਲੈ ਕਿ ਗੁਰਦੁਆਰਾ ਤਿੱਤਰਸਰ ਸਾਹਿਬ ਵਿਖੇ ਕਰਵਾਏ ਗਏ ਅਖੰਡ ਪਾਠਾਂ ਦੇ ਭੋਗ ਉਪਰੰਤ ਕੀਤਾ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦਾ ਕਿਸਾਨੀ ਲਈ ਵੱਡਾ ਯੋਗਦਾਨ ਹੈ। ਜਿੱਥੇ ਪਾਰਟੀ ਵੱਲੋਂ 1966 ’ਚ ਕੇਦਰ ਸਰਕਾਰ ਦੇ ਵਿਰੁਧ ਮੋਰਚਾ ਲਗਾ ਕੇ ਪੰਜਾਬ ਅਤੇ ਹਰਿਆਣਾ ਲਈ ਐਮਐਸਪੀ ਨੂੰ ਲਾਗੂ ਕਰਵਾਇਆ। ਉੱਥੇ ਹੀ ਪੰਜਾਬ ਅੰਦਰ ਨਹਿਰਾਂ, ਸੂਏ, ਪੱਕੇ ਖਾਲ ਕਰਨ ਤੋਂ ਇਲਾਵਾ ਅੱਜ ਤੱਕ 90 ਪ੍ਰਤੀਸ਼ਤ ਟਿਊਬਬੈੱਲ ਮੋਟਰਾਂ ਦੇ ਕੁਨੈਕਸ਼ਨ ਅਕਾਲੀ ਦਲ ਵੱਲੋਂ ਦਿੱਤੇ ਗਏ ਹਨ।ਸੁਖਬੀਰ ਸਿੰਘ ਬਾਦਲ ਨੇ ਇੱਕ ਸਵਾਲ ਦੇ ਜਬਾਬ ’ਚ ਕਿਹਾ ਕਿ ਉਹ ਟਰਾਂਸਪੋਰਟ ਮੰਤਰੀ ਰਾਜਾ ਵੜਿੰਗ ਨੂੰ ਮੈਂ ਕੋਈ ਬਿਆਨ ਦੇ ਕੇ ਹੀਰੋ ਨਹੀਂ ਬਣਾਉਣਾ ਚਾਹੁੰਦਾ ਅਤੇ ਬਗੈਰ ਨੋਟਿਸ ਤੋਂ ਪਰਮਿਟ ਰੱਦ ਕਰਨ ਦਾ ਜਲਦ ਹੀ ਉਸ ਨੂੰ ਪਤਾ ਲੱਗ ਜਾਵੇਗਾ ਅਤੇ ਥੋੜ੍ਹਾ ਸਮਾਂ ਰੁਕੋ, ਸੱਚਾਈ ਸਾਹਮਣੇ ਆ ਜਾਵਗੀ। ਬਾਦਲ ਨੇ ਸੂਬੇ ਦੀ ਚੰਨੀ ਸਰਕਾਰ ’ਤੇ ਵਰ੍ਹਦੇ ਹੋਏ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਵਾਂਗ ਮੁੱਖ ਮੰਤਰੀ ਚਰਨਜੀਤ ਸਿੰਘ ਨੇ ਬਿਜਲੀ ਯੂਨਿਟ ਦਾ ਰੇਟ 3 ਰੁਪਏ ਘੱਟ ਕਰਨ ਦੇ ਨਾਂ ’ਤੇ ਵੀ ਲੋਕਾਂ ਨੂੰ ਗੁੰਮਰਾਹ ਕੀਤਾ ਹੈ, ਜਦੋਂ ਕਿ ਇਹ ਰੇਟ ਸਿਰਫ 31 ਮਾਰਚ ਤੱਕ ਘਟਾਏ ਹਨ। ਉਨ੍ਹਾਂ ਕਿਹਾ ਕਿ ਨਹਿਰੀ ਪਾਣੀ ਨੂੰ ਖੇਤਾਂ ਤੱਕ ਪਹਿਚਾਉਣ ਲਈ ਉਹ ਪੰਜਾਬ ਭਰ ’ਚ ਪੱਕੇ ਖਾਲਿਆਂ ਦੀ ਜਗ੍ਹਾ ਅੰਡਰ ਗਰਾਊਂਡ ਪਾਈਪਾਂ ਪਾਈਆਂ ਜਾਣਗੀਆਂ, ਤਾਂ ਜੋ ਖੇਤਾਂ ਨੂੰ ਪਾਣੀ ਲਗਾਉਣ ਸਮੇਂ ਕਿਸਾਨਾਂ ਨੂੰ ਕੋਈ ਸਮੱਸਿਆ ਨਾ ਆਵੇ। ਇਸ ਮੌਕੇ ਸਾਬਕਾ ਵਿਧਾਇਕ ਜੀਤਮਹਿੰਦਰ ਸਿੰਘ ਸਿੱਧੂ, ਸਾਬਕਾ ਸੰਸਦੀ ਸਕੱਤਰ ਜਗਦੀਪ ਸਿੰਘ ਨਕਈ,ਰਿਪਜੀਤ ਸਿੰਘ ਬਰਾੜ ਸਾਬਕਾ ਵਿਧਾਇਕ, ਵਰਿੰਦਰ ਸਿੰਘ ਨੋਨੀ ਮਾਨ,ਦਰਸ਼ਨ ਸਿੰਘ ਕੋਟਫੱਤਾ, ਪ੍ਰਕਾਸ਼ ਸਿੰਘ ਭੱਟੀ, ਪ੍ਰੇਮ ਅਰੋੜਾ, ਅਕਾਲ ਅਰਪਣ ਸਿੰਘ ਬਰਾੜ,ਨਿੱਜੀ ਸਕੱਤਰ ਹੈਪੀ ਖੇੜਾ,ਬਸਪਾ ਦੇ ਦੁਸ਼ਿਹਰਾ ਸਿੰਘ, ਗੁਰਪ੍ਰੀਤ ਸਿੰਘ ਮੰਟੀ ਆਦਿ ਮੌਜੂਦ ਸਨ।

Related posts

ਨਵਜੋਤ ਕੌਰ ਨੇ ‘ਸੁੱਘੜ ਸੁਨੱਖੀ ਮੁਟਿਆਰ’, ਵਿਸ਼ਵਪ੍ਰੀਤ ਕੌਰ ਨੇ ‘ਰੂਪ ਦੀ ਰਾਣੀ’ ਤੇ ਅਰਪਨਜੋਤ ਕੌਰ ਨੇ ‘ਗੁਣਵੰਤੀ ਮੁਟਿਆਰ’ ਖਿਤਾਬ ਜਿੱਤਿਆ

admin

ਖ਼ਾਲਸਾ ਹਾਕੀ ਅਕੈਡਮੀ ਨੇ ‘ਤੀਜੇ ਹਾਕੀ ਇੰਡੀਆ ਸਬ-ਜੂਨੀਅਰ ਮਹਿਲਾ ਅਕੈਡਮੀ ਚੈਂਪੀਅਨਸ਼ਿਪ’ ’ਚ ਚਾਂਦੀ ਦਾ ਤਗਮਾ ਜਿੱਤਿਆ

admin

ਸ੍ਰੀ ਅਨੰਦਪੁਰ ਸਾਹਿਬ ਵਿਖੇ ਵਿਧਾਨ ਸਭਾ ਕੰਪਲੈਕਸ ਲੋਕਾਂ ਲਈ 29 ਤੱਕ ਖੁੱਲ੍ਹਾ ਰਹੇਗਾ

admin