India

ਬੂਸਟਰ ਡੋਜ਼ ਤੇ ਬੱਚਿਆਂ ਲਈ ਵੈਕਸੀਨ ‘ਤੇ ਨੀਤੀ ਦੋ ਹਫ਼ਤਿਆਂ “ਚ ਤਿਆਰ ਕਰੇਗਾ ਕੇਂਦਰੀ ਪੈਨਲ

ਨਵੀਂ ਦਿੱਲੀ – ਕੇਂਦਰ ਸਰਕਾਰ ਦਾ ਇਕ ਪੈਨਲ ਦੇਸ਼ ਵਿਚ ਬੂਸਟਰ ਡੋਜ਼ ਤੇ ਬੱਚਿਆਂ ਲਈ ਵੈਕਸੀਨ ਨੀਤੀ ਨੂੰ ਦੋ ਹਫ਼ਤਿਆਂ ‘ਚ ਤਿਆਰ ਕਰੇਗਾ। ਸੂਤਰਾਂ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਸੂਤਰਾਂ ਦਾ ਕਹਿਣਾ ਹੈ ਕਿ ਬਿਮਾਰੀਆਂ ਦੇ ਸ਼ਿਕਾਰ ਬੱਚਿਆਂ ਦੀ ਵੈਕਸੀਨੇਸ਼ਨ ਪ੍ਰਕਿਰਿਆ ਜਨਵਰੀ ਤੋਂ ਸ਼ੁਰੂ ਹੋ ਸਕਦੀ ਹੈ। ਸੂਤਰਾਂ ਮੁਤਾਬਕ ਬੱਚਿਆਂ ਦੇ ਟੀਕਾਕਰਨ ਸਮੇਤ ਕਈ ਅਹਿਮ ਮੁੱਦੇ ਸਰਕਾਰ ਦਾ ਟਾਪ ਸਲਾਹਕਾਰੀ ਸਮੂਹ ਅਗਲੇ ਹਫ਼ਤੇ ਚਰਚਾ ਕਰੇਗਾ। ਨੈਸ਼ਨਲ ਟੈਕਨੀਕਲ ਐਡਵਾਇਜ਼ਰੀ ਗਰੁੱਪ ਆਨ ਇਮਿਊਨਾਈਜ਼ੇਸ਼ਨ  ਦੀ ਅਗਲੇ ਹਫ਼ਤੇ ਬੈਠਕ ਹੋਵੇਗੀ। ਮੰਨਿਆ ਜਾ ਰਿਹਾ ਹੈ ਕਿ ਇਸ ਬੈਠਕ ‘ਚ ਕੋਵਿਡ-19 ਵੈਕਸੀਨ ਦੀ ਵਾਧੂ ਡੋਜ਼ ਯਾਨੀ ਬੂਸਟਰ ਡੋਜ਼ ‘ਤੇ ਵੀ ਵਿਆਪਕ ਪਲਾਨਿੰਗ ਕੀਤੀ ਜਾ ਸਕਦੀ ਹੈ।ਜਨਵਰੀ ‘ਚ ਬਿਮਾਰੀ ਨਾਲ ਪੀੜਤ ਬੱਚਿਆਂ ਦੀ ਵੈਕਸੀਨੇਸ਼ਨ ਸ਼ੁਰੂ ਹੋ ਸਕਦੀ ਹੈ ਜਦਕਿ ਮਾਰਚ ਤਕ ਹੋਰ ਸਾਰੇ ਬੱਚਿਆਂ ਲਈ ਵੈਕਸੀਨੇਸ਼ਨ ਸ਼ੁਰੂ ਹੋ ਸਕਦੀ ਹੈ। ਸਰਕਾਰ ਫਿਲਹਾਲ ਹਰ ਘਰ ਦਸਤਕ ਮੁਹਿੰਮ ਜ਼ਰਿਏ ਸਾਰਿਆਂ ਨੂੰ ਕੋਰੋਨਾ ਦੇ ਦੋਵੇਂ ਟੀਕੇ ਲਾਉਣ ਦੀ ਤਿਆਰੀ ਕਰ ਰਹੀ ਹੈ।ਦੁਨੀਆ ਦੇ ਕਈ ਦੇਸ਼ਾਂ ਵਿਚ ਜਿਹੜੇ ਵੀ ਨਾਗਰਿਕ ਕੋਰੋਨਾ ਵੈਕਸੀਨ ਦੀਆਂ ਦੋਵੇਂ ਡੋਜ਼ ਲੈ ਚੁੱਕੇ ਹਨ, ਉਨ੍ਹਾਂ ਨੂੰ ਬੂਸਟਰ ਡੋਜ਼ ਦਿੱਤੀ ਜਾ ਰਹੀ ਹੈ। ਅਮਰੀਕਾ, ਜਰਮਨੀ, ਇਜ਼ਰਾਈਲ ਸਮੇਤ ਕਈ ਦੇਸ਼ ਇਸ ਲਿਸਟ ‘ਚ ਸ਼ਾਮਲ ਹਨ। ਅਮਰੀਕਾ, ਯੂਰਪ ‘ਚ ਬੱਚਿਆਂ ਨੂੰ ਵੀ ਕੋਰੋਨਾ ਵੈਕਸੀਨ ਦੇਣੀ ਸ਼ੁਰੂ ਕਰ ਦਿੱਤੀ ਗਈ ਹੈ। ਕਈ ਦੇਸ਼ਾਂ ਵਿਚ ਤਾਂ ਦੋ ਸਾਲ ਤੋਂ ਜ਼ਿਆਦਾ ਉਮਰ ਦੇ ਬੱਚਿਆਂ ਨੂੰ ਕੋਵਿਡ ਵੈਕਸੀਨ ਦੇਣ ਦੀ ਕਵਾਇਦ ਸ਼ੁਰੂ ਹੋ ਗਈ ਹੈ।ਹਾਲਾਂਕਿ ਭਾਰਤ ‘ਚ ਇਸ ਨੂੰ ਫਿਲਹਾਲ ਮਨਜ਼ੂਰੀ ਨਹੀਂ ਮਿਲੀ ਹੈ। ਕੋਵੈਕਸੀਨ, ਜ਼ਾਇਡਸ ਕੈਡੇਲਾ ਸਮੇਤ ਕਈ ਕੰਪਨੀਆਂ ਬੱਚਿਆਂ ਲੀ ਕੋਰੋਨਾ ਵੈਕਸੀਨ ਬਣਾਉਣ ‘ਚ ਜੁਟੀਆਂ ਹਨ। ਉੱਥੇ ਹੀ ਭਾਰਤ ‘ਚ ਸਿਹਤ ਮਾਹਰ ਗੰਭੀਰ ਰੂਪ ‘ਚ ਬਿਮਾਰ, ਬਜ਼ੁਰਗਾਂ, ਸਿਹਤ ਮੁਲਾਜ਼ਮਾਂ ਤੇ ਫਰੰਟ ਲਾਈਨ ਵਰਕਰਾਂ ਨੂੰ ਕੋਰੋਨਾ ਵੈਕਸੀਨ ਦੀ ਬੂਸਟਰ ਡੋਜ਼ ਦੇਣ ਦੀ ਵਕਾਲਤ ਕਰ ਰਹੇ ਹਨ।

Related posts

ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦਾ ਭਾਰਤ ਦੌਰਾ 4 ਦਸੰਬਰ ਤੋਂ

admin

ਮੋਦੀ ਵਲੋਂ ਪਹਿਲਾ ਬਲਾਇੰਡ ਟੀ-20 ਵਿਸ਼ਵ ਕੱਪ ਜਿੱਤਣ ਵਾਲੀ ਭਾਰਤੀ ਮਹਿਲਾ ਟੀਮ ਨੂੰ ਵਧਾਈਆਂ

admin

ਭਾਰਤ ਦੇ ਅਹਿਮਦਾਬਾਦ ਵਿੱਚ ਹੋਣਗੀਆਂ ‘ਕਾਮਨਵੈਲਥ ਗੇਮਜ਼ 2030’

admin