ਲਖਨਊ – ਉਤਰ ਪ੍ਰਦੇਸ਼ ’ਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਹੀ ਕਾਂਗਰਸ ਨੂੰ ਵੱਡਾ ਝਟਕਾ ਲੱਗ ਗਿਆ ਹੈ। ਰਾਏਬਰੇਲੀ ਤੋਂ ਵਿਧਾਇਕਾ ਅਦਿੱਤੀ ਸਿੰਘ ਨੇ ਕਾਂਗਰਸ ਨੂੰ ਛੱਡ ਬੀਜੇਪੀ ਦਾ ਪੱਲਾ ਫੜ ਲਿਆ ਹੈ। ਬੀਜੇਪੀ ਦੇ ਪ੍ਰਦੇਸ਼ ਪ੍ਰਧਾਨ ਸਵਤੰਤਰ ਦੇਵ ਸਿੰਘ ਦੀ ਹਾਜ਼ਰੀ ’ਚ ਅਦਿੱਤੀ ਨੇ ਬੁੱਧਵਾਰ ਸ਼ਾਮ ਨੂੰ ਪਾਰਟੀ ਦੀ ਮੈਂਬਰਸ਼ਿਪ ਲਈ। ਅਦਿੱਤੀ ਦੇ ਨਾਲ ਹੀ ਬੀਐੱਸਪੀ ਦੀ ਆਜਮਗੜ੍ਹ ਵਿਧਾਇਕਾ ਵੰਦਨਾ ਸਿੰਘ ਅਤੇ ਰਾਕੇਸ਼ ਪ੍ਰਤਾਪ ਸਿੰਘ ਨੇ ਵੀ ਬੀਜੇਪੀ ਜੁਆਇੰਨ ਕਰ ਲਈ ਹੈ। ਜ਼ਿਕਰਯੋਗ ਹੈ ਕਿ ਪਿਛਲੇ ਲੰਮੇਂ ਸਮੇਂ ਤੋਂ ਅਦਿੱਤੀ ਦੇ ਬੀਜੀਪੀ ’ਚ ਸ਼ਾਮਿਲ ਹੋਣ ਦੀਆਂ ਚਰਚਾ ਚਲ ਰਹੀਆਂ ਸਨ।