International

ਆਰਥਿਕ ਸੰਕਟ ਨਾਲ ਜੂਝ ਰਹੇ ਪਾਕਿਸਤਾਨ ਨੂੰ ਸਾਊਦੀ ਅਰਬ ਤੋਂ ਕਰਜ਼ ਦੇ ਤੌਰ ’ਤੇ ਮਿਲਣਗੇ ਤਿੰਨ ਅਰਬ ਡਾਲਰ

ਇਸਲਾਮਾਬਾਦ – ਆਰਥਿਕ ਸੰਕਟ ਨਾਲ ਜੂਝ ਰਹੇ ਪਾਕਿਸਤਾਨ ਨੂੰ ਸਾਊਦੀ ਅਰਬ ਤੋਂ ਜਲਦੀ ਹੀ ਕਰਜ਼ ਦੇ ਤੌਰ ’ਤੇ ਤਿੰਨ ਅਰਬ ਡਾਲਰ (22 ਹਜ਼ਾਰ ਕਰੋੜ ਰੁਪਏ ਤੋਂ ਵੱਧ) ਮਿਲਣਗੇ। ਇਸ ਦਰਮਿਆਨ, ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੀ ਅਗਵਾਈ ਵਾਲੀ ਕੈਬਨਿਟ ਨੇ ਇਹ ਰਾਸ਼ੀ ਦੇਸ਼ ਦੇ ਸੈਂਟਰਲ ਬੈਂਕ ’ਚ ਰੱਖੇ ਜਾਣ ਨੂੰ ਮਨਜ਼ੂਰੀ ਦਿੱਤੀ ਹੈ।

ਜੀਓ ਨਿਊਜ਼ ਮੁਤਾਬਕ, ਸਾਊਦੀ ਸਰਕਾਰ ਨੇ ਸਟੇਟ ਬੈਂਕ ਆਫ ਪਾਕਿਸਤਾਨ (ਐੱਸਬੀਪੀ) ’ਚ ਤਿੰਨ ਅਰਬ ਡਾਲਰ ਰੱਖਣ ਦਾ ਵਾਅਦਾ ਕੀਤਾ ਹੈ। ਵਿਦੇਸ਼ੀ ਕਰਜ਼ਾ ਚੁਕਾਉਣ ਕਾਰਨ ਪਾਕਿਸਤਾਨ ਦਾ ਵਿਦੇਸ਼ੀ ਮੁਦਰਾ ਭੰਡਾਰ ਘੱਟ ਹੋ ਗਿਆ ਹੈ, ਜਿਸ ਨਾਲ ਦੇਸ਼ ਨਕਦੀ ਸੰਕਟ ਦਾ ਸਾਹਮਣਾ ਕਰ ਰਿਹਾ ਹੈ। ਸੂਤਰਾਂ ਮੁਤਾਬਕ, ‘ਐੱਸਬੀਪੀ ਨੇ ਸਾਰੇ ਸਮਝੌਤਿਆਂ ਨੂੰ ਆਖ਼ਰੀ ਰੂਪ ਦੇ ਦਿੱਤਾ ਹੈ। ਅਗਲੇ ਕੁਝ ਦਿਨਾਂ ’ਚ ਇਹ ਰਾਸ਼ੀ ਮਿਲ ਜਾਵੇਗੀ।’ ਪ੍ਰਧਾਨ ਮੰਤਰੀ ਦੇ ਵਿੱਤ ਮਾਮਲਿਆਂ ਦੇ ਸਲਾਹਕਾਰ ਦੇ ਤਰਜ਼ਮਾਨ ਮੁਜ਼ੱਮਿਲ ਅਸਲਮ ਨੇ ਦੱਸਿਆ ਕਿ ਪਾਕਿਸਤਾਨ ਨੂੰ ਅਗਲੇ 60 ਦਿਨਾਂ ’ਚ ਤਿੰਨ ਸਰੋਤਾਂ ’ਚੋਂ ਸੱਤ ਅਰਬ ਡਾਲਰ (52 ਹਜ਼ਾਰ ਕਰੋੜ ਰੁਪਏ ਤੋਂ ਵੱਧ) ਮਿਲਣ ਦੀ ਉਮੀਦ ਹੈ।

Related posts

ਅਸੀਂ ਇੱਥੇ ਸੁਰੱਖ਼ਿਅਤ ਮਹਿਸੂਸ ਨਹੀਂ ਕਰਦੇ, ਖਾੜਕੂਵਾਦ ’ਤੇ ਵੀ ਦਿੱਤੀ ਨਸੀਹਤ

Bunty

ਅਮਰੀਕਨ ਇੰਮੀਗ੍ਰੇਸ਼ਨ ਵਲੋਂ ਗੁਰਦੁਆਰਿਆਂ ‘ਚ ਛਾਪੇਮਾਰੀ !

admin

ਮਹਿੰਗਾਈ ‘ਤੇ ਇਮਰਾਨ ਸਰਕਾਰ ਨੂੰ ਘੇਰਨ ਦੀ ਤਿਆਰੀ ‘ਚ ਵਿਰੋਧੀ ਧਿਰ

Bunty