ਵਾਰਾਣਸੀ – ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਇਕ ਸੱਦਾ ਪੱਤਰ ਤਿਆਰ ਕਰਵਾਉਣ ਦੀ ਕਵਾਇਦ ਵਿਚ ਦਿਨਾਂ ਵਿਚ ਉੱਤਰ ਪ੍ਰਦੇਸ਼ ਦੀ ਸਰਕਾਰ ਲੱਗੀ ਹੈ। ਇਹ ਸੱਦਾ ਪੱਤਰ ਦੇਸ਼ ਭਰ ਦੇ ਸੰਤਾਂ ਨੂੰ ਭੇਜਿਆ ਜਾਵੇਗਾ ਤੇ ਉਨ੍ਹਾਂ ਨੂੰ ਇਕ ਥਾਂ ‘ਤੇ ਬੁਲਾਇਆ ਜਾਵੇਗਾ। ਦਰਅਸਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਡ੍ਰੀਮ ਪ੍ਰੋਜੈਕਟ ਕਾਸ਼ੀ ਵਿਸ਼ਵਨਾਥ ਧਾਮ ਦੀ ਸ਼ੁਰੂਆਤ ਮੌਕੇ ਦੇਸ਼ ਭਰ ਦੇ ਸੰਤਾਂ ਨੂੰ ਸੱਦਾ ਦੇਣ ਦੀ ਯੋਜਨਾ ਬਣਾਈ ਜਾ ਰਹੀ ਹੈ। ਜੇ ਅਜਿਹਾ ਹੁੰਦਾ ਹੈ ਤਾਂ 25 ਹਜ਼ਾਰ ਸੰਤਾਂ ਨੂੰ ਕਾਸ਼ੀ ਆਉਣ ਦਾ ਸੱਦਾ ਪੱਤਰ ਭੇਜਿਆ ਜਾਵੇਗਾ। ਇਸ ਦੌਰਾਨ ਸੰਤਾਂ ਨੂੰ ਕਾਸ਼ੀ ਵਿਚ ਆ ਰਹੀਆਂ ਤਬਦੀਲੀਆਂ ਤੋਂ ਜਾਣੂ ਕਰਵਾਇਆ ਜਾਵੇਗਾ। ਸੰਤਾਂ ਨੂੰ ਦੱਸਿਆ ਜਾਵੇਗਾ ਕਿ ਕਿਵੇਂ ਬਾਬਾ ਵਿਸ਼ਵਨਾਥ ਦਾ ਵਿਸ਼ਾਲ ਤੇ ਬ੍ਰਹਮ ਧਾਮ ਤੰਗ ਗਲੀਆਂ ‘ਚ ਬਣਾਇਆ ਗਿਆ ਹੈ। ਇਸ ਨਾਲ ਹੀ ਇਸ ਦੀ ਉਸਾਰੀ ਦੌਰਾਨ ਦਰਪੇਸ਼ ਚੁਣੌਤੀਆਂ ਤੇ ਉਸਾਰੀ ਸਬੰਧੀ ਸ਼ਹਿਰ ਵਿਚ ਆਏ ਬਦਲਾਅ ਬਾਰੇ ਵੀ ਜਾਣਕਾਰੀ ਦਿੱਤੀ ਜਾਵੇਗੀ।