India

ਆਖਿਰ ਦੇਸ਼ ਭਰ ਦੇ 25 ਹਜ਼ਾਰ ਸੰਤਾਂ ਨੂੰ ਚਿੱਠੀ ਲਿਖ ਕੇ ਕਿੱਥੇ ਬੁਲਾਉਣਾ ਚਾਹੁੰਦੇ ਨੇ ਪੀਐੱਮ ਮੋਦੀ

ਵਾਰਾਣਸੀ – ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਇਕ ਸੱਦਾ ਪੱਤਰ ਤਿਆਰ ਕਰਵਾਉਣ ਦੀ ਕਵਾਇਦ ਵਿਚ ਦਿਨਾਂ ਵਿਚ ਉੱਤਰ ਪ੍ਰਦੇਸ਼ ਦੀ ਸਰਕਾਰ ਲੱਗੀ ਹੈ। ਇਹ ਸੱਦਾ ਪੱਤਰ ਦੇਸ਼ ਭਰ ਦੇ ਸੰਤਾਂ ਨੂੰ ਭੇਜਿਆ ਜਾਵੇਗਾ ਤੇ ਉਨ੍ਹਾਂ ਨੂੰ ਇਕ ਥਾਂ ‘ਤੇ ਬੁਲਾਇਆ ਜਾਵੇਗਾ। ਦਰਅਸਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਡ੍ਰੀਮ ਪ੍ਰੋਜੈਕਟ ਕਾਸ਼ੀ ਵਿਸ਼ਵਨਾਥ ਧਾਮ  ਦੀ ਸ਼ੁਰੂਆਤ ਮੌਕੇ ਦੇਸ਼ ਭਰ ਦੇ ਸੰਤਾਂ ਨੂੰ ਸੱਦਾ ਦੇਣ ਦੀ ਯੋਜਨਾ ਬਣਾਈ ਜਾ ਰਹੀ ਹੈ। ਜੇ ਅਜਿਹਾ ਹੁੰਦਾ ਹੈ ਤਾਂ 25 ਹਜ਼ਾਰ ਸੰਤਾਂ ਨੂੰ ਕਾਸ਼ੀ ਆਉਣ ਦਾ ਸੱਦਾ ਪੱਤਰ ਭੇਜਿਆ ਜਾਵੇਗਾ। ਇਸ ਦੌਰਾਨ ਸੰਤਾਂ ਨੂੰ ਕਾਸ਼ੀ ਵਿਚ ਆ ਰਹੀਆਂ ਤਬਦੀਲੀਆਂ ਤੋਂ ਜਾਣੂ ਕਰਵਾਇਆ ਜਾਵੇਗਾ। ਸੰਤਾਂ ਨੂੰ ਦੱਸਿਆ ਜਾਵੇਗਾ ਕਿ ਕਿਵੇਂ ਬਾਬਾ ਵਿਸ਼ਵਨਾਥ ਦਾ ਵਿਸ਼ਾਲ ਤੇ ਬ੍ਰਹਮ ਧਾਮ ਤੰਗ ਗਲੀਆਂ ‘ਚ ਬਣਾਇਆ ਗਿਆ ਹੈ। ਇਸ ਨਾਲ ਹੀ ਇਸ ਦੀ ਉਸਾਰੀ ਦੌਰਾਨ ਦਰਪੇਸ਼ ਚੁਣੌਤੀਆਂ ਤੇ ਉਸਾਰੀ ਸਬੰਧੀ ਸ਼ਹਿਰ ਵਿਚ ਆਏ ਬਦਲਾਅ ਬਾਰੇ ਵੀ ਜਾਣਕਾਰੀ ਦਿੱਤੀ ਜਾਵੇਗੀ।

Related posts

ਕਮਲਨਾਥ ਨੂੰ ਮੁੜ ਮੁੱਖ ਮੰਤਰੀ ਬਣਨ ਵਿਚ ਮਦਦ ਕਰਨ ਵਾਸਤੇ ਪਰਮਜੀਤ ਸਿੰਘ ਸਰਨਾ ਨੇ ਉਹਨਾਂ ਦੇ ਹੱਕ ’ਚ ਇੰਟਰਵਿਊ ਦਿੱਤੀ: ਹਰਮੀਤ ਸਿੰਘ ਕਾਲਕਾ, ਜਗਦੀਪ ਸਿੰਘ ਕਾਹਲੋਂ

Bunty

ਕਰਨਾਲ ‘ਚ ਇੰਟਰਨੈੱਟ ਸੇਵਾ ਬਹਾਲ, ਬੰਦ ਹੋਣ ਨਾਲ 70 ਕਰੋੜ ਦਾ ਵਪਾਰ ਹੋਇਆ ਪ੍ਰਭਾਵਿਤ

Bunty

ਪੰਜਾਬ ਤੇ ਹਰਿਆਣਾ ਦੇ ਬਹੁਤੇ ਹਿੱਸਿਆਂ ਵਿੱਚ ਮੀਂਹ; ਕੌਮੀ ਰਾਜਧਾਨੀ ’ਚ ਵੀ ਮੀਂਹ ਨਾਲ ਤਾਪਮਾਨ ਡਿੱਗਿਆ

Bunty