ਅਮਰੀਕਾ – ਕੋਵਿਡ-19 ਤੋਂ ਇਨਫੈਕਟਿਡ ਹਸਪਤਾਲ ’ਚ ਦਾਖ਼ਲ ਹੋਏ ਹਰ ਸੌ ’ਚੋਂ ਇਕ ਮਰੀਜ਼ ’ਚ ਸੈਂਟਰਲ ਨਰਵਸ ਸਿਸਟਮ ’ਚ ਸਟ੍ਰੋਕ ਸਮੇਤ ਕਈ ਮੁਸ਼ਕਲਾਂ ਪੈਦਾ ਹੋ ਜਾਂਦੀ ਹੈ। ਅਮਰੀਕਾ ਦੇ ਫਿਲਾਡੇਲਫੀਆ ਦੀ ਥਾਮ ਜੈਫਰਸਨ ਯੂਨੀਵਰਸਿਟੀ ਦੇ ਖੋਜਕਰਤਾਵਾਂ ਮੁਤਾਬਕ ਅਮਰੀਕਾ ’ਚ ਹਸਪਤਾਲ ’ਚ ਦਾਖ਼ਲ ਕੋਵਿਡ-19 ਦੇ ਲਗਪਗ ਹਰ 40 ਮਰੀਜ਼ਾਂ ’ਚੋਂ ਸੱਤ ਅਮਰੀਕੀ ਹਨ ਜਦੋਂ ਕਿ ਲਗਪਗ ਚਾਰ ਵੈਸਟਰਨ ਯੂਰਪੀਅਨ ਯੂਨੀਵਰਸਿਟੀ ਹਸਪਤਾਲ ਦੇ ਹਨ।
ਕੋਰੋਨਾ ਇਨਫੈਕਸ਼ਨ ਦੇ ਮਰੀਜ਼ਾਂ ਦੇ ਲੱਛਣਾਂ ਨੂੰ ਦੇਖਦੇ ਹੋਏ ਡਾਕਟਰਾਂ ਨੇ ਲਗਪਗ 11 ਫ਼ੀਸਦੀ ਮਰੀਜ਼ਾਂ ਦੇ ਦਿਮਾਗ਼ ’ਚ ਇਨਫੈਕਸ਼ਨ ਹੋਣ ਦੇ ਲੱਛਣ ਨਜ਼ਰ ਆਉਣ ਲੱਗਦੇ ਹਨ। ਰੇਡੀਓਲਾਜੀ ਸੁਸਾਇਟੀ ਆਫ ਨਾਰਥ ਅਮਰੀਕਾ ਦੀ ਸਾਲਾਨਾ ਬੈਠਕ ’ਚ ਖੋਜਕਰਤਾਵਾਂ ਨੇ ਕਿਹਾ ਕਿ ਇਸ ’ਚ ਸਭ ਤੋਂ ਮੁੱਖ ਬਿਮਾਰੀ ਇਸਕੀਮਿਕ ਸਟ੍ਰੋਕ ਹੈ। ਇਸਕੀਮਿਕ ਸਟ੍ਰੋਕ ਉਦੋਂ ਹੁੰਦਾ ਹੈ ਜਦੋਂ ਦਿਮਾਗ਼ ਦੀਆਂ ਥਮਣੀਆਂ ਸੁੰਗੜ ਜਾਂਦੀਆਂ ਹਨ ਜਾਂ ਇਨ੍ਹਾਂ ’ਚੋ ਕੋਈ ਅੜਿੱਕਾ ਪੈਦਾ ਹੋ ਜਾਂਦਾ ਹੈ। ਇਸ ਨਾਲ ਨਾਲ ਖ਼ੂਨ ਦਾ ਵਹਾਅ ’ਚ ਕਾਫੀ ਕਮੀ ਹੋ ਜਾਂਦੀ ਹੈ। ਇਸ ਨੂੁੰ ਇਸਕੀਮੀਆ ਕਿਹਾ ਜਾਂਦਾ ਹੈ। ਇਸਕੀਮਿਕ ਸਟ੍ਰੋਕ ਅਧੀਨ ਥ੍ਰਾਮਬੋਟਿਕ ਸਟ੍ਰੋਕ ਨੂੰ ਸ਼ਾਮਲ ਕੀਤਾ ਜਾਂਦਾ ਹੈ। ਇਹ ਬਿਮਾਰੀ 6.2 ਫ਼ੀਸਦੀ ਮਰੀਜ਼ਾਂ ’ਚ ਦੇਖੀ ਗਈ ਹੈ। ਇਸ ਤੋਂ ਇਲਾਵਾ 3.72 ਫ਼ੀਸਦੀ ’ਚ ਬ੍ਰੇਨ ਹੈਮਰੇਜ਼ ਹੁੰਦਾ ਦੇਖਿਆ ਗਿਆ। ਲਗਪਗ 0.47 ਫ਼ੀਸਦੀ ਕੋਰੋਨਾ ਦੇ ਮਰੀਜ਼ਾਂ ’ਚ ਇਨਫਲਾਇਟਿਸ ਦੇ ਲੱਛਣ ਉਭਰੇ। ਇਸ ਤੋਂ ਇਲਾਵਾ ਕੋਰੋਨਾ ਦੌਰਾਨ ਫੇਫੜਿਆਂ ਨਾਲ ਸਬੰਧਤ ਬਿਮਾਰੀ ਹੋਣ ਦੀ ਵੀ ਸ਼ਿਕਾਇਤ ਕੀਤੀ ਜਾਂਦੀ ਰਹੀ ਹੈ। ਮੁੱਖ ਖੋਜਕਰਤਾ ਏਸਕਾਟ ਐੱਚ ਫਾਰੋ (ਐੱਮਡੀ) ਮੁਤਾਬਕ ਇਸ ਕੌਮਾਂਤਰੀ ਮਹਾਮਾਰੀ ਕਾਰਨ ਮਰੀਜ਼ ਦਾ ਸੈਂਟਰਲ ਨਰਵਸ ਸਿਸਟਮ ਸਭ ਤੋਂ ਵੱਧ ਪ੍ਰਭਾਵਿਤ ਹੁੰਦਾ ਹੈ।