Bollywood

ਵਿੱਕੀ ਕੌਸ਼ਲ ਤੇ ਕੈਟਰੀਨਾ ਕੈਫ ਅੱਜ ਕਰ ਰਹੇ ਹਨ ਕੋਰਟ ‘ਚ ਵਿਆਹ

ਮੁੰਬਈ – ਫਿਲਮ ਅਦਾਕਾਰਾ ਕੈਟਰੀਨਾ ਕੈਫ ਤੇ ਅਦਾਕਾਰ ਵਿਕੀ ਕੌਸ਼ਲ ਅੱਜ 3 ਦਸੰਬਰ ਨੂੰ ਕਾਨੂੰਨੀ ਤੌਰ ‘ਤੇ ਪਤੀ-ਪਤਨੀ ਬਣ ਜਾਣਗੇ। ਦਰਅਸਲ ਦੋਵੇਂ ਅੱਜ ਕੋਰਟ ਮੈਰਿਜ ਕਰ ਰਹੇ ਹਨ ਤੇ ਇਸ ਤੋਂ ਬਾਅਦ 9 ਦਸੰਬਰ ਨੂੰ ਆਪਣੇ ਰਵਾਇਤੀ ਰੀਤੀ-ਰਿਵਾਜਾਂ ਮੁਤਾਬਕ ਵਿਆਹ ਕਰਨਗੇ। ਵਿੱਕੀ ਕੌਸ਼ਲ ਅਤੇ ਕੈਟਰੀਨਾ ਕੈਫ ਦਾ ਵਿਆਹ ਮੈਰਿਜ ਐਕਟ 1954 ਤਹਿਤ ਦਰਜ ਹੋਵੇਗਾ। ਮੁੰਬਈ ‘ਚ ਹੋ ਰਹੀ ਇਸ ਕੋਰਟ ਮੈਰਿਜ ‘ਚ 3 ਗਵਾਹ ਵੀ ਰਜਿਸਟਰਾਰ ਦੇ ਸਾਹਮਣੇ ਪੇਸ਼ ਹੋਣਗੇ ਅਤੇ ਐਲਾਨਨਾਮੇ ‘ਤੇ ਦਸਤਖਤ ਕਰਨਗੇ। ਕੈਟਰੀਨਾ ਕੈਫ ਅਤੇ ਵਿੱਕੀ ਕੌਸ਼ਲ ਦਾ ਵਿਆਹ ਪਿਛਲੇ ਕੁਝ ਹਫ਼ਤਿਆਂ ਤੋਂ ਸੁਰਖੀਆਂ ਵਿੱਚ ਹੈ। ਹਾਲਾਂਕਿ ਦੋਵਾਂ ਨੇ ਇਸ ਵਿਆਹ ਨੂੰ ਗੁਪਤ ਰੱਖਣ ਦਾ ਫੈਸਲਾ ਕੀਤਾ ਹੈ। ਪਰ ਸਮੇਂ-ਸਮੇਂ ‘ਤੇ ਮੀਡੀਆ ‘ਚ ਕੈਟਰੀਨਾ ਕੈਫ ਦੇ ਬ੍ਰਾਈਡਲ ਡਰੈੱਸ ਅਤੇ ਪ੍ਰੀ-ਵੈਡਿੰਗ ਫੈਸਟੀਵਲ ਦੀਆਂ ਖਬਰਾਂ ਆਉਂਦੀਆਂ ਰਹਿੰਦੀਆਂ ਹਨ। ਵਿੱਕੀ ਕੌਸ਼ਲ ਅਤੇ ਕੈਟਰੀਨਾ ਕੈਫ ਵੱਖ-ਵੱਖ ਧਾਰਮਿਕ ਪਿਛੋਕੜ ਨਾਲ ਸਬੰਧਤ ਹਨ, ਇਸ ਲਈ ਦੋਵਾਂ ਦਾ ਵਿਆਹ ਸਪੈਸ਼ਲ ਮੈਰਿਜ ਐਕਟ, 1954 ਦੇ ਤਹਿਤ ਹੋਵੇਗਾ। ਆਪਣੇ ਅਦਾਲਤੀ ਵਿਆਹ ਤੋਂ ਬਾਅਦ, ਵਿੱਕੀ ਤੇ ਕੈਟਰੀਨਾ ਆਪਣੇ ਪਰਿਵਾਰਾਂ ਸਮੇਤ ਇਸ ਹਫਤੇ ਦੇ ਅੰਤ ਵਿਚ ਇੱਕ ਰਵਾਇਤੀ ਵਿਆਹ ਸਮਾਰੋਹ ਲਈ ਰਾਜਸਥਾਨ ਲਈ ਰਵਾਨਾ ਹੋਣਗੇ। ਜਿੱਥੇ 9 ਦਸੰਬਰ ਨੂੰ ਵਿਆਹ ਹੋਵੇਗਾ।

Related posts

‘‘ਤੁਸੀਂ ਆਪਣੀ ਉਮਰ ਦੇ ਹਿਸਾਬ ਨਾਲ ਖੇਡ ਸਕਦੇ ਹੋ’’ ‘‘ਇਹ ਮੇਰਾ ਹਨੀਮੂਨ ਫੇਜ਼ ਹੈ’’: ਪੂਜਾ ਭੱਟ

Bunty

ਫਿਲਮ ਦੇ ਸੈੱਟ ‘ਤੇ ਅਰਚਨਾ ਪੂਰਨ ਸਿੰਘ ਜ਼ਖਮੀਂ !

admin

ਸਚਿਨ ਤੇਂਦੁਲਕਰ ਦੀ ਬੇਟੀ ਵਲੋਂ ਬਾਲੀਵੁੱਡ ‘ਚ ਡੈਬਿਊ ਦੀ ਤਿਆਰੀ !

admin