ArticlesAustralia & New ZealandBreaking NewsLatest News

ਵਿਕਟੋਰੀਆ ਪੁਲਿਸ ਨੇ ਅਪਰਾਧ ਕਰਵਾਉਣ ਵਾਲੇ ਵਿਅਕਤੀਆਂ ਬਾਰੇ ਲੋਕਾਂ ਤੋਂ ਜਾਣਕਾਰੀ ਮੰਗੀ

ਵਿਕਟੋਰੀਆ ਪੁਲਿਸ।

ਮੈਲਬੌਰਨ – ਵਿਕਟੋਰੀਆ ਪੁਲਿਸ ਦੀ ਆਰਮਡ ਕ੍ਰਾਈਮ ਸਕੁਐਡ ਨੇ ਆਨਲਾਈਨ ਪਲੇਟਫਾਰਮਾਂ ਰਾਹੀਂ ਅਪਰਾਧ ਕਰਵਾਉਣ ਦੇ ਸ਼ੱਕ ਹੇਠ ਕੁਝ ਵਿਅਕਤੀਆਂ ਬਾਰੇ ਲੋਕਾਂ ਤੋਂ ਜਾਣਕਾਰੀ ਮੰਗੀ ਹੈ।

ਪੁਲਿਸ ਮੁਤਾਬਕ, ਇਸ ਸਾਲ ਦੇ ਸ਼ੁਰੂ ਵਿੱਚ ਮੈਲਬਰਨ ਦੇ ਸ਼ਰਾਬ ਦੇ ਲਾਇਸੈਂਸ ਵਾਲੇ ਕਾਰੋਬਾਰੀ ਅਦਾਰਿਆਂ ਨੂੰ ਨਿਸ਼ਾਨਾ ਬਣਾਉਣ ਦੀਆਂ ਕਈ ਘਟਨਾਵਾਂ ਦੀ ਜਾਂਚ ਦੌਰਾਨ ਕੁਝ ਆਨਲਾਈਨ ਹੈਂਡਲ ਸਾਹਮਣੇ ਆਏ ਹਨ। ਇਨ੍ਹਾਂ ਰਾਹੀਂ ਅੱਗ ਲਗਵਾਉਣ, ਫਿਰੌਤੀ ਮੰਗਣ ਅਤੇ ਹੋਰ ਹਿੰਸਕ ਅਪਰਾਧ ਕਰਵਾਉਣ ਦਾ ਸ਼ੱਕ ਹੈ।

ਪੁਲਿਸ ਨੇ ਇਨ੍ਹਾਂ ਹੈਂਡਲਾਂ ਦੇ ਨਾਂ Onepercent, Motion ਅਤੇ Work ਦੱਸੇ ਹਨ। ਜਾਂਚ ਅਧਿਕਾਰੀ ਇਹ ਪਤਾ ਲਗਾਉਣਾ ਚਾਹੁੰਦੇ ਹਨ ਕਿ ਇਨ੍ਹਾਂ ਖਾਤਿਆਂ ਪਿੱਛੇ ਕੌਣ ਹੈ। ਜੇ ਕਿਸੇ ਵਿਅਕਤੀ ਨੇ ਇਨ੍ਹਾਂ ਨਾਲ ਸੰਪਰਕ ਕੀਤਾ ਹੈ ਜਾਂ ਇਸ ਬਾਰੇ ਕੋਈ ਜਾਣਕਾਰੀ ਹੈ, ਤਾਂ ਉਹ ਪੁਲਿਸ ਨਾਲ ਸਾਂਝੀ ਕਰ ਸਕਦਾ ਹੈ। ਪੁਲਿਸ ਨੇ ਦੱਸਿਆ ਕਿ 27 ਅਪ੍ਰੈਲ ਨੂੰ ਸ਼ੁਰੂ ਕੀਤੀ ਗਈ ‘ਆਪਰੇਸ਼ਨ ਇਕਲਿਪਸ’ ਰਾਹੀਂ ਗੰਭੀਰ ਅਤੇ ਸੰਗਠਿਤ ਅਪਰਾਧਾਂ ਵਿੱਚ ਸ਼ਾਮਲ ਗਿਰੋਹਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਇਸ ਮੁਹਿੰਮ ਵਿੱਚ ਵੱਖ-ਵੱਖ ਵਿਸ਼ੇਸ਼ ਪੁਲਿਸ ਟੀਮਾਂ ਮਿਲ ਕੇ ਕੰਮ ਕਰ ਰਹੀਆਂ ਹਨ। ਪੁਲਿਸ ਅਨੁਸਾਰ, ਅਪਰਾਧਾਂ ਦੀ ਯੋਜਨਾ ਬਣਾਉਣ, ਪੈਸਾ ਦੇਣ, ਆਨਲਾਈਨ ਹਦਾਇਤਾਂ ਜਾਰੀ ਕਰਨ ਅਤੇ ਅਪਰਾਧਾਂ ਨੂੰ ਅੰਜਾਮ ਦੇਣ ਵਾਲੇ ਸਾਰੇ ਲੋਕਾਂ ਵਿਰੁੱਧ ਕਾਰਵਾਈ ਕੀਤੀ ਜਾਵੇਗੀ।

ਜਾਣਕਾਰੀ ਦੇਣ ਲਈ ਕ੍ਰਾਈਮ ਸਟੌਪਰਜ਼ ਨਾਲ 1800 333 000 ‘ਤੇ ਸੰਪਰਕ ਕੀਤਾ ਜਾ ਸਕਦਾ ਹੈ ਜਾਂ www.crimestoppersvic.com.au ‘ਤੇ ਗੁਪਤ ਰਿਪੋਰਟ ਦਰਜ ਕਰਵਾਈ ਜਾ ਸਕਦੀ ਹੈ। ਜਾਣਕਾਰੀ ਦੇਣ ਵਾਲੇ ਦੀ ਪਛਾਣ ਗੁਪਤ ਰੱਖੀ ਜਾ ਸਕਦੀ ਹੈ।

Related posts

ਫੇਸ ਮਾਸਕ ਵਰਤ ਕੇ ਖੁਦ ਬਚੋ ਤੇ ਦੂਜੇ ਨੂੰ ਬਚਾਓ

admin

ਬੌਲੀਵੁੱਡ ਦੇ ਦਿੱਗਜ ਅਦਾਕਾਰ ਨਾਨਾ ਪਾਟੇਕਰ ਦੇ 10 ਅਣਸੁਣੇ ਕਿੱਸੇ !

admin

Prime Minister – Opinion – Australia Day 2022

admin