ਨਵੀਂ ਦਿੱਲੀ – ਸੀਨੀਅਰ ਪੱਤਰਕਾਰ ਵਿਨੋਦ ਦੁਆ 67 ਸਾਲ ਦੀ ਉਮਰ ਵਿਚ ਦੇਹਾਂਤ ਹੋ ਗਿਆ ਹੈ। ਉਹ ਲੰਬੇ ਸਮੇਂ ਤੋਂ ਬਿਮਾਰ ਸਨ। ਸ਼ਨੀਵਾਰ ਨੂੰ ਵਿਨੋਦ ਦੁਆ ਦੀ ਬੇਟੀ ਮੱਲਿਕਾ ਦੁਆ ਨੇ ਆਪਣੇ ਇੰਸਟਾਗ੍ਰਾਮ ਪੋਸਟ ‘ਤੇ ਪਿਤਾ ਦੀ ਮੌਤ ਦੀ ਪੁਸ਼ਟੀ ਕੀਤੀ। ਮਲਿਕ ਨੇ ਆਪਣੀ ਪੋਸਟ ‘ਚ ਲਿਖਿਆ ਕਿ ਮੇਰੇ ਪਿਤਾ ਵਿਨੋਦ ਦੁਆ ਦਾ ਦੇਹਾਂਤ ਹੋ ਗਿਆ ਹੈ, ਪ੍ਰਮਾਤਮਾ ਉਨ੍ਹਾਂ ਦੀ ਆਤਮਾ ਨੂੰ ਸ਼ਾਂਤੀ ਦੇਵੇ। ਮੱਲਿਕਾ ਨੇ ਦੱਸਿਆ ਕਿ ਵਿਨੋਦ ਦੁਆ ਦਾ ਅੰਤਿਮ ਸੰਸਕਾਰ ਲੋਧੀ ਸ਼ਮਸ਼ਾਨਘਾਟ ‘ਚ ਕੀਤਾ ਜਾਵੇਗਾ।
ਇਸ ਖਬਰ ਨਾਲ ਪੂਰੇ ਪੱਤਰਕਾਰਤਾ ਜਗਤ ਵਿਚ ਸ਼ੌਕ ਦੀ ਲਹਿਰ ਚੱਲੀ ਹੈ। ਹਿੰਦੀ ਪੱਤਰਕਾਰਤਾ ਵਿਚ ਦੁਆ ਨੇ ਪਹਿਲੀ ਵਾਰ ਦੂਰਦਰਸ਼ਨ ਤੇ ਐੱਨਡੀਟੀਵੀ ਤੇ ਹੋਰ ਕਈ ਸੰਸਥਾਵਾਂ ਵਿਚ ਕੰਮ ਕੀਤਾ। ਪਿਛਲੇ ਕਾਫੀ ਦਿਨਾਂ ਤੋਂ ਉਨ੍ਹਾਂ ਦੀ ਤਬੀਅਤ ਖਰਾਬ ਸੀ ਤੇ ਉਹ ਅਪੋਲੋ ਹਸਪਤਾਲ ਵਿਚ ਆਈਸੀਯੂ ਵਿਚ ਭਰਤੀ ਸੀ।