ਡਾਕਟਰ ਭੀਮ ਰਾਉ ਅਬੇਂਡਕਰ (14 ਅਪ੍ਰੈਲ 1891 – 6 ਦਸੰਬਰ 1956) ਇਤਹਾਸਕ ਪੱਖ ਤੋ ਡਾ਼ ਅਬੇਡਕਰ ਇੱਕ ਭਾਰਤੀ ਕਨੂੰਨ ਸਾਜ,ਅਰਥ-ਸ਼ਾਸ਼ਤਰੀ ,ਸਮਾਜ ਸੁਧਾਰਕ ਸਨ, ਜਿਨ੍ਹਾਂ ਨੇ ਦਲਿਤ ਬੋਧੀ ਲਹਿਰ ਨੂੰ ਪਰਭਾਵਤ ਕੀਤਾ। ਬਹੁਜਨ ਨਾਲ ਹੁੰਦੇ ਸਮਾਜਿਕ ਭੇਤ ਭਾਵ ਦੇ ਖਿਲਾਫ ਪ੍ਰਚਾਰ ਕੀਤਾ।ਜਦ ਕੇ ਔਰਤਾਂ ਤੇ ਕਿੱਤੇ ਦੇ ਅਧਿਕਾਰ ਦਾ ਵੀ ਸਮੱਰਥਨ ਕੀਤਾ।ਬਹੁਜਨਰਾਜਨੀਤਕ ਨੇਤਾ ਬੋਧੀ ਪੁੰਨਰੁੱਥਾਨਵਾਦੀ ਹੋਣ ਦੇ ਨਾਲ ਨਾਲ ਭਾਰਤੀ ਸੰਵਿਧਾਨ ਦੇ ਨਿਰਮਾਤਾ ਸਨ।ਉਨਾ ਨੂੰ ਬਾਬਾ ਸਾਹਿਬ ਦੇ ਨਾਂ ਨਾਲ ਜਾਣਿਆਂ ਜਾਂਦਾ ਸੀ।ਉਨਾ ਦਾ ਜਨਮ ਅਛੂਤ ਅਤੇ ਗਰੀਬ ਪਰਵਾਰ ਵਿੱਚ ਹੋਇਆ ਸੀ।ਉਨਾ ਨੇ ਆਪਣਾ ਸਾਰਾ ਜੀਵਣ ਹਿੰਦੂ ਧਰਮ ਚਾਰ ਵਰਣ ਪ੍ਰਣਾਲੀ ਭਾਰਤੀ ਸਮਾਜ ਵਿੱਚ ਸਰਵ ਵਿਆਸਤ ਜਾਤੀ ਵਿਵਸਥਾ ਦੇ ਵਿਰੁੱਧ ਸਘੰਰਸ਼ ਚ ਲਗਾ ਦਿੱਤਾ।ਹਿੰਦੂ ਧਰਮ ਵਿੱਚ ਮਨੁੱਖੀ ਸਮਾਜ ਨੂੰ ਚਾਰ ਵਰਣਾਂ ਵਿੱਚ ਵਰਗੀਕ੍ਰਿਤ ਕੀਤਾ ਹੈ।ਉਨਾ ਨੂੰ ਬੋਧੀ ਮਹਾਸ਼ਕਤੀਆ ਅਤੇ ਦਲਿਤ ਅੰਦੋਲਨ ਨੂੰ ਅਰੰਭ ਕਰਣ ਦਾ ਸਿਹਰਾ ਵੀ ਉਨਾ ਨੂੰ ਜਾਂਦਾ ਹੈ।1990 ਵਿੱਚ ਉਹਨਾ ਨੂੰ ਮਰਨ ਭਾਰਤ ਦੇ ਸਰਵਉਚ ਨਾਗਰਕ ਇਨਾਮ ਭਾਰਤ ਰਤਨ ਨਾਲ ਸਨਮਾਨਿਤ ਕੀਤਾ ਗਿਆ।ਉਹ ਗਰੀਬ ਪੱਛੜੇ ,ਦਲਿਤਾ ਦੇ ਮਸੀਹਾ ਸਨ ਜਿੰਨਾ ਨੇ ਇੰਨਾ ਪ੍ਰਤੀ ਨੋਕਰੀਆ ਵਿੱਚ ਰਾਖਵਾਕਰਣ ਕੀਤਾ।1927 ਵਿੱਚ ਛੂਤ ਛਾਤ ਦੀ ਬੀਮਾਰੀ ਦੇ ਖਿਲਾਫ ਅੰਦੋਲਨ ਕੀਤਾ। 15 ਅਗੱਸਤ 1947 ਨੂੰ ਭਾਰਤ ਦੀ ਅਜ਼ਾਦੀ ਤੋਂ ਬਾਅਦ ਕਨੂੰਨ ਤੇ ਨਿਆਂ ਮੰਤਰੀ ਦਾ ਅਹੁੱਦਾ ਦੇ ਕੇ 29 ਅਗੱਸਤ ਨੂੰ ਸੰਵਿਧਾਨ ਡਰਾਫਟ ਕਮੇਟੀ ਦਾ ਚੇਅਰਮੈਨ ਬਣਾਇਆਂ।ਭਾਰਤ ਦਾ ਸੰਵਿਧਾਨ ਲਿਖਣ ਲਈ ਸੰਵਿਦਾਨ ਸਭਾ ਦੁਆਰਾ ਨਿਯੁਕਤ ਕੀਤਾ ਗਿਆ।ਉਹ ਬੁੱਧੀਮਾਨ ਸੀ ਤੇ 60 ਦੇਸ਼ਾਂ ਸੰਵਿਧਾਨਾਂ ਦੀ ਪੜਾਈ ਕੀਤੀ ਸੀ।ਭਾਰਤੀ ਸੰਵਿਧਾਨ ਦਾ ਨਿਰਮਾਣ ਕਰ ਕੇ ਸਾਰਿਆ ਨੂੰ ਬਰਾਬਰੀ ਦਾ , ਸੁਤੰਤਰਤਾ ਦਾ ਅਧਿਕਾਰ, ਹੱਕ ਬਿਨਾ ਕਿਸੇ ਭੇਤ ਭਾਵ ਧਰਮ, ਲਿੰਗ, ਜਾਤ ਦੇ ਦਿੱਤਾ।ਉਸ ਵੇਲੇ ਛੂਤ ਛਾਤ ਦਾ ਖ਼ਾਤਮਾ ਕੀਤਾ ਜਦੋਂ ਦਲਿਤ ਤੇ ਛੂਤ ਛਾਤ ਦੀਆ ਪਬੰਦੀਆ ਜ਼ੋਰਾਂ ਤੇ ਸੀ। ਕਿਉਂਕਿ ਉਨਾ ਨੇ ਛੂਤ ਛਾਤ ਨੂੰ ਆਪਣੇ ਪਿੰਢੇ ਵਿੱਚ ਹੰਡਾਇਆ ਸੀ। ਉਸ ਨੂੰ ਭਾਰਤ ਦੇ ਸੰਵਿਧਾਨ ਲਿਖਣ ਦਾ ਪਿਤਾ ਮੰਨਿਆ ਜਾਂਦਾ ਹੈ।ਡਾਕਟਰ ਅਬੇਂਡਕਰ ਸਿਰਫ ਦੁਬਲੇ ਕੁਚਲੇ ਲੋਕਾ ਦੇ ਹੀ ਮਸੀਹਾ ਨਹੀਂ ਸਨ ਬਲਕਿ ਇੱਕ ਯੋਗ ਪੁਰਸ਼ ਹੁੰਦੇ ਹੋਏ ਸਮੁੱਚੀ ਮਾਨਵਤਾ ਦੇ ਭਲੇ ਲਈ ਕੰਮ ਕਰਣ ਵਾਲੇ ਮਹਾਨ ਵਿਦਵਾਨ ਸਨ।ਹੁਣ ਜਦੋਂ ਪੰਜਾਬ ਸਮੇਤ ਪੰਜ ਸਟੇਟਾ ਦੀਆਂ ਅਗਾਮੀ ਚੋਣਾਂ ਹੋ ਰਹੀਆ ਹਨ ਸੰਵਿਧਾਨ ਹੀ ਸਾਨੂੰ ਵੋਟ ਦੇਣ ਦਾ ਅਧਿਕਾਰ ਦਿੰਦਾ ਹੈ।ਰਾਜਨੀਤਕ ਪਾਰਟੀਆਂ ਸੌੜੀ ਰਾਜਨੀਤੀ ਕਰ ਭੀਮ ਰਾਉ ਅਬੇਂਡਕਰ ਵਲੋ ਛੂਤ ਛਾਤ ਦੇ ਖਿਲਾਫ ਉਠਾਈ ਅਵਾਜ਼ ਦੇ ਉਲਟ ਚੋਣਾਂ ਵਿੱਚ ਦਲਿਤ ਭੱਤਾ ਖੇਲ ਉਨ੍ਹਾਂ ਦਾ ਅਪਮਾਨ ਕਰ ਰਹੇ ਹਨ।ਅਜ਼ਾਦ ਭਾਰਤ ਦੇ ਉਹ ਪਹਿਲੇ ਕਨੂੰਨ ਮੰਤਰੀ ਸਨ।ਬਾਬਾ ਨਾਨਕ ਜੀ ਨੇ ਵੀ ਛੂਤ ਛਾਤ ਜਾਤ ਭਾਂਤ ਦਾ ਖ਼ਾਤਮਾ ਕਰਨ ਲਈ ਅਵਾਜ਼ ਉਠਾਈ।ਜੋ ਮਨੱਖੀ ਜੀਵ ਅਜੇ ਵੀ ਜਾਤ ਭਾਂਤ ਦੇ ਬੰਧਨਾਂ ਵਿੱਚ ਵੰਡਿਆ ਹੋਇਆ ਹੈ ਜੋ ਬਾਬਾ ਨਾਨਕ ਦੇ 552 ਪੁਰਬ ਤੇ ਹਰ ਪ੍ਰਾਣੀ ਨੂੰ ਡਾ਼ ਭੀਮ ਰਾਉ ਅਬੇਂਡਕਰ ਦੀ ਬਰਸੀ ਤੇ ਇੰਨ੍ਹਾਂ ਸਮਾਜਕ ਕਰੀਤੀਆਂ ਦਾ ਖੰਡਨ ਕਰਨਾ ਚਾਹੀਦਾ ਹੈ।ਇਹ ਹੀ ਸੱਚੀ ਸ਼ਰਦਾਜਲੀ ਹੈ।
– ਗੁਰਮੀਤ ਸਿੰਘ ਵੇਰਕਾ
