International

ਅਮਰੀਕਾ ਨੇ ਬੀਜਿੰਗ ਓਲੰਪਿਕ ਦਾ ਕੀਤਾ ਕੂਟਨੀਤਕ ਬਾਈਕਾਟ

ਵਾਸ਼ਿੰਗਟਨ – ਅਮਰੀਕਾ ਨੇ ਐਲਾਨ ਕੀਤਾ ਹੈ ਕਿ ਉਹ ਚੀਨ ਵਿੱਚ 2022 ਦੀਆਂ ਵਿੰਟਰ ਓਲੰਪਿਕ ਖੇਡਾਂ ਦਾ ਕੂਟਨੀਤਕ ਬਾਈਕਾਟ ਕਰੇਗਾ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਵ੍ਹਾਈਟ ਹਾਊਸ ਦੇ ਪ੍ਰੈੱਸ ਸਕੱਤਰ ਜੇਨ ਸਾਕੀ ਨੇ ਦੱਸਿਆ ਕਿ ਬਾਇਡਨ ਪ੍ਰਸ਼ਾਸਨ ਨੇ ਬੀਜਿੰਗ ‘ਚ ਹੋਣ ਵਾਲੀਆਂ ਵਿੰਟਰ ਓਲੰਪਿਕ ਅਤੇ ਪੈਰਾਲੰਪਿਕ ਖੇਡਾਂ ‘ਚ ਆਪਣੇ ਕਿਸੇ ਵੀ ਅਧਿਕਾਰਤ ਜਾਂ ਕੂਟਨੀਤਕ ਵਫਦ ਨੂੰ ਨਾ ਭੇਜਣ ਦਾ ਫੈਸਲਾ ਕੀਤਾ ਹੈ। ਅਮਰੀਕਾ ਨੇ ਚੀਨ ਦੁਆਰਾ ਸ਼ਿਨਜਿਆਂਗ ਸੂਬੇ ਅਤੇ ਦੇਸ਼ ਵਿੱਚ ਹੋਰ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਦਾ ਦੋਸ਼ ਲਗਾਇਆ ਹੈ ਅਤੇ ਅਮਰੀਕਾ ਨੇ ਇਸ ਦਾ ਵਿਰੋਧ ਨਹੀਂ ਕੀਤਾ ਹੈ।ਜ਼ਿਕਰਯੋਗ ਹੈ ਕਿ ਦੋ ਮਹੀਨਿਆਂ ਬਾਅਦ ਸਰਦ ਰੁੱਤ ਓਲੰਪਿਕ ਸ਼ੁਰੂ ਹੋਣ ਜਾ ਰਹੇ ਹਨ। ਅਮਰੀਕਾ ਨੇ ਇਹ ਐਲਾਨ ਫਰਵਰੀ 2022 ਵਿੱਚ ਖੇਡ ਸ਼ੁਰੂ ਹੋਣ ਤੋਂ ਪਹਿਲਾਂ ਕੀਤਾ ਹੈ। ਵੈਸੇ ਅਮਰੀਕਾ ਵੱਲੋਂ ਅਜਿਹਾ ਕੋਈ ਫੈਸਲਾ ਲਏ ਜਾਣ ਦੀ ਸੰਭਾਵਨਾ ਕਾਫੀ ਪਹਿਲਾਂ ਤੋਂ ਲਗਾਈ ਜਾ ਰਹੀ ਸੀ। ਹਾਲਾਂਕਿ ਅਮਰੀਕੀ ਖਿਡਾਰੀਆਂ ਦੇ ਸਰਦ ਰੁੱਤ ਓਲੰਪਿਕ ‘ਚ ਹਿੱਸਾ ਲੈਣ ਦੀ ਉਮੀਦ ਹੈ। ਬਿਡੇਨ ਪ੍ਰਸ਼ਾਸਨ ਆਪਣੇ ਸਿਰਫ ਇੱਕ ਕੂਟਨੀਤਕ ਪ੍ਰਤੀਨਿਧ ਨੂੰ ਬੀਜਿੰਗ ਨਹੀਂ ਭੇਜੇਗਾ।

Related posts

ਟਰੰਪ ਦਾ ‘ਵਨ ਬਿਗ ਬਿਊਟੀਫੁੱਲ ਬਿੱਲ’ ਪਾਸ : ਇਸ ਬਿੱਲ ਵਿੱਚ ਅਜਿਹੀ ਕੀ ਖਾਸ ਗੱਲ ਹੈ ?

admin

ਇਜ਼ਰਾਈਲ-ਈਰਾਨ ਯੁੱਧ ਅਤੇ ਦੁਨੀਆਂ ਦਾ ‘ਪੁਲਿਸਮੈਨ’ !

admin

ਅਮਰੀਕੀ ਸੁਰੱਖਿਆ ਤਰਜੀਹਾਂ ਦੇ ਅਧਾਰ ‘ਤੇ ਅਮਰੀਕਾ ਨੇ ਯੂਕਰੇਨ ਨੂੰ ਫੌਜੀ ਸਹਾਇਤਾ ਰੋਕੀ !

admin