India

ਪ੍ਰਿੰਸੀਪਲ ਸਮੇਤ ਨੌ ਅਧਿਆਪਕਾਂ ਨੇ 10ਵੀਂ ਦੀ ਵਿਦਿਆਰਥਣ ਨਾਲ ਕੀਤਾ ਜਬਰ ਜਨਾਹ

ਜੈਪੁਰ – ਰਾਜਸਥਾਨ ਦੇ ਅਲਵਰ ਜ਼ਿਲ੍ਹੇ ਵਿਚ ਇਕ ਸਰਕਾਰੀ ਸਕੂਲ ਦੇ ਪ੍ਰਿੰਸੀਪਲ ਤੇ ਨੌ ਅਧਿਆਪਕਾਂ ਨੇ ਵਿਦਿਆਰਥਣ ਨਾਲ ਸਮੂਹਿਕ ਜਬਰ ਜਨਾਹ ਕੀਤਾ ਹੈ। ਦੋ ਅਧਿਆਪਕਾਂ ਨੇ ਵਿਦਿਆਰਥਣ ਨੂੰ ਡਰਾ-ਧਮਕਾ ਕੇ ਇਨ੍ਹਾਂ ਦਾ ਸਹਿਯੋਗ ਕੀਤਾ। ਅਧਿਆਪਕਾਵਾਂ ਨੇ ਜਬਰ ਜਨਾਹ ਦਾ ਵੀਡੀਓ ਵੀ ਬਣਾਇਆ ਹੈ। ਪੀੜਤਾ ਕਲਾਸ 10ਵੀਂ ਦੀ ਵਿਦਿਆਰਥਣ ਹੈ। ਸਕੂਲ ਵਿਚ ਪੜ੍ਹਨ ਵਾਲੀਆਂ ਤਿੰਨ ਹੋਰ ਵਿਦਿਆਰਥਣਾਂ ਦੇ ਪਰਿਵਾਰਕ ਮੈਂਬਰਾਂ ਨੇ ਅਧਿਆਪਕਾਂ ਖ਼ਿਲਾਫ਼ ਛੇੜਛਾੜ ਦਾ ਮਾਮਲਾ ਦਰਜ ਕਰਵਾਇਆ ਹੈ। ਇਹ ਤਿੰਨੋਂ ਵਿਦਿਆਰਥਣਾਂ ਕਲਾਸ 3, 4 ਤੇ 6 ਵਿਚ ਪੜ੍ਹਦੀਆਂ ਹਨ। ਸਮੂਹਿਕ ਜਬਰ ਜਨਾਹ ਦਾ ਮਾਮਲਾ ਅਲਵਰ ਜ਼ਿਲ੍ਹੇ ਦੇ ਰਾਏਸਰਨਾ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦਾ ਹੈ। ਮਾਂਢਣ ਪੁਲਿਸ ਥਾਣਾ ਅਧਿਕਾਰੀ ਮੁਕੇਸ਼ ਯਾਦਵ ਨੇ ਦੱਸਿਆ ਕਿ ਪੀੜਤ ਵਿਦਿਆਰਥਣ ਦੇ ਪਿਤਾਨੇ ਪੁਲਿਸ ਥਾਣੇ ਵਿਚ ਰਿਪੋਰਟ ਦਰਜ ਕਰਵਾਉਂਦੇ ਹੋਏ ਲਿਖਿਆ ਕਿ ਉਹ ਟਰੱਕ ਚਾਲਕ ਹੈ। ਉਸਦੀ ਪਤਨੀ ਬੋਲ ਤੇ ਸੁਣ ਨਹੀਂ ਸਕਦੀ ਤੇ ਧੀ 10ਵੀਂ ਕਲਾਸ ਵਿਚ ਪੜ੍ਹਦੀ ਹੈ। ਪਿਛਲੇ ਦਿਨੀਂ ਉਹ ਟਰੱਕ ਚਲਾ ਕੇ ਕੁਝ ਦਿਨਾਂ ਬਾਅਦ ਘਰ ਆਇਆ ਤਾਂ ਪਤਾ ਲੱਗਾ ਕਿ ਧੀ ਕਈ ਦਿਨਾਂ ਤੋਂ ਸਕੂਲ ਨਹੀਂ ਜਾ ਰਹੀ ਹੈ। ਪਿਤਾ ਨੇ ਧੀ ਨੂੰ ਸਕੂਲ ਜਾਣ ਲਈ ਕਿਹਾ ਤਾਂ ਉਸ ਨੇ ਮਨ੍ਹਾ ਕਰ ਦਿੱਤਾ ਤੇ ਰੋਣ ਲੱਗੀ। ਪੁੱਛਣ ’ਤੇ ਉਸ ਨੇ ਅਧਿਆਪਕਾਂ ਦੁਆਰਾ ਜਬਰ ਜਨਾਹ ਕਰਨ ਤੇ ਵੀਡੀਓ ਬਣਾਉਣ ਦੀ ਗੱਲ ਦੱਸੀ। ਪੀੜਤਾ ਨੇ ਪਿਤਾ ਨੂੰ ਦੱਸਿਆ ਕਿ ਅਧਿਆਪਕ ਪਿਛਲੇ ਇਕ ਸਾਲ ਤੋਂ ਜਬਰ ਜਨਾਹ ਕਰ ਰਹੇ ਸਨ। ਪਿਛਲੇ ਹਫਤੇ ਪ੍ਰਿੰਸੀਪਲ ਜਿਤੇਂਦਰ ਕੁਮਾਰ, ਅਧਿਆਪਕ ਰਾਜਕੁਮਾਰ ਤੇ ਪ੍ਰਮੋਦ ਨੇ ਉਸਦੇ ਨਾਲ ਸਮੂਹਿਕ ਜਬਰ ਜਨਾਹ ਕੀਤਾ। ਦੋ ਅਧਿਆਪਕਾਵਾਂ ਮਨੀਸ਼ਾ ਯਾਦਵ ਤੇ ਅਨੀਤਾ ਕੁਮਾਰੀ ਉਸ ਨੂੰ ਅਧਿਆਪਕ ਸੁਰੇਸ਼ ਮੀਣਾ ਦੇ ਕਮਰੇ ਵਿਚ ਪੜ੍ਹਾਈ ਕਰਾਉਣ ਦੇ ਬਹਾਨੇ ਲੈ ਗਈ ਸੀ, ਜਿਥੇ ਤਿੰਨਾਂ ਨੇ ਸਮੂਹਿਕ ਰੂਪ ਨਾਲ ਜਬਰ ਜਨਾਹ ਕੀਤਾ। ਦੋ ਅਧਿਆਪਕਾਵਾਂ ਨੇ ਪੀੜਤਾ ਨੂੰ ਕਿਹਾ ਤੂੰ ਗਰੀਬ ਹੈਂ ਤੇਰੀ ਸਕੂਲ ਦੀ ਫੀਸ, ਯੂਨੀਫਾਰਮ ਤੇ ਕਿਤਾਬਾਂ ਅਸੀਂ ਦੇ ਦੇਵਾਂਗੇ, ਪਰ ਤੈਨੂੰ ਅਧਿਆਪਕਾਂ ਨੂੰ ਖ਼ੁਸ਼ ਕਰਨਾ ਹੋਵੇਗਾ। ਦੋਵੇਂ ਅਧਿਆਪਕਾਵਾਂ ਨੇ ਜ਼ਬਰਦਸਤੀ ਉਸਦੇ ਕੱਪੜੇ ਉਤਾਰ ਦਿੱਤੇ ਤੇ ਫਿਰ ਪ੍ਰਿੰਸੀਪਲ ਤੇ ਦੋ ਅਧਿਆਪਕਾਂ ਨੇ ਉਸਦੇ ਨਾਲ ਸਮੂਹਿਕ ਜਬਰ ਜਨਾਹ ਕੀਤਾ।ਬੁੱਧਵਾਰ ਸਵੇਰੇ ਪੁਲਿਸ ਡਿਪਟੀ ਸੁਪਰਡੈਂਟ ਮਦਨ ਲਾਲ ਤੇ ਬਲਾਕ ਸਿੱਖਿਆ ਅਧਿਕਾਰੀ ਸਰਿਤਾ ਯਾਦਵ ਮੌਕੇ ’ਤੇ ਪੁੱਜੇ। ਡਿਪਟੀ ਸੁਪਰਡੈਂਟ ਨੇ ਦੱਸਿਆ ਕਿ ਪਾਕਸੋ ਐਕਟ ਤਹਿਤ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਉੱਥੇ ਯਾਦਵ ਨੇ ਕਿਹਾ ਕਿ ਰਿਪੋਰਟ ਤਿਆਰ ਕਰ ਕੇ ਸਿੱਖਿਆ ਮੰਤਰੀ ਨੂੰ ਭੇਜੀ ਜਾਵੇਗੀ। ਵਰਨਣਯੋਗ ਹੈ ਕਿ ਇਸੇ ਸਕੂਲ ਦੀ ਇਕ ਵਿਦਿਆਰਥਣ ਨੇ ਪਿਛਲੇ ਸਾਲ ਇਕ ਹੋਰ ਅਧਿਆਪਕ ’ਤੇ ਜਬਰ ਜਨਾਹ ਦਾ ਦੋਸ਼ ਲਗਾਇਆ ਸੀ।

Related posts

ਮੋਦੀ ਵਲੋਂ ਪਹਿਲਾ ਬਲਾਇੰਡ ਟੀ-20 ਵਿਸ਼ਵ ਕੱਪ ਜਿੱਤਣ ਵਾਲੀ ਭਾਰਤੀ ਮਹਿਲਾ ਟੀਮ ਨੂੰ ਵਧਾਈਆਂ

admin

ਭਾਰਤ ਦੇ ਅਹਿਮਦਾਬਾਦ ਵਿੱਚ ਹੋਣਗੀਆਂ ‘ਕਾਮਨਵੈਲਥ ਗੇਮਜ਼ 2030’

admin

‘ਮਹਿਲਾ ਪ੍ਰੀਮੀਅਰ ਲੀਗ 2026’ 9 ਜਨਵਰੀ ਤੋਂ 5 ਫਰਵਰੀ ਤੱਕ ਹੋਵੇਗੀ

admin