India

ਠਾਣੇ ’ਚ ਮੀਂਹ ਕਾਰਨ ਰਿਜ਼ਾਰਟ ’ਚ ਫਸੇ 49 ਲੋਕਾਂ ਨੂੰ ਬਚਾਇਆ

ਮੁੰਬਈ – ਮਹਾਰਾਸ਼ਟਰ ਦੇ ਠਾਣੇ ਜ਼ਿਲੇ ’ਚ ਭਾਰੀ ਮੀਂਹ ਕਾਰਨ ਜਲ-ਥਲ ਹੋਏ ਇਕ ਰਿਜ਼ਾਰਟ ’ਚ ਫਸੇ 49 ਲੋਕਾਂ ਨੂੰ ਐਤਵਾਰ ਨੂੰ ਸੁਰੱਖਿਅਤ ਬਾਹਰ ਕੱਢਿਆ ਗਿਆ। ਨੈਸ਼ਨਲ ਡਿਜ਼ਾਸਟਰ ਰਿਸਪਾਂਸ ਫੋਰਸ (ਐੱਨ. ਡੀ. ਆਰ. ਐੱਫ.) ਦੇ ਇਕ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ।
ਅਧਿਕਾਰੀ ਨੇ ਦੱਸਿਆ ਕਿ ਐੱਨ. ਡੀ. ਆਰ. ਐੱਫ. ਦੀ ਇਕ ਟੀਮ ਨੇ ਸ਼ਾਹਪੁਰ ਖੇਤਰ ’ਚ ਸਥਿਤ ਰਿਜ਼ਾਰਟ ’ਚ ਫਸੇ ਲੋਕਾਂ ਨੂੰ ਬਚਾਉਣ ਲਈ ਕਿਸ਼ਤੀਆਂ ਅਤੇ ਲਾਈਫ ਕੇਅਰ ਜੈਕੇਟਾਂ ਦੀ ਵਰਤੋਂ ਕੀਤੀ। ਉਨ੍ਹਾਂ ਦੱਸਿਆ ਕਿ ਮਾਨਸੂਨ ਦੇ ਮੱਦੇਨਜ਼ਰ ਐੱਨ. ਡੀ. ਆਰ. ਐੱਫ. ਦੀਆਂ ਟੀਮਾਂ ਨੂੰ ਮੁੰਬਈ, ਠਾਣੇ ਅਤੇ ਪਾਲਘਰ ਜ਼ਿਲਿਆਂ ’ਚ ਤਾਇਨਾਤ ਕੀਤਾ ਗਿਆ ਹੈ।ਅਧਿਕਾਰੀ ਨੇ ਦੱਸਿਆ ਕਿ ਮੁੰਬਈ, ਠਾਣੇ, ਪਾਲਘਰ, ਸਾਤਾਰਾ, ਸਾਂਗਲੀ, ਕੋਲ੍ਹਾਪੁਰ ਸਮੇਤ ਸੂਬੇ ਦੇ ਵੱਖ-ਵੱਖ ਹਿੱਸਿਆਂ ’ਚ ਐੱਨ. ਡੀ. ਆਰ. ਐੱਫ. ਦੀਆਂ 13 ਟੀਮਾਂ ਨੂੰ ਤਾਇਨਾਤ ਕੀਤਾ ਗਿਆ ਹੈ।

Related posts

ਹਾਮਿਦ ਮੀਰ ਨੇ ਇਮਰਾਨ ਖਾਨ ਦੇ ਸਾਹਮਣੇ ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਦੀ ਰੱਖੀ ਮਿਸਾਲ

Bunty

ਯੋਗੀ ਸਰਕਾਰ ਨੇ ਆਸ਼ੀਸ਼ ਮਿਸ਼ਰਾ ਦੀ ਜ਼ਮਾਨਤ ਦਾ ਕੀਤਾ ਸੀ ਵਿਰੋਧ, ਸੁਪਰੀਮ ਕੋਰਟ ‘ਚ ਦਾਖ਼ਲ ਕੀਤਾ ਜਵਾਬ

Bunty

ਖਾਣ-ਪੀਣ ਵਾਲੀਆਂ ਚੀਜ਼ਾਂ ਦੀ ਪੈਕਿੰਗ ਸਟੈਪਲ ਨਾ ਵਰਨਣ ਦੇ ਨਿਰਦੇਸ਼

admin