Articles Religion

ਦੋ ਬੜੀਆਂ ਕੀਮਤੀ ਜ਼ਿੰਦਾ ਨੀਂਹਾਂ ਵਿੱਚ ਆਣ ਖਲੋ ਗਈਆਂ !

ਸਾਹਿਬਜ਼ਾਦਾ ਫਤਹਿ ਸਿੰਘ ਦਾ ਜਨਮ 1698 ਅਨੰਦਪੁਰ ਸਾਹਿਬ ਵਿਖੇ ਹੋਇਆ। ਇਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸੱਭ  ਤੋ ਛੋਟੇ ਪੁੱਤਰ ਸਨ। ਦੋਵੇਂ ਛੋਟੇ ਸਾਹਿਬਜ਼ਾਦੇ ਜੋਰਾਵਰ ਸਿੰਘ ਤੇ ਫਤਹਿ  ਸਿੰਘ ਨੂੰ 26 ਦਸੰਬਰ 1704 ਨਵਾਬ ਸਰਹੰਦ , ਵਜੀਦੇ ਦੇ ਜਾਲਮਾਨਾ ਹੁਕਮ ਨਾਲ ਜਿਊਂਦੇ ਜੀਅ ਨੀਆਂ ਵਿੱਚ ਚੁਣ ਦਿੱਤਾ ਗਿਆ। ਉਸ  ਵੇਲੇ  ਉਹਨਾਂ ਦੀ ਉਮਰ  ਕ੍ਰਮਵਾਰ 8 ਤੇ 6 ਸਾਲ ਦੀ ਸੀ। 22 ਦਸੰਬਰ ਸੰਨ 1704 ਨੂੰ ਵੱਡੇ ਸਾਹਿਬਜ਼ਾਦੇ ਚਮਕੌਰ ਦੀ ਜੰਗ ਵਿੱਚ ਸ਼ਹੀਦ ਹੋ ਗਏ। ਉਸ ਵੇਲੇ ਉਹਨਾਂ ਦੀ ਉਮਰ ਲੱਗ ਭੱਗ 18 ਤੇ 14 ਸਾਲ ਸੀ। 20 ਤੇ 21 ਦਸੰਬਰ ਸੰਨ 1704 ਦੀ ਰਾਤ ਨੂੰ ਦਸ਼ਮ ਪਿਤਾ ਨੇ ਅਨੰਦਪੁਰ ਸਾਹਿਬ ਦਾ ਕਿੱਲਾ ਛੱਡ ਦਿੱਤਾ।ਹਾਕਮਾਂ ਨੇ ਗਊ ਕੁਰਾਨ ਦੀਆਂ ਖਾਧੀਆਂ ਸਾਰੀਆਂ ਕਸਮਾਂ – ਵਾਇਦੇ  ਭੁੱਲ  ਪਿੱਛੋਂ ਭਿਅੰਕਰ ਹਮਲਾ ਕਰ ਦਿੱਤਾ।, ਉਸ ਵੇਲੇ ਸਰਸਾ ਨਦੀ ਵਿੱਚ ਹੜ ਆਇਆ ਹੋਇਆ ਸੀ।ਸਰਸਾ ਨਦੀ ਤੇ ਜੰਗ ਹੋਈ। ਘਮਸਾਨ ਜੰਗ ਵਿੱਚ ਦੋਵੇਂ ਪਾਸੇ ਕਾਫ਼ੀ ਨੁਕਸਾਨ ਹੋਇਆ।ਦਸ਼ਮ ਪਾਤਸ਼ਾਹ ਦਾ ਸਾਰਾ ਪਰਵਾਰ ਤੇ ਸਾਥੀ ਵਿੱਛੜ ਗਏ, ਉਸ ਯਾਦ ਵਿੱਚ ਗੁਰਦੁਆਰਾ ਪਰਵਾਰ ਵਿਛੋੜਾ ਕਾਇਮ ਹੈ। ਪਾਤਸ਼ਾਹ ਤੋ ਵਿੱਛੜ ਮਾਤਾ ਸੁੰਦਰ ਜੀ (ਜੀਤੋ ਜੀ) ਭਾਈ  ਮੰਨੀ  ਸਿੰਘ ਨਾਲ ਦਿੱਲੀ ਆ  ਗਏ। ਮਾਤਾ ਗੁਜਰੀ ਜੀ ਦੋ ਛੋਟੇ ਸਾਹਿਬਜ਼ਾਦੇ ਜੋਰਾਵਰ, ਫਤਹਿ ਸਿੰਘ ਦੇ ਨਾਲ ਮਰਿੰਡਾ ਪੁੱਜ ਗਏ। ਇਹਨਾ ਦਾ ਰਸੋਈਆ ਗੰਗੂ ਬ੍ਰਾਹਮਣ ਇਹਨਾ ਨੂੰ ਆਪਣੇ ਪਿੰਡ ਖੇੜੀ ਲੈ ਗਿਆ।ਨੀਯਤ ਦਾ ਵੱਡਾ ਬੇਈਮਾਨ ਸਾਬਤ ਹੋਇਆ। ਉਸ ਨੇ ਪਹਿਲੇ ਮਾਤਾ ਗੁਜਰੀ ਜੀ ਦੀਆਂ ਸੋਨੇ ਦੀਆਂ ਮੋਹਰਾ ਚੋਰੀ ਕੀਤੀਆ ਫਿਰ ਇਨਾਮ  ਦੇ  ਲਾਲਚ  ਵਿੱਚ  ਸੂਬਾ  ਸਰਹੰਦ  ਨੂੰ  ਮਾਤਾ  ਜੀ ਤੇ ਬੱਚਿਆਂ ਬਾਰੇ ਮੁਖ਼ਬਰੀ ਦੇ ਗ੍ਰਿਫਤਾਰ ਕਰਵਾ ਦਿੱਤਾ ਜਿੱਥੇ ਇੰਨਾ ਨੂੰ ਠੰਡੇ ਬੁਰਜ ਵਿੱਚ ਸਾਰੀ ਰਾਤ ਰੱਖਿਆ। ਭਾਈ ਮੋਤੀ ਰਾਮ ਨੇ ਆਪਣੇ ਆਪ ਨੂੰ ਖ਼ਤਰੇ ਵਿੱਚ ਪਾਕੇ ਮਾਤਾ ਜੀ ਤੇ ਬੱਚਿਆਂ ਨੂੰ ਦੁੱਧ ਪੁਚਾਇਆ।ਬਹੁਤ ਜ਼ਿਆਦਾ ਜੁਰਮ ਕਰਣ ਤੋਂ ਬਾਅਦ  ਨੀਆਂ ਵਿੱਚ ਚਿਣਵਾ ਦਿੱਤਾ ਗਿਆ।ਦੀਵਾਰ ਦੇ ਢਹਿ ਜਾਣ ਤੇ ਉਨ੍ਹਾਂ ਦੇ ਸੀਸ ਤਲਵਾਰ ਨਾਲ ਧੜਾਂ ਤੋਂ ਜੁਦਾ ਕਰ ਦਿੱਤੇ। ਇਸ ਜੁਰਮਾਂ ਹੁਕਮ ਤੇ ਨਵਾਬ ਮਲੇਰਕੋਟਲਾ ਸ਼ੇਰ ਮੁਹੱਬਦ ਖਾਂ ਨੇ ਉਠ ਕੇ ਹਾਅ ਦਾ ਨਾਅਰਾ ਮਾਰਿਆਂ।ਸ਼ਹਾਦਤ ਤੋਂ ਬਾਅਦ ਹਕੂਮਤ ਨੇ ਸੰਸਕਾਰ ਕਰਣ ਲਈ ਦੋ ਗੱਜ ਜ਼ਮੀਨ ਦੇਣ ਤੇ ਵੀ ਇਨਕਾਰ ਕਰ ਦਿੱਤਾ।ਨਵਾਬ ਟੋਡਰ ਮੱਲ ਨੇ ਜ਼ਮੀਨ ਤੇ ਮੋਹਰਾ ਵਿਛਾ ਕੇ ਉਨਾਂ ਲਈ ਜਗਾ ਪ੍ਰਾਪਤ ਕੀਤੀ।ਜਿੱਥੇ ਸੰਸਕਾਰ ਹੋਇਆ ਉੱਥੇ ਗੁਰਦੁਆਰਾ ਜੋਤੀ ਸਰੂਪ ਬਣਿਆਂ ਹੈ।ਉਪਰੰਤ ਜਾਲਮਾ ਨੇ ਮਾਤਾ ਜੀ ਨੂੰ ਵੀ ਸ਼ਹੀਦ ਕਰ ਦਿੱਤਾ।ਜੋ ਛੋਟੇ ਸਾਹਿਬਜ਼ਾਦੇ ਆਪਣੀਆਂ ਜਾਨਾਂ ਦੇਕੇ ਹੋਰਨਾਂ ਦੀਆ ਜਾਨਾਂ ਬਚਾ ਗਏ ਆਪਣਾ ਸਾਰਾ ਸਰਬੰਸ ਵਾਰਨ ਵਾਲੇ ਦਸ਼ਮ ਪਾਤਸ਼ਾਹ ਦੇ ਸਹਿਬਜਾਦਿਆ ਦੀ ਅਦੁੱਤੀ ਸ਼ਹਾਦਤ ਬਾਰੇ ਇਤਹਾਸ ਗਵਾਹ ਹੈ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਦੇ ਚਾਰੇ ਸਹਿਬਜਾਦਿਆ ਦੀ ਸ਼ਹਾਦਤ ਵਿਸ਼ਵ ਦੇ ਇਤਹਾਸ ਵਿੱਚ ਨਹੀਂ ਮਿਲਦੀ, ਵੱਧ ਦਰਦਨਾਕ ਘਟਨਾ ਤੇ ਦਿੱਲ ਨੂੰ ਕੰਬਾ ਦੇਣ ਵਾਲਾ ਘੋਰ ਪਾਪ ਦਾ ਸਾਕਾ ਹੈ। ਇੱਕ ਪਾਸੇ ਇਹ ਘਟਨਾ ਮਨੁੱਖੀ ਦਰਿੰਦਗੀ ਦਾ ਘਿਨੌਣਾ ਚਿੱਤਰ ਪੇਸ਼ ਕਰਦੀ ਹੈ।ਦੂਜੇ ਪਾਸੇ ਸਹਿਬਜਾਦਿਆ ਦੇ ਅੰਦਰ ਜੂਝ ਮਰਨ ਅਤੇ ਸਿੱਖੀ ਸਿਦਕ ਦੀ ਭਾਵਨਾਵਾਂ ਦੇ ਸਿਖਰ ਨੂੰ ਪ੍ਰਗਟ ਕਰਦੀ ਹੈ।ਵੱਡੇ ਸਾਹਿਬਜ਼ਾਦੇ ਚਮਕੌਰ ਦੀ ਜੰਗ ਵਿੱਚ ਸ਼ਹੀਦ ਹੋ ਗਏ ਅਤੇ ਛੋਟੇ ਸਾਹਿਬਜ਼ਾਦੇ ਸੂਬਾ ਸਰਹੰਦ ਦੀ ਕੈਦ ਵਿੱਚ ਸ਼ਹੀਦ ਕਰ ਦਿੱਤੇ ਗਏ। ਇਸ ਸ਼ਹਾਦਤ ਦੀ ਮਹਾਨਤਾ ਬਾਰੇ ਸ੍ਰੀ ਮੋਖਲੀ ਸ਼ਰਨ ਗੁਪਤਾ ਨੇ ਲਿਖਿਆਂ ਹੈ,ਜਿਸ ਕੁਲ ਜਾਤੀ ਦੇਸ਼ ਕੇ ਬੱਚੇ ਦੇ ਸਕਤੇ ਹੈ ਯੋ ਬਲੀਦਾਨ,ਉਸ ਦਾ ਵਰਤਮਾਨ ਕੁੱਛ ਭੀ ਹੋ ਭਵਿਸਯ ਹੈ ਮਹਾਂ ਮਹਾਨ।ਅੱਜ ਵਿਸ਼ਵ ਭਰ ਵਿੱਚ ਛੋਟੇ ਸਹਿਬਜਾਦਿਆ ਦਾ ਜਨਮ ਦਿਨ  ਬੜੀ ਸ਼ਰਧਾ ਅਤੇ ਧੁੰਮ ਧਾਮ ਨਾਲ ਮਨਾਇਆਂ ਜਾ ਰਿਹਾ ਹੈ।ਕਿਸਾਨ ਵੀਰ ਆਪਣੇ ਹੱਕਾਂ ਲਈ ਬੀਬੀਆ ਮਾਈਆਂ  ਬੱਚਿਆਂ ਸਮੇਤ ਕਹਿਰ ਦੀ ਠੰਡ ਤੇ ਕੋਰੋਨਾ ਮਾਹਮਾਰੀ ਵਿੱਚ ਸ਼ਹਿਬਜਾਦਿਆ ਦਾ ਇਤਹਾਸ ਸੁਣ  ਸਿੱਖੀ ਜਜ਼ਬਾ ਪੈਦਾ ਕਰ ਸ਼ੜਕਾ ਤੇ ਅੰਦੋਲਨ ਕਰ ਰਹੇ ਹਨ।ਰੋਜ਼ਾਨਾ ਕਿਸਾਨ ਮਰ ਰਹੇ ਹਨ।ਜੋ ਕਿਸਾਨ ਮੋਰਚਾ ਗੁਰੂ ਦੀ ਕਿਰਪਾ ਨਾਲ ਫਤਹਿ ਹੋਇਆ ਹੈ।ਉਮੀਦ ਹੈ ਕੇਂਦਰ ਸਰਕਾਰ ਕਿਸਾਨਾਂ ਦੀਆ ਰਹਿੰਦੀਆ ਮੰਗਾ ਨੂੰ ਮੰਨ ਕਿਸਾਨ ਅੰਦੋਲਨ ਖਤਮ ਕਰ ਦੇਵੇਗੀ।ਅੱਜ ਸਾਹਿਬਜ਼ਾਦਾ ਫਤਹਿ ਸਿੰਘ ਜੀ ਦੇ ਜਨਮ ਦਿਨ ਪਰ ਸਕੰਲਪ ਲੈ ਕੇ ਜੇ ਕਰ ਸਰਕਾਰਾਂ, ਸਕੂਲ, ਕਾਲਜ ਲੈਵਲ ਤੇ ਸਹਿਬਜਾਦਿਆ ਦੇ ਇਤਹਾਸ, ਸ਼ਹੀਦਾਂ, ਸੂਰ-ਬੀਰਾ ਦੀਆ ਕੁਰਬਾਨੀਆਂ ਬਾਰੇ ਬੱਚਿਆ, ਨੋਜਵਾਨਾਂ ਨੂੰ ਜਾਣਕਾਰੀ ਦਿੰਦੀ ਹੈ ਤੇ ਜੋ ਸਾਡੀ ਨਵੀਂ ਨੋਜਵਾਨ ਪੀੜੀ ਜੋ ਨਸਿਆ ਦੀ ਗੁਲਤਾਨ ਵਿੱਚ ਫਸ ਕੇ ਆਪਣੀਆ ਜਾਨਾਂ ਗਵਾ ਰਹੇ ਹਨ, ਉਨਾ ਉੱਪਰ ਰੋਕ ਲੱਗ ਸਕਦੀ ਹੈ। ਨਵੀਂ ਪੀੜੀ ਇੰਨਾ ਸ਼ਹਾਦਤਾਂ ਬਾਰੇ ਬਿਲਕੁਲ ਅਨਜਾਨ ਹੈ।ਨੋਜਵਾਨਾ ਨੂੰ ਵੀ ਸ਼ਹਿਬਜਾਦਿਆ ਦੇ ਗੁਰਪੁਰਬ ਤੇ ਉਨਾ ਵੱਲੋਂ ਦੇਸ਼ ਅਤੇ ਧਰਮ ਦੀ ਖ਼ਾਤਰ ਦਿੱਤੀ ਸ਼ਹੀਦੀ ਤੋ ਸਬਕ ਲੈ ਕੇ ਨਸ਼ਿਆ ਦਾ ਤਿਆਗ ਕਰ ਕੇ ਉਨਾ ਦੇ ਮਾਰਗ ਤੇ ਚਲ ਕੇ ਆਪਣੇ ਦੇਸ਼,ਪੰਜਾਬ ਦੀ ਤਰੱਕੀ ਬਾਰੇ ਸੋਚਣਾ ਚਾਹੀਦਾ ਹੈ।ਕੇਂਦਰ ਸਰਕਾਰ ਨੂੰ ਕਿਸਾਨਾ ਦੀਆਂ ਰਹਿੰਦੀਆਂ ਮੰਗਾ ਮੰਨ ਇਹ ਅੰਦੋਲਨ ਬੰਦ ਕਰ ਦੇਣਾ ਚਾਹੀਦਾ ਹੈ।ਫਿਰ ਹੀ ਸਹਿਬਜਾਦਿਆ ਨੂੰ ਸੱਚੀ ਸ਼ਰਦਾਜਲੀ ਹੈ।
– ਗੁਰਮੀਤ ਸਿੰਘ ਵੇਰਕਾ ਸੇਵਾ ਮੁੱਕਤ ਇੰਨਸਪੈਕਟਰ ਪੁਲਿਸ ਐਮਏ ਪੁਲਿਸ ਐਡਮਨਿਸਟਰੇਸਨ

Related posts

ਡੀਆਈਜੀ ਹਰਚਰਨ ਸਿੰਘ ਭੁੱਲਰ ਦੀ ਗ੍ਰਿਫ਼ਤਾਰੀ ਨਾਲ ਪੰਜਾਬ ਪੁਲਿਸ ‘ਚ ਮਚੀ ਹਥੜਾ-ਦਫ਼ੜੀ !

admin

ਸ਼ਹੀਦੀ ਨਗਰ ਕੀਰਤਨ ਮੱਧ ਪ੍ਰਦੇਸ਼ ਤੋਂ ਅਗਲੇ ਪੜਾਅ ਰਾਜਿਸਥਾਨ ਲਈ ਰਵਾਨਾ

admin

Shepparton Paramedic Shares Sikh Spirit of Service This Diwali

admin