India

ਨੱਚ-ਟੱਪ ਕੇ ਦਿੱਲੀ ਦੇ ਬਾਰਡਰ ਤੋਂ ਵਾਪਸੀ ਕਰ ਰਹੇ UP, ਹਰਿਆਣਾ ਤੇ ਪੰਜਾਬ ਦੇ ਕਿਸਾਨ

ਨਵੀਂ ਦਿੱਲੀ – ਸੰਯੁਕਤ ਕਿਸਾਨ ਮੋਰਚੇ ਵੱਲੋਂ ਕਿਸਾਨ ਅੰਦੋਲਨ ਨੂੰ ਰੱਦ ਕਰਨ ਦੇ ਐਲਾਨ ਤੋਂ ਬਾਅਦ ਦਿੱਲੀ-ਐੱਨਸੀਆਰ ਦੇ ਚਾਰੋਂ ਬਾਰਡਰਾਂ ਤੋਂ ਸ਼ਨੀਵਾਰ ਤੋਂ ਪ੍ਰਦਰਸ਼ਨਕਾਰੀਆਂ ਦੀ ਅਧਿਕਾਰਿਤ ਵਾਪਸੀ ਸ਼ੁਰੂ ਹੋ ਗਈ ਹੈ। ਸ਼ਨੀਵਾਰ ਸਵੇਰ ਤੋਂ ਹੀ ਕਿਸਾਨ ਪ੍ਰਦਰਸ਼ਨਕਾਰੀਆਂ ਦੀਆਂ ਗੱਡੀਆਂ ਦੇ ਕਾਫ਼ਲੇ ਕੱਢ ਰਹੇ ਹਨ। ਦੱਸ ਦੇਈਏ ਕਿ ਦਿੱਲੀ-ਐੱਨਸੀਆਰ ਦੇ ਚਾਰੋਂ ਬਾਰਡਰ (ਸਿੰਘੂ, ਸ਼ਾਹਜਹਾਂਪੁਰ, ਟਿੱਕਰੀ ਅਤੇ ਗਾਜ਼ੀਪੁਰ) ਤੋਂ ਕਿਸਾਨਾਂ ਦੀ ਵਾਪਸੀ ਸ਼ੁਰੂ ਤਾਂ ਹੋ ਗਈ ਹੈ, ਪਰ ਇਥੇ ਆਵਾਜਾਈ ਆਮ ਹੋਣ ’ਚ ਹਾਲੇ ਇਕ-ਦੋ ਦਿਨਾਂ ਤੋਂ ਲੈ ਕੇ ਹਫ਼ਤੇ ਤਕ ਦਾ ਸਮਾਂ ਲੱਗ ਸਕਦਾ ਹੈ। ਦੱਸ ਦੇਈਏ ਕਿ ਕਿਸਾਨਾਂ ਦੁਆਰਾ ਸ਼ਨੀਵਾਰ ਨੂੰ ਵਿਜੈ ਰੈਲੀ ਤੋਂ ਬਾਅਦ ਅੰਦੋਲਨ ਸਥਾਨ ਖ਼ਾਲੀ ਕੀਤੇ ਜਾਣਗੇ।

Related posts

HAPPY DIWALI 2025 !

admin

ਭਾਰਤ ਦੇ ਰਾਸ਼ਟਰਪਤੀ, ਉਪ-ਰਾਸ਼ਟਰਪਤੀ ਅਤੇ ਪ੍ਰਧਾਨ ਮੰਤਰੀ ਵਲੋਂ ਦੀਵਾਲੀ ਦੀਆਂ ਸ਼ੁਭਕਾਮਨਾਵਾਂ !

admin

2047 ਵਿੱਚ ਆਜ਼ਾਦੀ ਦੇ 100 ਸਾਲ ਪੂਰੇ ਹੋਣਗੇ ਤਾਂ ਇੱਕ ‘ਵਿਕਸਤ ਭਾਰਤ’ ਹੋਵੇਗਾ : ਮੋਦੀ

admin