Punjab

ਸੰਯੁਕਤ ਕਿਸਾਨ ਮੋਰਚੇ ਨੂੰ ਕੈਨੇਡਾ ਤੋਂ ਸਹਿਯੋਗ ਦੇਣ ਵਾਲੇ ਹਰਭਜਨ ਸਿੰਘ ਗਗੜੇਵਾਲ ਦੇ ਘਰ ਪੁੱਜੇ ਟਿਕੈਤ

ਖਡੂਰ ਸਾਹਿਬ – ਕਿਸਾਨ ਆਗੂ ਰਾਕੇਸ਼ ਟਿਕੈਤ ਅਤੇ ਨਿਰਮਲ ਸਿੰਘ ਸਿੱਧੂ ਸ੍ਰੀ ਦਰਬਾਰ ਸਾਹਿਬ ਤੋਂ ਵਾਪਸ ਪਰਤਣ ਸਮੇਂ ਸੰਯੁਕਤ ਕਿਸਾਨ ਮੋਰਚੇ ਨੂੰ ਕੈਨੇਡਾ ਤੋਂ ਸਹਿਯੋਗ ਦੇਣ ਵਾਲੇ ਹਰਭਜਨ ਸਿੰਘ ਸਰਪੰਚ ਗਗੜੇਵਾਲ ਦੇ ਭਰਾ ਨਰਿੰਦਰ ਸਿੰਘ ਗਗੜੇਵਾਲ ਕੈਨੇਡਾ ਤੇ ਪਰਮਜੀਤ ਸਿੰਘ ਗਗੜੇਵਾਲ ਕੈਨੇਡਾ ਦੇ ਘਰ ਪੁੱਜੇ। ਇਸ ਮੌਕੇ ਟਿਕੈਤ ਨੇ ਐੱਨਆਰਆਈ ਵੀਰਾਂ ਦਾ ਸੰਯੁਕਤ ਕਿਸਾਨ ਮੋਰਚੇ ਨੂੰ ਦਿੱਤੇ ਸਹਿਯੋਗ ਲਈ ਧੰਨਵਾਦ ਕੀਤਾ।ਇਸ ਮੌਕੇ ਸੰਯੁਕਤ ਕਿਸਾਨ ਮੋਰਚੇ ਦੀ ਜਿੱਤ ਦੀ ਖੁਸ਼ੀ ਮਨਾਉਣ ਲਈ ਕੈਨੇਡਾ ਤੋਂ ਵਿਸ਼ੇਸ਼ ਤੌਰ ’ਤੇ ਪੰਜਾਬ ਪੁੱਜੇ ਨਰਿੰਦਰ ਸਿੰਘ ਕੈਨੇਡਾ ਨੇ ਕਿਸਾਨ ਆਗੂ ਰਾਕੇਸ਼ ਟਿਕੈਤ, ਨਿਰਮਲ ਸਿੰਘ ਸਿੱਧੂ ਤੇ ਹੋਰ ਆਗੂਆਂ ਨੂੰ ਸਿਰੋਪਾਓ ਭੇਟ ਕਰ ਕੇ ਸਨਮਾਨਤ ਕੀਤਾ ਅਤੇ ਵਿਸ਼ੇਸ਼ ਤੌਰ ‘ਤੇ ਰਾਤ ਦਾ ਪ੍ਰਸ਼ਾਦਾ ਤਿਆਰ ਕਰ ਕੇ ਜਥੇ ਨੂੰ ਛਕਾਇਆ।ਇਸ ਦੌਰਾਨ ਹਰਭਜਨ ਸਿੰਘ ਸਰਪੰਚ ਗਗੜੇਵਾਲ, ਨਰਿੰਦਰ ਸਿੰਘ ਕੈਨੇਡਾ, ਪਰਮਜੀਤ ਸਿੰਘ ਕੈਨੇਡਾ ਤੋਂ ਇਲਾਵਾ ਗੁਰਿੰਦਰ ਸਿੰਘ ਪੰਚ, ਨਿਰਮਲ ਸਿੰਘ ਪੰਚ, ਹਰਜੀਤ ਸਿੰਘ ਪੰਚ, ਅਮਰੀਕ ਸਿੰਘ ਪੰਚ, ਪ੍ਰਭਜੋਤ ਸਿੰਘ, ਲਖਵਿੰਦਰ ਸਿੰਘ, ਗਗਨਦੀਪ ਸਿੰਘ, ਤਰਸੇਮ ਸਿੰਘ, ਜਗਰੂਪ ਸਿੰਘ, ਹਰੀ ਸਿੰਘ, ਕਾਹਨ ਸਿੰਘ, ਦਲਬੀਰ ਸਿੰਘ ਲੀਡਰ, ਅਰਜਨ ਸਿੰਘ, ਬਲਵਿੰਦਰ ਸਿੰਘ, ਪ੍ਰਭਦੀਪ ਸਿੰਘ, ਸਰਮੈਲ ਸਿੰਘ, ਸੁਖਦੇਵ ਸਿੰਘ ਆਦਿ ਹਾਜ਼ਰ ਸਨ।

Related posts

ਸੁਰਜੀਤ ਪਾਤਰ ਦੀ ਯਾਦ ‘ਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿੱਚ ਬਣੇਗਾ ਏਆਈ ਸੈਂਟਰ !

admin

ਮਾਘੀ ਮੇਲੇ ‘ਤੇ ਵੱਖ-ਵੱਖ ਅਕਾਲੀ ਦਲਾਂ ਵਲੋਂ ਕਾਨਫਰੰਸਾਂ !

admin

ਭਾਰਤ ਦੇ 94 ਸ਼ਹਿਰਾਂ ‘ਚ ਟ੍ਰੈਫਿਕ ਜਾਮ ਦੇ ਹੱਲ ਲਈ ਰਿੰਗ ਰੋਡ ਬਨਾਉਣ ਦੀ ਯੋਜਨਾ !

admin