Punjab

ਮੋਗਾ ‘ਚ ਫੂਡ ਗਰੇਡ ਐਂਡ ਵਰਕਰ ਯੂਨੀਅਨ ਵੱਲੋਂ ਕੀਤੀ ਰੈਲੀ ‘ਚ ਪਹੁੰਚੇ ਨਵਜੋਤ ਸਿੱਧੂ

ਮੋਗਾ – ਮੋਗਾ ਪਹੁੰਚੇ ਕਾਂਗਰਸ ਪਾਰਟੀ ਦੇ ਸੂਬਾ ਪ੍ਰਧਾਨ ਨਵਜੋਤ ਸਿੱਧੂ ਨੇ ਕਿਹਾ ਕਿ ਜੇਕਰ ਪੰਜਾਬ ਖੜ੍ਹਾ ਕਰਨਾ ਤਾਂ ਕਿਸਾਨ ਅਤੇ ਮਜ਼ਦੂਰ ਦੀਆਂ ਦੋ ਬਾਹਾਂ ਖ੍ਹੜੀਆਂ ਕਰਕੇ ਹੀ ਪੰਜਾਬ ਖੜ੍ਹਾ ਹੋਵੇਗਾ। ਸਿੱਧੂ ਅੱਜ ਪੱਲੇਦਾਰਾਂ ਦੀ ਰੈਲੀ ਨੂੰ ਸੰਬੋਧਨ ਕਰਨ ਪਹੁੰਚੇ ਹੋਏ ਸਨ। ਸਿੱਧੂ ਨੇ ਕਿਹਾ ਕਿ ਹਰੇਕ ਮਜ਼ਦੂਰ ਦੀ ਰਜਿਸ਼ਟਰੇਸਨ ਹੋਵੇਗੀ ਅਤੇ ਪੈਸੇ ਖਾਤਿਆਂ ਵਿਚ ਆਉਣਗੇ। ਉਨ੍ਹਾਂ ਕਿਹਾ ਜੇਕਰ ਕਿਸਾਨ ਤੇ ਮਜ਼ਦੂਰ ਖੜ੍ਹਾ ਨਹੀਂ ਹੋਵੇਗਾ ਤਾਂ ਪੰਜਾਬ ਵੀ ਨਹੀਂ ਖੜ੍ਹਾਂ ਹੋ ਸਕਦਾ। ਸਿੱਧੂ ਨੇ ਪੰਜਾਬ ਨੂੰ ਆਕਸੀਜਨ ਦੇ ਪਿਆ ਆਖਦਿਆਂ ਕਿਹਾ ਕਿ ਮਜ਼ਦੂਰ ਨੇ ਮਿਹਨਤ ਕਰਕੇ ਹਰ ਇਕ ਦਾ ਭਲਾ ਕਰਨਾ ਹੈ। ਉਨ੍ਹਾਂ ਕਿਹਾ ਠੇਕੇਦਾਰ ਜੋ ਵੀ ਐਗਰੀਮੈਂਟ ਕਰੇ ਪਰ ਮਜ਼ਦੂਰ ਨੂੰ 350 ਰੁਪਏ ਤੋਂ ਘੱਟ ਉਜਰਤ ਨਹੀਂ ਲੈਣ ਦੇਵੇਗਾ। ਉਨ੍ਹਾਂ ਕਿਹਾ ਕਿ ਰਾਹੁਲ ਗਾਂਧੀ ਦਾ ਪੰਜਾਬ ਮਾਡਲ ਤਿਆਰ ਕਰਨਾਂ ਆਖ ਕੇ ਵੱੱਧ ਤੋਂ ਵੱਧ ਉਜਰਤ ਦੇਣ ਲਈ ਆਖਿਆ। ਉਨ੍ਹਾਂ ਸ਼ਰਾਬ ਤੇ ਰੇਤੇ ਤੇ ਬੋਲਦਿਆਂ ਕਿਹਾ ਕਿ ਜਦੋਂ ਇਹ ਚੀਜ਼ਾਂ ਦੁਗਣੇ ਭਾਅ ‘ਚ ਵਿੱਕ ਰਹੀਆਂ ਹਨ ਤਾਂ ਮਜਦੂਰ ਦੀ ਦਿਹਾੜੀ ‘ਚ ਵਾਧਾ ਕਿਉਂ ਨਹੀਂ ਹੁੰਦਾ। ਸੁਖਬੀਰ ਬਾਦਲ ਤੇ ਤਨਜ਼ ਕਸਦਿਆਂ ਆਖਿਆ ਕਿ ਗਰੀਬ ਮਜ਼ਦੂਰ ਦੇ ਬੱਚੇ ਲਈ ਸਕੂਲ ਵੀ ਬਣਾਏ ਜਾਣਗੇ।

Related posts

HAPPY DIWALI 2025 !

admin

ਡੀਆਈਜੀ ਹਰਚਰਨ ਸਿੰਘ ਭੁੱਲਰ ਦੀ ਗ੍ਰਿਫ਼ਤਾਰੀ ਨਾਲ ਪੰਜਾਬ ਪੁਲਿਸ ‘ਚ ਮਚੀ ਹਥੜਾ-ਦਫ਼ੜੀ !

admin

ਹਾਈਕੋਰਟ ਵਲੋਂ ਨਸ਼ਾ ਐਕਟ ਅਧੀਨ ਘਰਾਂ ਅਤੇ ਦੁਕਾਨਾਂ ਢਾਹੁਣ ‘ਤੇ ਰੋਕ

admin