Punjab

ਪ੍ਰਸ਼ਾਦ ਦੇ ਪੈਕੇਟ ‘ਤੇ ਨਸ਼ੀਲੇ ਪਦਾਰਥ ਦੀ ਫੋਟੋ ਛਾਪਣ ਦਾ ਪਾਕਿ ਸਰਕਾਰ ਨੇ ਲਿਆ ਸਖ਼ਤ ਨੋਟਿਸ

ਅੰਮ੍ਰਿਤਸਰ – ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਜੀ ਦੇ 550 ਸਾਲਾ ਸਬੰਧੀ ਨਿੱਜੀ ਤੌਰ ‘ਤੇ ਬਣਾ ਕੇ ਲੋਕਾਂ ‘ਚ ਵੰਡੇ ਜਾ ਰਹੇ ਪ੍ਰਸ਼ਾਦ ਦੇ ਪਲਾਸਟਿਕ ਦੇ ਪੈਕਟ ਦੇ ਪਿਛਲੇ ਪਾਸੇ ਸਿਗਰਟ ਕੰਪਨੀ ਦੀ ਫੋਟੋ ਛਾਪੇ ਜਾਣ ਦਾ ਪਾਕਿਸਤਾਨ ਸਰਕਾਰ ਨੇ ਸਖ਼ਤ ਨੋਟਿਸ ਲਿਆ ਹੈ। ਪਾਕਿ ਸਰਕਾਰ ਨੇ ਵੱਡਾ ਐਕਸ਼ਨ ਲੈਂਦਿਆਂ ਇਸ ਦੀ ਜਾਂਚ ਦੇ ਹੁਕਮ ਦੇ ਦਿੱਤੇ ਹਨ।ਜਾਣਕਾਰੀ ਅਨੁਸਾਰ ਇਸ ਤੋਂ ਪਹਿਲਾਂ ਸ੍ਰੀ ਗੁਰੂ ਨਾਨਕ ਦੇਵ ਦੇ 550 ਸਾਲਾ ਸਬੰਧੀ ਕਿਸੇ ਨਿੱਜੀ ਵਿਅਕਤੀਆਂ ਵੱਲੋਂ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਪਾਕਿਸਤਾਨ ਦੀ ਫੋਟੋ ਲਗਾ ਕੇ ਪ੍ਰਸ਼ਾਦ ਵੇਚਣ ਸਬੰਧੀ ਪਲਾਸਟਿਕ ਦੇ ਪੈਕੇਟ ਛਾਪੇ ਗਏ ਸਨ। ਇਨ੍ਹਾਂ ਪੈਕੇਟਾਂ ਦੇ ਸਾਹਮਣੇ ਇਕ ਪਾਸੇ ਗੁਰਦੁਆਰਾ ਸਾਹਿਬ ਦੀ ਫੋਟੋ ਤੇ ਪਿਛਲੇ ਪਾਸੇ ਨਸ਼ੀਲੇ ਪਦਾਰਥ ਸਿਗਰਟ ਕੰਪਨੀ ਗੋਲਡ ਫਲੈਗ ਦੀ ਮਸ਼ਹੂਰੀ ਵਜੋਂ ਇਹ ਪੈਕੇਟ ਬਣਾ ਕੇ ਪਾਕਿਸਤਾਨ ਦੇ ਗੁਰਧਾਮ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਬਾਹਰ ਪ੍ਰਾਈਵੇਟ ਨਿੱਜੀ ਦੁਕਾਨਾਂ ਤੇ ਰੱਖੇ ਗਏ ਸਨ। ਇਸ ਦੀ ਸੂਚਨਾ ਮਿਲਦਿਆਂ ਹੀ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਪਾਕਿਸਤਾਨ ਓਕਾਫ਼ ਬੋਰਡ ਨੇ ਹਰਕਤ ਵਿਚ ਆਉਂਦਿਆਂ ਇਹੋ ਜਿਹੇ ਸਾਰੇ ਪੈਕਟ ਆਪਣੀ ਗ੍ਰਿਫਤ ਵਿਚ ਲੈ ਲਏ ਗਏ ਸਨ ਤੇ ਜਿਨ੍ਹਾਂ ਵੱਲੋਂ ਇਹ ਪੈਕੇਟ ਛਾਪੇ ਗਏ ਸਨ। ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਅਮੀਰ ਸਿੰਘ ਦੇ ਪੁਲਿਸ ਨੂੰ ਦਿੱਤੀ ਇਤਲਾਹ ਮੁਤਾਬਕ ਉਨ੍ਹਾਂ ਦੁਕਾਨਾਂ ਤੇ ਅਤੇ ਇਹ ਪੈਕਟ ਛਾਪਣ ਵਾਲੀਆ ਪ੍ਰੈੱਸਾਂ ਤੇ ਛਾਪੇਮਾਰੀ ਕਰਵਾਈ ਗਈ ਸੀ ਜਿੱਥੋਂ ਪੈਕੇਟ ਜਾਂ ਨਸ਼ੀਲੇ ਪਦਾਰਥਾਂ ਦੀ ਛਪਾਈ ਵਾਲਾ ਕੋਈ ਸਮੱਗਰੀ ਬਰਾਮਦ ਨਹੀਂ ਹੋਈ। ਇਨ੍ਹਾਂ ਪੈਕਟਾਂ ‘ਤੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪੰਜ ਸੌ ਪੰਜਾਹ ਸਾਲਾ ਦੇ ਸਬੰਧ ਵਿੱਚ ਟੈਂਕਰ ਦੇ ਪਿਛਲੇ ਪਾਸੇ ਨਸ਼ੀਲੇ ਪਦਾਰਥ ਦੀ ਫ਼ੋਟੋ ਕੰਪਨੀ ਦੇ ਨਾਂ ‘ਤੇ ਲਗਾ ਕੇ ਇਸ਼ਤਿਹਾਰਬਾਜ਼ੀ ਕੀਤੀ ਗਈ ਸੀ ਜੋ ਕਿ ਸਿੱਖ ਧਰਮ ਦੇ ਬਿਲਕੁਲ ਉਲਟ ਹੈ ਜਿਸ ਨੂੰ ਪਾਕਿਸਤਾਨੀ ਸਿੱਖਾਂ ਨਾ ਪ੍ਰਵਾਨ ਕਰਦਿਆਂ ਵੱਖ ਵੱਖ ਦੁਕਾਨਾਂ ਤੇ ਛਾਪੇਮਾਰੀ ਕਰਵਾਈ।ਸ੍ਰੀ ਕਰਤਾਰਪੁਰ ਸਾਹਿਬ ਜੀ ਦੀ ਫੋਟੋ ਤੇ ਪੰਜ ਸੌ ਪੰਜਾਹ ਸਾਲਾ ਛਾਪ ਕੇ ਉਸਦੇ ਪਿੱਛੇ ਗੋਲਡ ਸਟਾਰ ਸਿਗਰਟ ਨਸ਼ੀਲੇ ਪਦਾਰਥ ਦੀ ਫ਼ੋਟੋ ਕੰਪਨੀ ਦਾ ਨਾਮ ਛਾਪੇ ਗਏ ਪੈਕੇਟ ਜਦੋਂ ਸਥਾਨਕ ਲੋਕਾਂ ਦੇ ਹੱਥੀਂ ਲੱਗੇ ਤਾਂ ਪਾਕਿਸਤਾਨੀ ਸਿੱਖਾਂ ਵਿੱਚ ਗੁੱਸੇ ਦੀ ਲਹਿਰ ਪਾਈ ਗਈ ਜਿਸ ਦੇ ਖਿਲਾਫ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਸਖਤ ਐਕਸ਼ਨ ਲੈਂਦਿਆਂ ਇਸ ਦੀ ਹਰ ਪੱਧਰ ਦੀ ਜਾਂਚ ਕਰਕੇ ਤੱਥ ਸਾਹਮਣੇ ਲਿਆਉਣ ਦੇ ਆਦੇਸ਼ ਜਾਰੀ ਕਰ ਦਿੱਤੇ ਹਨ।ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਅਮੀਰ ਸਿੰਘ ਨੇ ਇਸ ਸੰਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਾਕਿਸਤਾਨ ਦੇ ਗੁਰਧਾਮਾਂ ਵਿਚ ਕਿਸੇ ਕਿਸਮ ਦੀ ਵੀ ਪ੍ਰਸ਼ਾਦ ਦੀ ਪੈਕਿੰਗ ਦੇ ਪੈਕੇਟ ਜੋ ਤਿਆਰ ਕੀਤੇ ਜਾਂਦੇ ਹਨ ਉਨ੍ਹਾਂ ਦੀ ਉਨ੍ਹਾਂ ਦੀ ਇਕ ਸਿੱਖਾਂ ਦੀ ਕਮੇਟੀ ਬਣੀ ਹੋਈ ਹੈ ਜੋ ਕਿ ਪੈਕੇਟ ਤੇ ਛਪਣ ਵਾਲੀ ਤਸਵੀਰ ਤੋਂ ਲੈ ਕੇ ਲਿਖਤ ਇਸ ਗੁਰਦੁਆਰੇ ਲਈ ਪੈਕੇਟ ਛਾਪਿਆ ਜਾਣਾ ਹੈ ਉਸ ਦੀ ਜਾਂਚ ਪੂਰੀ ਬਰੀਕੀ ਨਾ ਕਰਕੇ ਉਸ ਤੋਂ ਉਪਰੰਤ ਪ੍ਰਸ਼ਾਦ ਦਾ ਪੈਕੇਟ ਤਿਆਰ ਕੀਤਾ ਜਾਂਦਾ ਹੈ ਉਨ੍ਹਾਂ ਦੱਸਿਆ ਕਿ ਇਹ ਜੋ ਪੈਕੇਟ ਛਾਪੇ ਗਏ ਹਨ ਜਿਨ੍ਹਾਂ ਤੇ ਨਸ਼ੀਲੇ ਪਦਾਰਥਾਂ ਦੀ ਫੋਟੋ ਲਗਾਈ ਗਈ ਹੈ। ਉਨ੍ਹਾਂ ਵਿੱਚ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਕੋਈ ਵੀ ਰੋਲ ਨਹੀਂ ਹੈ। ਉਨ੍ਹਾਂ ਦੱਸਿਆ ਕਿ ਵਿਰੋਧੀ ਤਾਕਤਾਂ ਦੀਆਂ ਅੱਖਾਂ ਵਿੱਚ ਸ੍ਰੀ ਕਰਤਾਰਪੁਰ ਸਾਹਿਬ ਜੀ ਦੇ ਦਰਸ਼ਨ ਦੀਦਾਰੇ ਲਾਂਘੇ ਵਾਲਾ ਰਸਤਾ ਰੜਕ ਰਿਹਾ ਹੈ ਜਿਸ ਲਈ ਇਹ ਸਭ ਕੁਝ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾਂ ਜੋ ਕਿ 2019 ਵਿਚ ਦੁਨੀਆ ਭਰ ਦੀਆਂ ਸਿੱਖ ਸੰਗਤਾਂ ਵੱਲੋਂ ਮਨਾਇਆ ਗਿਆ ਹੈ। ਉਸ ਸਮੇਂ ਦੇ ਛਪੇ ਪ੍ਰਸ਼ਾਦ ਪੈਕੇਟ ਇਸ ਸਮੇਂ ਬਾਹਰ ਲੋਕਾਂ ਤਕ ਪਹੁੰਚ ਨੇ ਇਹ ਵਿਰੋਧੀ ਤਾਕਤਾਂ ਦੀ ਗਿਣੀ ਮਿੱਥੀ ਸਾਜ਼ਿਸ਼ ਦਾ ਹਿੱਸਾ ਹੈ ਜਿਸ ਨੂੰ ਪਾਕਿਸਤਾਨੀ ਸਿੱਖ ਧਰਮ ਦਾ ਹਰ ਇੱਕ ਨਾਗਰਿਕ ਕਬੂਲ ਨਹੀਂ ਕਰਦਾ ਸਰਦਾਰ ਅਮੀਰ ਸਿੰਘ ਨੇ ਦੱਸਿਆ ਕਿ ਸ੍ਰੀ ਕਰਤਾਰਪੁਰ ਸਾਹਿਬ ਸ੍ਰੀ ਨਨਕਾਣਾ ਸਾਹਿਬ ਸ੍ਰੀ ਪੰਜਾ ਸਾਹਿਬ ਤੇ ਗੁਰਦੁਆਰਾ ਸ੍ਰੀ ਡੇਹਰਾ ਸਾਹਿਬ ਲਾਹੌਰ ਵਿਖੇ ਸਿੱਖ ਸੰਗਤਾਂ ਦੇਸ਼ਾਂ ਵਿਦੇਸ਼ਾਂ ਦੀਆਂ ਜੋ ਆਉਂਦੀਆਂ ਹਨ, ਉਨ੍ਹਾਂ ਲਈ ਦਿੱਤੇ ਜਾਂਦੇ ਪਿੰਨੀ ਪ੍ਰਸ਼ਾਦ ਦੇ ਪੈਕੇਟਾਂ ਦੀ ਬਣਤਰ ਛਪਾਈ ਫੋਟੋਗ੍ਰਾਫਰੀ ਗੁਰੂ ਸਾਹਿਬ ਜੀ ਦਾ ਨਾਂ ਨਕਲੀ ਬਣੇ ਪ੍ਰਸ਼ਾਦ ਪੈਕਟਾਂ ਤੋਂ ਵੱਖਰਾ ਹੈ ਜਿਸ ਲਈ ਦੁਨੀਆਂ ਭਰ ਦੀ ਸਿੱਖ ਸੰਗਤ ਇਹੋ ਜਿਹੇ ਝੂਠੇ ਕੂੜ ਪ੍ਰਚਾਰ ਤੇ ਯਕੀਨ ਨਾ ਕਰਨ।

Related posts

ਨਵਜੋਤ ਕੌਰ ਨੇ ‘ਸੁੱਘੜ ਸੁਨੱਖੀ ਮੁਟਿਆਰ’, ਵਿਸ਼ਵਪ੍ਰੀਤ ਕੌਰ ਨੇ ‘ਰੂਪ ਦੀ ਰਾਣੀ’ ਤੇ ਅਰਪਨਜੋਤ ਕੌਰ ਨੇ ‘ਗੁਣਵੰਤੀ ਮੁਟਿਆਰ’ ਖਿਤਾਬ ਜਿੱਤਿਆ

admin

ਖ਼ਾਲਸਾ ਹਾਕੀ ਅਕੈਡਮੀ ਨੇ ‘ਤੀਜੇ ਹਾਕੀ ਇੰਡੀਆ ਸਬ-ਜੂਨੀਅਰ ਮਹਿਲਾ ਅਕੈਡਮੀ ਚੈਂਪੀਅਨਸ਼ਿਪ’ ’ਚ ਚਾਂਦੀ ਦਾ ਤਗਮਾ ਜਿੱਤਿਆ

admin

ਸ੍ਰੀ ਅਨੰਦਪੁਰ ਸਾਹਿਬ ਵਿਖੇ ਵਿਧਾਨ ਸਭਾ ਕੰਪਲੈਕਸ ਲੋਕਾਂ ਲਈ 29 ਤੱਕ ਖੁੱਲ੍ਹਾ ਰਹੇਗਾ

admin