ਸਮਾਣਾ – ਹਲਕਾ ਸਮਾਣਾ ਤੋਂ ਅਕਾਲੀ ਦਲ-ਬਸਪਾ ਗਠਜੋੜ ਦੇ ਸਾਂਝੇ ਉਮੀਦਵਾਰ ਸੁਰਜੀਤ ਸਿੰਘ ਰੱਖੜਾ ਦੇ ਹੱਕ ‘ਚ ਦਾਣਾ ਮੰਡੀ ਸਮਾਣਾ ‘ਚ ਵਿਸ਼ਾਲ ਇਕੱਠ ਹੋਇਆ। ਇਸ ਮੌਕੇ ਸ਼ੋ੍ਮਣੀ ਅਕਾਲੀ ਦਲ ਦੇ ਪ੍ਰਧਾਨ ਤੇ ਸਾਬਕਾ ਉਪ-ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਕਿਹਾ ਅਕਾਲੀ ਦਲ-ਬਸਪਾ ਗਠਜੋੜ ਦੀ ਸਰਕਾਰ ਬਣਦਿਆਂ ਹੀ ਸੂਬੇ ‘ਚੋਂ ਸ਼ਰਾਬ ਮਾਫੀਆ, ਮਾਈਨਿੰਗ ਤੇ ਅਕਾਲੀ ਵਰਕਰਾਂ ‘ਤੇ ਝੂਠੇ ਪਰਚੇ ਦਰਜ ਕਰਨ ਵਾਲਿਆਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ।
ਉਨਾਂ੍ਹ ਕਿਹਾ ਕੇਜਰੀਵਾਲ ਪੰਜਾਬ ਆ ਕੇ ਪੰਜਾਬ ਦੇ ਲੋਕਾਂ ਨੂੰ ਜਿਹੜੀਆਂ ਸਹੂਲਤਾਂ ਦੀਆਂ ਗਾਰੰਟੀਆਂ ਦੇ ਰਿਹਾ ਹੈ। ਉਹ ਪਹਿਲਾਂ ਦਿੱਲੀ ਦੇ ਲੋਕਾਂ ਨੂੰ ਦੇਵੇ। ਇਸ ਮੌਕੇ ਚਰਨਜੀਤ ਸਿੰਘ ਰੱਖੜਾ, ਸ਼ੋ੍ਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰ ਕੁਲਦੀਪ ਸਿੰਘ, ਸਤਵਿੰਦਰ ਸਿੰਘ, ਜਸਪਾਲ ਸਿੰਘ, ਸਾਬਕਾ ਪ੍ਰਧਾਨ ਨਗਰ ਕੌਂਸਲ ਕਪੂਰ ਚੰਦ ਬਾਂਸਲ, ਅਸ਼ੋਕ ਮੋਦਗਿਲ, ਸੁਰਜੀਤ ਸਿੰਘ, ਜਸਪਾਲ ਸਿੰਘ, ਕੌਂਸਲਰ ਪ੍ਰਦੀਪ ਸ਼ਰਮਾ, ਰਿੰਪੀ ਮੇਨਕਾ, ਬਲਜੀਤ ਸਿੰਘ, ਜੀਵਨ ਬਘਰੋਲ, ਅਮਰਜੀਤ ਸਿੰਘ, ਮਨਜਿੰਦਰ ਸਿੰਘ, ਸੁਭਾਸ਼ ਪੰਜਰਥ, ਅਮਰਜੀਤ ਸਿੰਘ, ਰਾਜ ਕਟਾਰੀਆ, ਮਹਿੰਦਰ ਸਿੰਘ, ਬਲਵਿੰਦਰ ਸਿੰਘ, ਰਾਜਰਮਨ ਕੌਰ, ਨਿਸ਼ਾਨ ਸਿੰਘ, ਗੁਰਦਿਆਲ ਸਿੰਘ, ਦਵਿੰਦਰ ਸਿੰਘ, ਮਨਮੋਹਨ ਸਿੰਘ, ਜਤਿੰਦਰ ਹੈਪੀ, ਹੀਰਾ ਸਿੰਘ, ਬੇਅੰਤ ਸਿੰਘ, ਰਣਧੀਰ ਸਿੰਘ, ਜਗਦੇਵ ਸਿੰਘ, ਕਮਲ ਧਨੇਠਾ, ਬਸਪਾ ਆਗੂ ਮੱਘਰ ਸਿੰਘ ਤੂਰ, ਸੁਭਾਸ਼ ਗਰਗ, ਦੀਦਾਰ ਸਿੰਘ, ਸੁਦਰਸ਼ਨ ਮਿੱਤਲ ਤੇ ਪੀਏ ਜਗਜੀਤ ਸਿੰਘ ਹਾਜ਼ਰ ਸਨ।