India

ਮਨੋਹਰ ਪਾਰੀਕਰ ਨੇ ਗੋਆ ਨੂੰ ਵਿਕਾਸ ਦੀਆਂ ਨਵੀਆਂ ਉੱਚਾਈਆਂ ‘ਤੇ ਪਹੁੰਚਾਇਆ ਹੈ : ਪ੍ਰਧਾਨ ਮੰਤਰੀ ਮੋਦੀ

ਨਵੀਂ ਦਿੱਲੀ – ਗੋਆ ਮੁਕਤੀ ਦਿਵਸ ਸਮਾਗਮ ’ਚ ਸ਼ਾਮਿਲ ਹੋਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਐਤਵਾਰ ਨੂੰ ਪਣਜੀ ਪਹੁੰਚੇ। ਇਥੇ ਆਜ਼ਾਦ ਮੈਦਾਨ ’ਚ ਸ਼ਹੀਦ ਸਮਾਰਕ ’ਤੇ ਪੀਐੱਮ ਨੇ ਸ਼ਰਧਾਂਜਲੀ ਦਿੱਤੀ। ਗੋਆ ਮੁਕਤੀ ਦਿਵਸ ਸਮਾਗਮ ਦਾ ਪ੍ਰਬੰਧ ਤਾਲੇਗਾਓ ਦੇ ਡਾ. ਸ਼ਯਾਮਾ ਪ੍ਰਸਾਦ ਮੁਖਰਜੀ ਸਟੇਡੀਅਮ ’ਚ ਕੀਤਾ ਜਾ ਰਿਹਾ ਹੈ। ਇਸ ਤੋਂ ਬਾਅਦ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੁਧਾਰੇ ਗਏ ਫੋਰਟ ਅਗੁਆਡਾ ਜੇਲ ਮਿਊਜ਼ੀਅਮ, ਗੋਆ ਮੈਡੀਕਲ ਕਾਲਜ ਵਿਖੇ ਸੁਪਰ ਸਪੈਸ਼ਲਿਟੀ ਬਲਾਕ, ਨਿਊ ਸਾਊਥ ਗੋਆ ਜ਼ਿਲ੍ਹਾ ਹਸਪਤਾਲ, ਮੋਪਾ ਹਵਾਈ ਅੱਡੇ ‘ਤੇ ਹਵਾਬਾਜ਼ੀ ਹੁਨਰ ਵਿਕਾਸ ਕੇਂਦਰ ਅਤੇ ਦਾਵੋਰਲਿਮ-ਨਵੇਲਿਮ, ਮਾਰਗੋ ਵਿਖੇ ਗੈਸ ਇਨਸੁਲੇਟਡ ਸਬ ਸੈਂਟਰ ਦਾ ਉਦਘਾਟਨ ਕੀਤਾ। ਪੀਐਮ ਮੋਦੀ ਨੇ ਕਿਹਾ, ਅੱਜ ਗੋਆ ਨਾ ਸਿਰਫ਼ ਆਪਣੀ ਮੁਕਤੀ ਦੀ ਡਾਇਮੰਡ ਜੁਬਲੀ ਮਨਾ ਰਿਹਾ ਹੈ, ਸਗੋਂ 60 ਸਾਲਾਂ ਦੀ ਇਸ ਯਾਤਰਾ ਦੀਆਂ ਯਾਦਾਂ ਵੀ ਸਾਡੇ ਸਾਹਮਣੇ ਹਨ। ਸਾਡੇ ਸਾਹਮਣੇ ਸੰਘਰਸ਼ ਅਤੇ ਕੁਰਬਾਨੀਆਂ ਦੀ ਗਾਥਾ ਵੀ ਹੈ, ਲੱਖਾਂ ਗੋਆ ਵਾਸੀਆਂ ਦੀ ਮਿਹਨਤ ਅਤੇ ਲਗਨ ਦਾ ਨਤੀਜਾ, ਜਿਸ ਦੀ ਬਦੌਲਤ ਅਸੀਂ ਬਹੁਤ ਅੱਗੇ ਆਏ ਹਾਂ।ਪੀਐਮ ਮੋਦੀ ਨੇ ਕਿਹਾ- ਗੋਆ ਦੀ ਧਰਤੀ, ਗੋਆ ਦੀ ਹਵਾ, ਗੋਆ ਦੇ ਸਮੁੰਦਰ ਨੂੰ ਕੁਦਰਤ ਦਾ ਅਦਭੁਤ ਤੋਹਫ਼ਾ ਮਿਲਿਆ ਹੈ। ਅੱਜ ਸਭਨਾਂ ਦਾ ਇਹ ਉਤਸ਼ਾਹ, ਗੋਆ ਦੇ ਲੋਕਾਂ ਦਾ, ਗੋਆ ਦੀਆਂ ਹਵਾਵਾਂ ਵਿੱਚ ਮੁਕਤੀ ਦੇ ਮਾਣ ਨੂੰ ਹੋਰ ਵਧਾ ਰਿਹਾ ਹੈ। ਗੋਆ ਮੁਕਤੀ ਦਿਵਸ ਹਰ ਸਾਲ 19 ਦਸੰਬਰ ਨੂੰ ਭਾਰਤੀ ਹਥਿਆਰਬੰਦ ਬਲਾਂ ਦੁਆਰਾ ਕੀਤੇ ਗਏ ‘ਆਪ੍ਰੇਸ਼ਨ ਵਿਜੇ’ ਦੀ ਸਫਲਤਾ ਨੂੰ ਦਰਸਾਉਣ ਲਈ ਮਨਾਇਆ ਜਾਂਦਾ ਹੈ ਜਿਸਨੇ ਗੋਆ ਨੂੰ ਪੁਰਤਗਾਲੀ ਸ਼ਾਸਨ ਤੋਂ ਆਜ਼ਾਦ ਕਰਵਾਇਆ ਸੀ।

Related posts

‘ਉਡੇ ਦੇਸ਼ ਕਾ ਆਮ ਨਾਗਰਿਕ’ ਯੋਜਨਾ ਤਹਿਤ 15.6 ਮਿਲੀਅਨ ਯਾਤਰੀਆਂ ਨੇ ਲਏ ਹਵਾਈ ਝੂਟੇ

admin

ਏਸ਼ੀਅਨ ਯੂਥ ਗੇਮਜ਼: ਭਾਰਤ ਨੇ ਕਬੱਡੀ ਵਿੱਚ ਪਾਕਿਸਤਾਨ ਨੂੰ 81-26 ਨਾਲ ਹਰਾਇਆ

admin

ਭਾਰਤ ਜੰਗਲਾਤ ਖੇਤਰ ਵਿੱਚ ਦੁਨੀਆ ਵਿੱਚ 9ਵੇਂ ਸਥਾਨ ‘ਤੇ ਪੁੱਜਾ

admin